ਅੱਪਮ

ਭਾਰਤੀ ਖਾਣਾ

ਅੱਪਮ ਇੱਕ ਤਰਾਂ ਦਾ ਪੈਨਕੇਕ ਹੁੰਦਾ ਹੈ ਜੋ ਕੀ ਚਾਵਲ ਦੇ ਘੋਲ ਵਿੱਚ ਨਾਰੀਅਲ ਦਾ ਦੁੱਧ ਪਾਕੇ ਬਣਾਇਆ ਜਾਂਦਾ ਹੈ। ਇਹ ਦੱਖਣੀ ਭਾਰਤ, ਕੇਰਲ ਵਿੱਚ ਖਾਇਆ ਜਾਣ ਵਾਲਾ ਆਮ ਭੋਜਨ ਹੈ। ਇਹ ਤਾਮਿਲਨਾਡੂ ਅਤੇ ਸ਼੍ਰੀ ਲੰਕਾ ਵਿੱਚ ਵੀ ਬਹੁਤ ਪਰਸਿੱਧ ਹੈ। ਇਸਨੂੰ ਨਾਸ਼ਤੇ ਵਿੱਚ ਜਾਂ ਰਾਤ ਦੇ ਖਾਣੇ ਦੇ ਤੌਰ 'ਤੇ ਖਾਇਆ ਜਾਂਦਾ ਹੈ।[1][2]

ਅੱਪਮ
ਅੱਪਮ
ਸਰੋਤ
ਹੋਰ ਨਾਂਅੱਪਾ
ਖਾਣੇ ਦਾ ਵੇਰਵਾ
ਖਾਣਾਨਾਸ਼ਤਾ ਜਾਂ ਰਾਤ ਦਾ ਖਾਣਾ
ਮੁੱਖ ਸਮੱਗਰੀਚਾਵਲ ਦਾ ਘੋਲ
ਕੇਰਲ ਵਿੱਚ ਬਣਿਆ ਅੱਪਮ
ਤਾਮਿਲਨਾਡੂ ਵਿੱਚ ਨਾਰੀਅਲ ਦੇ ਦੁੱਧ ਨਾਲ ਅੱਪਮ

ਸਮੱਗਰੀ

  • 2 ਕੱਪ ਚਾਵਲ
  • 1 ਕੱਪ ਉਬਲੇ ਚਾਵਲ
  • 1 ਕੱਪ ਕੱਸਿਆ ਨਾਰੀਅਲ
  • 1/2 ਚਮਚ ਖਮੀਰ
  • 2 ਚਮਚ ਚੀਨੀ
  • 1 ਚਮਚ ਲੂਣ
  • ਪਾਣੀ
  • ਤੇਲ

ਬਣਾਉਣ ਦੀ ਵਿਧੀ

  1. ਚਾਵਲ ਨੂੰ ਚੰਗੀ ਤਰਾਂ ਧੋ ਲਵੋ।
  2. ਹੁਣ ਚਾਵਲ ਨੂੰ 4-5 ਘੰਟੇ ਪਾਣੀ ਵਿੱਚ ਪਿਓ ਦਵੋ।
  3. ਹੁਣ ਇਸ ਤੋਂ ਬਾਅਦ ਇਸਨੂੰ ਪੀਸ ਲੋ ਅਤੇ ਕੱਦੂਕੱਸ ਕਿੱਤਾ ਨਾਰੀਅਲ, ਪਕੇ ਚਾਵਲ ਜਾਂ ਪੋਹਾ, ਖਮੀਰ, ਲੂਣ ਅਤੇ ਚੀਨੀ ਵੀ ਇਸਦੇ ਨਾਲ ਹੀ ਪੀਸ ਲੋ।
  4. ਜੇ ਘੋਲ ਜਿਆਦਾ ਪਤਲਾ ਹੋ ਜਾਵੇ ਤਾਂ ਚਾਵਲ ਦਾ ਆਟਾ ਪਾਕੇ ਗਾੜਾ ਕਰ ਲੋ।
  5. ਖਮੀਰ ਨੂੰ 2-3 ਚਮਚ ਕੋਸੇ ਪਾਣੀ ਵਿੱਚ ਘੋਲ ਕੇ 10-15 ਮਿੰਟ ਰੱਖ ਲੋ ਜੱਦ ਤੱਕ ਇਹ ਚੱਗ ਛੱਡ ਦਵੇ।
  6. ਹੁਣ ਘੋਲ ਨੂੰ 12 ਘੰਟੇ ਤੱਕ ਰੱਖ ਦਵੋ।
  7. ਹੁਣ ਕੜਾਹੀ ਵਿੱਚ ਥੋਰਾ ਤੇਲ ਲਗਾ ਕੇ ਘੋਲ ਨੂੰ ਪਾ ਦੋ।
  8. ਹੁਣ ਕੜਾਹੀ ਨੂੰ ਥੱਕ ਦੋ ਅਤੇ ਆਂਚ ਤੇ ਪਕਾਓ ਜੱਦ ਤੱਕ ਇਹ ਭੂਰੇ ਰੰਗ ਦੀ ਹੋ ਜਾਵੇ।
  9. ਅੱਪਮ ਨੂੰ ਗਰਮ ਗ੍ਰਾਮ ਨਾਰੀਅਲ ਦੇ ਦੁੱਧ ਜਾਂ ਸਬਜੀਆਂ ਦੇ ਸੂਪ ਨਾਲ ਚਖੋ।

ਹਵਾਲੇ