ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (AISF) ਸਾਡੇ ਭਾਰਤ ਦੇ ਆਜ਼ਾਦੀ ਅੰਦੋਲਨ ਦਾ ਇੱਕ ਅਨਿਖੜ ਅੰਗ ਹੈ। ਇਹ ਭਾਰਤ ਦਾ ਪਹਿਲਾ ਸਰਬ ਹਿੰਦ ਵਿਦਿਆਰਥੀ ਸੰਗਠਨ ਹੈ।

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ
ਸੰਖੇਪਏ.ਆਈ.ਏ.ਐਫ
ਨਿਰਮਾਣ12 ਅਗਸਤ 1936
ਕਿਸਮਵਿਦਿਆਰਥੀ ਸੰਗਠਨ
ਮੁੱਖ ਦਫ਼ਤਰਨਵੀਂ ਦਿੱਲੀ
ਟਿਕਾਣਾ
ਮੈਂਬਰhip
6 Million as of 2013
General Secretary
Vishvajith Gupta

ਇਸ ਦੀ ਸਥਾਪਨਾ ਦੇਸ਼ ਭਗਤ ਵਿਦਿਆਰਥੀਆਂ ਨੇ 12 ਅਗਸਤ 1936 ਨੂੰ ਲਖਨਊ ਵਿੱਚ ਕੀਤੀ ਸੀ। ਏ.ਆਈ.ਐਸ.ਐਫ਼ ਦਾ ਨੀਂਹ ਸਮੇਲਨ ਗੰਗਾ ਪ੍ਰਸਾਦ ਮੇਮੋਰੀਅਲ ਹਾਲ ਲਖਨਊ ਵਿੱਚ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ 200 ਮਕਾਮੀ ਅਤੇ 11 ਰਾਜਕੀ ਸੰਗਠਨਾਂ ਦੀ ਤਰਜਮਾਨੀ ਕਰਦੇ 936 ਪ੍ਰਤੀਨਿਧੀਆਂ ਨੇ ਸਮੇਲਨ ਵਿੱਚ ਭਾਗ ਲਿਆ। ਸੰਮੇਲਨ ਨੂੰ ਮਹਾਤਮਾ ਗਾਂਧੀ, ਰਬਿੰਦਰਨਾਥ ਟੈਗੋਰ, ਸਰ ਤੇਜ ਬਹਾਦੁਰ ਸਪਰੂ, ਸ਼ਰੀਨਿਵਾਸ ਸ਼ਾਸਤਰੀ ਅਤੇ ਕਈ ਹੋਰ ਪ੍ਰਮੁੱਖ ਹਸਤੀਆਂ ਵਲੋਂ ਸ਼ੁਭਕਾਮਨਾਵਾਂ ਦਾ ਸੁਨੇਹਾ ਪ੍ਰਾਪਤ ਹੋਇਆ ਸੀ। ਜਵਾਹਰ ਲਾਲ ਨਹਿਰੂ ਨੇ ਸੰਮੇਲਨ ਦਾ ਉਦਘਾਟਨ ਕੀਤਾ, ਅਤੇ ਮੁਹੰਮਦ ਅਲੀ ਜਿਨਾਹ ਨੂੰ ਇਸ ਦੀ ਪ੍ਰਧਾਨਗੀ ਕੀਤੀ ਸੀ।[1][2][3]

ਹਵਾਲੇ