ਅਹਿੰਸਾ

ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਉਣ ਦਾ ਸਿਧਾਂਤ ਜਾਂ ਅਭਿਆਸ

ਅਹਿੰਸਾ ਹਰ ਹਾਲ ਵਿੱਚ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਹਾਨੀ ਨਾ ਪਹੁੰਚਾਉਣ ਦਾ ਅਸੂਲ ਹੈ। ਇਹ ਅਸੂਲ ਇਸ ਅਸਥਾ ਵਿੱਚੋਂ ਨਿਕਲਿਆ ਹੈ ਕਿ ਕੋਈ ਵੀ ਮਕਸਦ ਹਾਸਲ ਕਰਨ ਲਈ ਲੋਕਾਂ, ਜਾਨਵਰਾਂ ਜਾਂ ਵਾਤਾਵਰਨ ਨੂੰ ਹਾਨੀ ਪਹੁੰਚਾਉਣਾ ਗੈਰਲੋੜੀਂਦਾ ਹੈ ਅਤੇ ਇਹ ਇਖਲਾਕੀ, ਧਾਰਮਿਕ, ਅਤੇ ਰੂਹਾਨੀ ਅਸੂਲਾਂ ਦੇ ਅਧਾਰ ਤੇ ਹਿੰਸਾ ਤੋਂ ਪਰਹੇਜ ਦੇ ਆਮ ਦਰਸ਼ਨ ਦਾ ਲਖਾਇਕ ਹੈ।[1]

ਇਸ ਲੋਕ ਵਿੱਚ ਕਿਸੇ ਵੀ ਜੀਵ (ਇੱਕ, ਦੋ,ਤਿੰਨ, ਚਾਰ ਅਤੇ ਪੰਜ ਇੰਦਰੀਆਂ ਵਾਲੇ ਜੀਵ) ਦੀ ਹਿੰਸਾ ਮਤ ਕਰੋ, ਉਹਨਾਂ ਨੂੰ ਉਹਨਾਂ ਦੇ ਰਾਹ ਜਾਣ ਤੋਂ ਨਾ ਰੋਕੋ। ਉਹਨਾਂ ਪ੍ਰਤੀ ਆਪਣੇ ਮਨ ਵਿੱਚ ਤਰਸ ਦਾ ਭਾਵ ਰੱਖੋ। ਉਹਨਾਂ ਦੀ ਰੱਖਿਆ ਕਰੋ। ਇਹੀ ਅਹਿੰਸਾ ਦਾ ਸੁਨੇਹਾ ਭਗਵਾਨ ਮਹਾਵੀਰ ਆਪਣੇ ਉਪਦੇਸ਼ਾਂ ਰਾਹੀਂ ਸਾਨੂੰ ਦਿੰਦੇ ਹਨ।

ਕੁਝ ਲੋਕਾਂ ਲਈ ਅਹਿੰਸਾ ਦੇ ਦਰਸ਼ਨ ਦੀਆਂ ਜੜ੍ਹਾਂ ਇਸ ਅਸਥਾ ਵਿੱਚ ਹਨ ਕਿ ਪ੍ਰਮਾਤਮਾ ਹਾਨੀਰਹਿਤ ਹੈ। ਇਸ ਲਈ ਪਰਮਾਤਮਾ ਦੇ ਲਾਗੇ ਲੱਗਣ ਲਈ ਉਸੇ ਵਾਂਗ ਹਾਨੀਰਹਿਤ ਹੋਣਾ ਲੋੜੀਂਦਾ ਹੈ। ਅਹਿੰਸਾ ਦੇ 'ਸਰਗਰਮ' ਜਾਂ 'ਸੰਘਰਸ਼ਮਈ' ਅੰਸ਼ ਵੀ ਹਨ, ਜਿਹਨਾਂ ਨੂੰ ਇਸ ਅਸੂਲ ਦੇ ਅਨੁਆਈ ਰਾਜਨੀਤਕ ਅਤੇ ਸਮਾਜਕ ਤਬਦੀਲੀ ਹਾਸਲ ਕਰਨ ਦੇ ਸਾਧਨ ਵਜੋਂ ਅਹਿੰਸਾ ਦੇ ਅਹਿਮ ਪਹਿਲੂ ਸਮਝਦੇ ਹਨ। ਇਸ ਤਰ੍ਹਾਂ ਗਾਂਧੀਵਾਦੀ ਅਹਿੰਸਾ ਸਮਾਜਕ ਤਬਦੀਲੀ ਦਾ ਦਰਸ਼ਨ ਅਤੇ ਰਣਨੀਤੀ ਹੈ ਜਿਹੜੀ ਹਿੰਸਾ ਦੀ ਵਰਤੋਂ ਦੀ ਸਖਤ ਮਨਾਹੀ ਕਰਦੀ ਹੈ ਪਰ ਨਾਲ ਨਾਲ ਅਹਿੰਸਕ ਸੰਘਰਸ਼ (ਜਿਸ ਨੂੰ ਸਿਵਲ ਰਜਿਸਟੈਂਸ ਵੀ ਕਹਿੰਦੇ ਹਨ) ਨੂੰ ਜੁਲਮ ਨੂੰ ਚੁੱਪ ਚੁਪੀਤੇ ਜਰ ਲੈਣ ਜਾਂ ਇਸ ਦੇ ਖਿਲਾਫ਼ ਹਥਿਆਰਬੰਦ ਸੰਘਰਸ਼ ਦੇ ਬਦਲ ਵਜੋਂ ਲਿਆ ਜਾਂਦਾ ਹੈ।

ਹਵਾਲੇ