ਅਨੁਸ਼ਕਾ ਸ਼ਰਮਾ

ਭਾਰਤੀ ਅਭਿਨੇਤਰੀ

ਅਨੁਸ਼ਕਾ ਸ਼ਰਮਾ (ਉਚਾਰਨ [əˈnʊʂkaː ˈʃərmaː]; (ਜਨਮ 1 ਮਈ 1988) ਇੱਕ ਭਾਰਤੀ ਫ਼ਿਲਮੀ ਅਦਾਕਾਰਾ, ਨਿਰਮਾਤਾ ਅਤੇ ਮਾਡਲ ਹੈ। ਉਹ ਬਾਲੀਵੁੱਡ ਵਿੱਚ ਕੰਮ ਕਰਦੀ ਹੈ। ਅਨੁਸ਼ਕਾ ਭਾਰਤ ਦੀਆਂ ਸਭ ਤੋਂ ਵਧੇਰੇ ਪੈਸਾ ਕਮਾਉਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ।[1] ਉਸਨੇ ਇੱਕ ਫ਼ਿਲਮਫ਼ੇਅਰ ਪੁਰਸਕਾਰ ਸਮੇਤ ਬਹੁਤ ਸਾਰੇ ਪੁਰਸਕਾਰਾਂ ਦੇ ਪ੍ਰਾਪਤ ਕਿਤੇ ਹਨ। ਅਯੁੱਧਿਆ ਵਿੱਚ ਪੈਦਾ ਅਤੇ ਬੰਗਲੌਰ ਵਿੱਚ ਵੱਦੀ ਹੋਈ, ਸ਼ਰਮਾ ਨੇ 2007 ਵਿੱਚ ਫੈਸ਼ਨ ਡਿਜ਼ਾਈਨਰ ਵੇਲੈਂਡ ਰੋਡਰੀਕਸ ਲਈ ਆਪਣਾ ਪਹਿਲਾ ਮਾਡਲਿੰਗ ਅਸਾਈਨਮੈਂਟ ਕੀਤਾ ਸੀ ਅਤੇ ਬਾਅਦ ਵਿੱਚ ਉਹ ਇੱਕ ਮਾਡਲ ਦੇ ਰੂਪ ਵਿੱਚ ਫੁੱਲ-ਟਾਈਮ ਕਰੀਅਰ ਹਾਸਲ ਕਰਨ ਲਈ ਮੁੰਬਈ ਚਲੀ ਗਈ।

ਅਨੁਸ਼ਕਾ ਸ਼ਰਮਾ
2015 ਵਿੱਚ ਅਨੁਸ਼ਕਾ ਸ਼ਰਮਾ
ਜਨਮ (1988-05-01) 1 ਮਈ 1988 (ਉਮਰ 36)
ਰਾਸ਼ਟਰੀਅਤਾਭਾਰਤੀ
ਸਿੱਖਿਆਬੰਗਲੋਰ ਯੂਨੀਵਰਸਿਟੀ
ਪੇਸ਼ਾ
  • ਅਦਾਕਾਰਾ
  • ਨਿਰਮਾਤਰੀ
  • ਮਾਡਲ
ਸਰਗਰਮੀ ਦੇ ਸਾਲ2007–ਵਰਤਮਾਨ
ਜੀਵਨ ਸਾਥੀ
(ਵਿ. 2017)
ਰਿਸ਼ਤੇਦਾਰਕਰਨੇਸ਼ ਸ਼ਰਮਾ (ਭਰਾ)

ਸ਼ਰਮਾ ਨੇ ਸ਼ਾਹਰੁਖ ਖ਼ਾਨ ਨਾਲ ਰਬ ਨੇ ਬਨਾ ਦੀ ਜੋੜੀ (2008) ਤੋਂ ਅਭਿਨੈ ਅਰੰਭ ਕੀਤਾ ਸੀ, ਜਿਸ ਨੇ ਸਰਬੋਤਮ ਅਭਿਨੇਤਰੀ ਨਾਮਾਂਕਨ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ ਸੀ। ਉਹ ਯਸ਼ਰਾਜ ਫਿਲਮਾਂ ਦੇ ਰੋਮਾਂਸ ਫਿਲਮ ਬੈਂਡ ਬਾਜਾ ਬਾਰਾਤ (2010) ਅਤੇ ਜਬ ਤਕ ਹੈ ਜਾਨ (2012) ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ। ਬਾਅਦ ਵਿੱਚ ਉਸ ਨੇ ਫਿਲਮਫੇਅਰ ਵਿੱਚ ਇੱਕ ਬਿਹਤਰੀਨ ਸਪੋਰਟਿੰਗ ਐਕਟਰੈਸ ਐਵਾਰਡ ਜਿੱਤਿਆ।ਉਸ ਦੀ ਧਾਰਮਿਕ ਵਤੀਰੇ ਪੀ.ਕੇ.(ਫ਼ਿਲਮ) (2014) ਵਿੱਚ ਇੱਕ ਟੈਲੀਵਿਜ਼ਨ ਰਿਪੋਰਟਰ ਅਤੇ ਸਪੋਰਟਸ ਡਰਾਮਾ ਸੁਲਤਾਨ (2016 ਫ਼ਿਲਮ) ਵਿੱਚ ਪਹਿਲਵਾਨ ਦੀ ਭੂਮਿਕਾ ਲਈ ਬਹੁਤ ਪ੍ਰਸ਼ੰਸ਼ਾ ਪ੍ਰਾਪਤ ਕੀਤੀ। ਇਹ ਫਿਲਮਾਂ ਭਾਰਤ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਸਨ। ਸ਼ਰਮਾ ਨੇ 2015 ਦੇ ਅਪਰਾਧ ਥ੍ਰਿਲਰ ਐੱਨ ਐੱਚ 10 ਦੇ ਆਪਣੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਅਤੇ ਕਈ ਅਦਾਕਾਰੀ ਨਾਮਜ਼ਦਗੀ ਪ੍ਰਾਪਤ ਕੀਤੇ ਅਤੇ 2016 ਵਿੱਚ ਰੋਮਾਂਟਿਕ ਡਰਾਮਾ ਐ ਦਿਲ ਹੈ ਮੁਸ਼ਕਿਲ ਕੀਤੀ।

ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ, ਸ਼ਰਮਾ ਮਲਟੀਪਲ ਬ੍ਰਾਂਡਾਂ ਅਤੇ ਉਤਪਾਦਾਂ ਲਈ ਰਾਜਦੂਤ ਹੈ ਅਤੇ ਔਰਤਾਂ ਲਈ ਕੱਪੜੇ ਬਣਾਏ। ਉਹ ਵੱਖ-ਵੱਖ ਚੈਰਿਟੀਆਂ ਦਾ ਸਮਰਥਨ ਕਰਦੀ ਹੈ, ਜਿਸ ਵਿੱਚ ਲਿੰਗ ਸਮਾਨਤਾ ਅਤੇ ਪਸ਼ੂ ਅਧਿਕਾਰ ਸ਼ਾਮਲ ਹਨ। ਉਸ ਦਾ ਭਰਾ, ਕਰਨਸ਼, ਅਤੇ ਉਹ ਉਤਪਾਦਨ ਕੰਪਨੀ ਕਲੀਨ ਸਲੇਟ ਫਿਲਮਾਂ ਦੇ ਸੰਸਥਾਪਕ ਹਨ। ਉਹ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹੀ ਹੈ।

ਫਿਲਮੋਗ੍ਰਾਫੀ

ਸਾਲਸਿਰਲੇਖਭੂਮਿਕਾਨੋਟਸ
2008ਰਬ ਨੇ ਬਨਾ ਦੀ ਜੋੜੀਤਾਨੀ ਸਾਹਨੀ
2010ਬਦਮਾਸ਼ ਕੰਪਨੀਬੁਲਬੁਲ ਸਿੰਘ
ਬੈਂਡ ਬਾਜਾ ਬਾਰਾਤਸ਼ਰੂਤੀ ਕੱਕੜ
2011ਪਟਿਆਲਾ ਹਾਊਸ (ਫ਼ਿਲਮ)ਸਿਮਰਨ ਛੱਗਲ
ਲੇਡੀਜ਼ ਬਨਾਮ ਰਿੱਕੀ ਬਾਹਲਇਸ਼ੀਕਾ ਦੇਸਾਈ/ ਇਸ਼ੀਕਾ ਪਟੇਲ
2012ਜਬ ਤਕ ਹੈ ਜਾਨਅਕੀਰਾ ਰਾਏ
2013ਮਟਰੂ ਕੀ ਬਿਜਲੀ ਕਾ ਮੰਡੋਲਾਬਿਜਲੀ ਮੰਡੋਲਾ
2014ਪੀ.ਕੇ.ਜਗਤ "ਜੱਗੂ" ਜਨਿਨੀ ਸਾਹਨੀ
2015ਐੱਨ.ਐੱਚ.10ਮੀਰਾਨਿਰਮਾਤਾ ਵੀ ਸਨ
ਬੌਂਬੇ ਵੇਲਵੇਟਰੋਜੀ ਨੋਰੋਂਹਾ
ਦਿਲ ਧੜਕਨੇ ਦੋਫਾਰਾਹ ਅਲੀ
2016ਸੁਲਤਾਨਆਰਫ਼ਾ ਹੁਸੈਨ
ਐ ਦਿਲ ਹੈ ਮੁਸ਼ਕਿਲਅਲੀਜ਼ੇ ਖ਼ਾਨ
2017ਫ਼ਿਲੌਰੀਸ਼ਸ਼ੀਨਿਰਮਾਤਾ ਵੀ ਹਨ
ਪੋਸਟ-ਪ੍ਰੋਡਕਸ਼ਨ
ਜਬ ਹੈਰੀ ਮੇਟ ਸੇਜਲਸੇਜਲ ਜ਼ਾਵੇਰੀ
2018ਪਰੀਰੁਖਸਾਨਾਨਿਰਮਾਤਾ ਵੀ ਸੀ
ਸੰਜੂਵਿਨੀ ਡਿਆਜ਼
ਸੂਈ ਧਾਗਾMamtaਨਾਮਜ਼ਦ - ਸਰਬੋਤਮ ਅਭਿਨੇਤਰੀ ਲਈ ਫਿਲਮਫੇਅਰ ਆਲੋਚਕ ਪੁਰਸਕਾਰ
ਜ਼ੀਰੋਆਫੀਆ ਯੂਸਫਜ਼ਈ ਭਿੰਦਰ
2020ਅੰਗਰੇਜ਼ੀ ਮੀਡੀਅਮਖ਼ੁਦ"ਕੁੜੀ ਨੂੰ ਨੱਚਨੇ ਦੇ" ਗਾਣੇ 'ਚ ਖਾਸ ਪੇਸ਼ਕਾਰੀ[2]
ਪਾਤਾਲ ਲੋਕਕਾਰਜਕਾਰੀ ਨਿਰਮਾਤਾ; ਵੈੱਬ ਸੀਰੀਜ਼
ਬੁਲਬੁਲਨਿਰਮਾਤਾ

ਹਵਾਲੇ

ਬਾਹਰੀ ਕੜੀਆਂ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ