ਆਕਸਾਈਡ

ਆਕਸਾਈਡ ਇੱਕ ਰਸਾਇਣਕ ਯੋਗ ਹੁੰਦਾ ਹੈ ਜੀਹਦੇ ਰਸਾਇਣਕ ਫ਼ਾਰਮੂਲੇ ਵਿੱਚ ਘੱਟੋ-ਘੱਟ ਇੱਕ ਆਕਸੀਜਨ ਪਰਮਾਣੂ ਅਤੇ ਇੱਕ ਹੋਰ ਤੱਤ ਹੁੰਦਾ ਹੈ।[1] ਧਾਤੀ ਆਕਸਾਈਡਾਂ ਵਿੱਚ ਆਮ ਤੌਰ ਉੱਤੇ -2 ਦੀ ਆਕਸੀਕਰਨ ਹਾਲਤ ਵਾਲ਼ਾ ਆਕਸੀਜਨ ਦਾ ਰਿਣੀ ਬਿਜਲਾਣੂ (ਅਨਾਇਅਨ) ਹੁੰਦਾ ਹੈ। ਧਰਤੀ ਦੀ ਉਤਲੀ ਪਰਤ ਬਹੁਤਾ ਕਰ ਕੇ ਠੋਸ ਆਕਸਾਈਡਾਂ ਦੀ ਹੀ ਬਣੀ ਹੋਈ ਹੈ ਜਿਹੜੇ ਕਿ ਹਵਾ ਅਤੇ ਪਾਣੀ ਵਿੱਚ ਮੌਜੂਦ ਆਕਸੀਜਨ ਵੱਲੋਂ ਕੀਤੇ ਗਏ ਆਕਸੀਕਰਨ ਸਦਕਾ ਬਣੇ ਸਨ।

ਸਿਲੀਕਾਨ ਡਾਈਆਕਸਾਈਡ (SiO2) ਧਰਤੀ ਦੀ ਸਤ੍ਹਾ ਉਤਲੇ ਸਭ ਤੋਂ ਆਮ ਆਕਸਾਈਡਾਂ ਵਿੱਚੋਂ ਇੱਕ ਹੈ। ਜ਼ਿਆਦਾਤਰ ਆਕਸਾਈਡਾਂ ਵਾਂਙ ਇਹਦਾ ਢਾਂਚਾ ਬਹੁਇਕਾਈ ਹੁੰਦਾ ਹੈ।

ਹਵਾਲੇ