ਅਧਾਰ ਅਤੇ ਉਸਾਰ

ਮਾਰਕਸਵਾਦੀ ਥਿਊਰੀਵਿੱਚਪੂੰਜੀਵਾਦੀ ਸਮਾਜ ਦੇ ਦੋ ਹਿੱਸੇ ਹੁੰਦੇ ਹਨ: ਅਧਾਰ (ਜਾਂਅਧਾਰ-ਰਚਨਾ) ਅਤੇ ਉਸਾਰ-ਰਚਨਾ।ਅਧਾਰ ਵਿੱਚ ਪੈਦਾਵਾਰੀ ਤਾਕਤਾਂ ਅਤੇ ਉਤਪਾਦਨ ਦੇ ਸਬੰਧ (ਯਾਨੀ ਮਾਲਕ-ਕਰਮਚਾਰੀ ਕੰਮ ਦੇ ਹਾਲਾਤ, ਕਿਰਤ ਦੀ ਤਕਨੀਕੀ ਵੰਡ, ਅਤੇ ਸੰਪਤੀ ਸੰਬੰਧ), ਜਿਹਨਾਂ ਵਿੱਚ ਲੋਕ ਜ਼ਿੰਦਗੀ ਦੀਆਂ ਜ਼ਰੂਰਤਾਂ ਅਤੇ ਸੁਵਿਧਾਵਾਂ ਨੂੰ ਪੈਦਾ ਕਰਨ ਦੌਰਾਨ ਬਝ ਜਾਂਦੇ ਹਨ।ਅਧਾਰ ਸਮਾਜ ਦੇ ਹੋਰ ਰਿਸ਼ਤੇ ਅਤੇ ਵਿਚਾਰ ਨਿਰਧਾਰਤ ਕਰਦਾ ਹੈ, ਜੋ ਇਸ ਦਾ ਉਸਾਰ ਹੁੰਦੇ ਹਨ, ਅਤੇ ਇਸ ਵਿੱਚਸੱਭਿਆਚਾਰ, ਅਦਾਰੇ, ਸਿਆਸੀ ਸ਼ਕਤੀ ਬਣਤਰਾਂ, ਭੂਮਿਕਾਵਾਂ, ਰੀਤੀਆਂ, ਅਤੇ ਰਾਜ ਵੀ ਸ਼ਾਮਲ ਹਨ।ਹਾਲਾਂਕਿ ਦੋਹਾਂ ਹਿੱਸਿਆਂ ਦਾ ਸੰਬੰਧ ਸਟੀਕ ਇੱਕ-ਦਿਸ਼ਾਵੀ ਨਹੀਂ ਹੁੰਦਾ, ਕਿਉਂਕਿ ਉਸਾਰ ਵੀ ਅਕਸਰ ਆਧਾਰ ਨੂੰ ਪ੍ਰਭਾਵਤ ਕਰਦਾ ਹੈ, ਆਧਾਰ ਦਾ ਪ੍ਰਭਾਵ ਪ੍ਰਮੁੱਖ ਹੁੰਦਾ ਹੈ। ਆਰਥੋਡਾਕਸ ਮਾਰਕਸਿਜ਼ਮ ਵਿੱਚ, ਆਧਾਰ ਇੱਕ-ਦਿਸ਼ਾਵੀ ਸੰਬੰਧ ਦੇ ਤੌਰ 'ਤੇ ਉਸਾਰ ਨੂੰ ਨਿਰਧਾਰਤ ਕਰਦਾ ਹੈ।[1] ਮਾਰਕਸ ਅਤੇ ਏਂਗਲਜ਼ ਨੇ ਅਜਿਹੇ ਆਰਥਿਕ ਨਿਅਤੀਵਾਦ ਦੇ ਖਿਲਾਫ ਚਿਤਾਵਨੀ ਦਿੱਤੀ ਸੀ।[2]

ਅਧਾਰ ਅਤੇ ਉਸਾਰ ਵਿਰੋਧ-ਵਿਕਾਸੀ ਪੈਟਰਨ

ਹਵਾਲੇ