ਅੰਕੜਾ ਵਿਗਿਆਨ

ਅੰਕੜਾ ਵਿਗਿਆਨ ਅੰਕੜਿਆਂ ਨੂੰ ਇਕੱਤਰ ਕਰਨ,ਇਹਨਾਂ ਦਾ ਵਿਸ਼ਲੇਸ਼ਣ ਕਰਨ,ਤਰਤੀਬ ਬੱਧ ਕਰਨ ਅਤੇ ਪੇਸ਼ ਕਰਨ ਦਾ ਅਧਿਐਨ ਕਰਨ ਨਾਲ ਸੰਬੰਧਿਤ ਵਿਗਿਆਨ ਹੈ।[1]

ਆਮ ਵੰਡ ਦਰਸਾਉਦੀ ਡਾਇਗਰਮ।
ਬਿਖਰੇ ਬਿੰਦੂਆਂ ਦੀ ਵਿਧੀ ਦਾ ਪ੍ਰਯੋਗ ਵੱਖ ਵੱਖ ਸੂਚਕਾਂ ਵਿੱਚ ਸੰਬੰਧ ਦਰਸਾਉਣ ਲਈ ਕੀਤਾ ਜਾਂਦਾ ਹੈ।

ਕਵਰੇਜ-ਦਾਇਰਾ

ਅੰਕੜਾ ਵਿਗਿਆਨ ਇੱਕ ਵਿਗਿਆਨ ਅੰਕੜਿਆਂ ਨੂੰ ਇਕਠੇ,ਵਿਸ਼ਲੇਸ਼ਣ,ਵਿਆਖਿਆ,ਅਤੇ ਪੇਸ਼ ਕਰਨ ਦੇ ਕਾਰਜਾਂ ਨਾਲ ਸੰਬੰਧਿਤ ਗਣਿਤ ਹੈ

[2] ਜਾਂ ਗਣਿਤ ਦੀ ਦੀ ਸ਼ਾਖਾ ਹੈ .[3] ਕੁਝ ਅੰਕੜਾ ਵਿਗਿਆਨ ਨੂੰ ਗਣਿਤ ਦੀ ਸ਼ਾਖਾ ਦੀ ਬਜਾਏ ਵਿਲੱਖਣ ਗਣਿਤ ਵਿਗਿਆਨ ਮੰਦੇ ਹਨ।[vague][4][5]

ਅੰਕੜੇ ਇੱਕਤਰ ਕਰਨਾ

ਸੈਸੇਜ

ਜਦ ਕਿਸੇ ਅਧਿਐਨ ਲਈ ਸਾਰੀ ਵਸੋਂ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਇਸਨੂੰ ਸੈਂਸਜ ਕਿਹਾ ਜਾਂਦਾ ਹੈ। ਇਹ ਤਰੀਕਾ ਉਥੇ ਜਿਆਦਾ ਸਾਰਥਕ ਹੈ ਜਿਥੇ ਕਾਰਜ ਖੇਤਰ ਛੋਟਾ ਅਤੇ ਵਸੋਂ ਦੀ ਗਿਣਤੀ ਥੋੜੀ ਹੋਵੇ।

ਸੈਪਲ

ਜਦ ਅਧਿਐਨ ਲਈ ਸਾਰੀ ਵਸੋਂ ਨੂੰ ਕਵਰ ਕਰਨਾ ਸੰਭਵ ਨਾ ਹੋਵੇ ਤਾਂ ਇਸ ਦੇ ਕੁਝ ਹਿਸੇ ਨੂੰ ਇੱਕ ਵਿਧੀ ਅਨੁਸਾਰ ਕਵਰ ਕਰਨ ਨੂੰ ਸੈਪਲ ਕਿਹਾ ਜਾਂਦਾ ਹੈ। ਜਿਵੇਂ ਰਸੋਈ ਵਿੱਚ ਚਾਵਲ ਬਣਾਉਣ ਵੇਲੇ ਸੁਆਣੀਆਂ ਕੁਝ ਕੁ ਚਾਵਲ ਕੱਢ ਕੇ ਵੇਖ ਲੈਂਦੀਆਂ ਹਨ ਕਿ ਇਹ ਬਣ ਗਏ ਹਨ ਜਾਂ ਕਚੇ ਹਨ। ਚੁਣੇ ਗਏ ਚਾਵਲ ਸੈਪਲ ਹਨ ਅਤੇ ਸਾਰੇ ਚਾਵਲ ਸੈਸੇਜ।

ਹਵਾਲੇ