ਏਅਰ ਤੰਨਜ਼ਾਨਿਆ

ਏਅਰ ਤੰਨਜ਼ਾਨਿਆ ਕੰਪਨੀ ਲਿਮਿਟੇਡ (ਏ-ਟੀ-ਸੀ-ਐਲ) ਤੰਨਜ਼ਾਨਿਆ ਦੀ ਇੱਕ ਫਲੈਗ ਕੈਰੀਅਰ ਏਅਰਲਾਈਨ ਹੈ ਜੋ ਕਿ ਡਾਰ ਏਸ ਸਲਾਮ ਵਿੱਚ ਅਧਾਰਿਤ ਹੈ ਅਤੇ ਇਸਦਾ ਹੱਬ ਜੁਲਿਅਸ ਨਯੇਰੇਰੇ ਅੰਤਰਰਾਸ਼ਟਰੀ ਏਅਰਪੋਰਟ ਤੇ ਸਥਿਤ ਹੈ। ਇਹ 1977 ਵਿੱਚ ਈਸਟ ਅਫ਼ਰੀਕਨ ਏਅਰਵੇਜ਼ ਦੇ ਭੰਗ ਹੋਣ ਤੋਂ ਬਾਅਦ ਅਤੇ ਅਫ਼ਰੀਕਨ ਏਅਰਲਾਈਨਜ਼ ਐਸੋਸੀਏਸ਼ਨ ਦੇ ਆਰੰਭ ਹੋਣ ਮਗਰ ਏਅਰ ਤੰਨਜ਼ਾਨਿਆ ਕੋਰਪੋਰੇਸ਼ਨ (ਏਟੀਸੀ) ਦੇ ਤੌਰ ’ਤੇ ਸਥਾਪਤ ਕੀਤਾ ਗਿਆ ਸੀI[1] ਸ਼ੁਰੂਆਤ ਵਿੱਚ ਤੰਨਜ਼ਾਨਿਆ ਏਅਰਲਾਈਨਜ਼ ਦੀ ਮਲਕੀਅਤ ਪੂਰੀ ਤਰ੍ਹਾਂ ਤੰਨਜ਼ਾਨਿਆ ਦੀ ਸਰਕਾਰ ਕੋਲ ਸੀ। ਸਾਲ 2002 ਵਿੱਚ, ਬਰੈਟਨ ਵੁਡੱਸ ਇੰਨਸਟੀਟਯੂਸ਼ਨ ਦੇ ਆਦੇਸ਼ ਅਨੁਸਾਰ ਦੇਸ਼ ਵਿੱਚ ਸੰਸਥਾਗਤ ਵਿਵਸਥਾ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇਸਦੇ ਕੁਝ ਹਿੱਸੇ ਦਾ ਨੀਜੀਕਰਣ ਕਰ ਦਿੱਤਾ ਗਿਆ। ਇਸ ਲਈ ਸਰਕਾਰ ਨੇ ਆਪਣਾ ਹਿੱਸਾ ਘਟਾਕੇ 51% ਕਰ ਦਿੱਤਾ ਅਤੇ ਦੱਖਣ ਅਫ਼ਰੀਕਨ ਏਅਰਵੇਜ਼ ਨਾਲ ਸਾਂਝੇਦਾਰੀ ਕਰ ਲਈ।[2]

Air Tanzania
ਤਸਵੀਰ:ATCL Logo.PNG
Founded11 March 1977 (as ATC)
December 2002 (Restructured)
Commenced operations1 June 1977 (as ATC)
31 March 2003 (as ATCL)
AOC #001
HubsJulius Nyerere International Airport
Fleet size3
Destinations4
Company sloganThe wings of Kilimanjaro
Parent companyTanzanian Government (100%)
HeadquartersATC House, Dar es Salaam
Key peopleLusajo Lazaro (Ag. CEO)
Total equityTSh 13.4 billion [US$ 8.06 m]
Websiteairtanzania.co.tz

ਇਹ ਸਾਂਝੇਦਾਰੀ ਚਾਰ ਸਾਲਾਂ ਲਈ ਚੱਲੀ ਅਤੇ ‌ਇਕੱਠਿਆਂ ਇਸ ਸਾਂਝੇਦਾਰੀ ਨੇ ਟੀ-ਐਸ-ਐਚ 24 ਅਰਬ ($19 ਲੱਖ ਯੂ.ਐਸ.) ਤੋਂ ਵੱਧ ਦਾ ਨੁਕਸਾਨ ਉਠਾਇਆ। ਸਾਲ 2006 ਵਿੱਚ ਸਰਕਾਰ ਨੇ ਦੁਬਾਰਾ ਸ਼ੇਅਰ ਖਰੀਦ ਕੇ ਇੱਕ ਵਾਰ ਫਿਰ ਕੰਪਨੀ ’ਤੇ ਪੂਰੀ ਮਲਕੀਅਤ ਹਾਸਲ ਕਰ ਲਈ। ਇਹਨਾਂ ਸਾਲਾਂ ਵਿੱਚ, ਇਸਨੇ ਘਰੇਲੂ, ਖੇਤਰੀ ਅਤੇ ਮਹਾਦੀਪਾਂ ਵਿਚਕਾਰ ਸਥਾਨਾਂ ’ਤੇ ਕਈ ਤਰ੍ਹਾਂ ਦੀ ਸੇਵਾਵਾਂ ਪ੍ਰਦਾਨ ਕੀਤੀਆਂ। ਰਾਸ਼ਟਰੀ ਏਅਰਲਾਈਨ ਹੋਣ ਦੇ ਬਾਵਜੂਦ ਵੀ, ਇਸਦਾ ਮਾਰਕੀਟ ਸ਼ੇਅਰ ਪਿਛਲੇ ਕੁਝ ਸਾਲਾਂ ਵਿੱਚ ਵਿਗੜਦਾ ਹੀ ਜਾ ਰਿਹਾ ਹੈ। ਇਹ ਸਾਲ 2009 ਵਿੱਚ 19.02% ਸੀ ਅਤੇ ਸਾਲ 2011 ਵਿੱਚ ਘੱਟ ਕੇ 0.4% ਹੀ ਰਹਿ ਗਿਆI

ਇਤਿਹਾਸ

ਏ-ਟੀ-ਸੀ (1977-2002)

ਏਅਰ ਤੰਨਜ਼ਾਨਿਆ ਕੋਰਪੋਰੇਸ਼ਨ (ਏ-ਟੀ-ਸੀ) 11 ਮਾਰਚ 1977 ਨੂੰ ਇਸਟ ਅਫ਼ਰੀਕਨ ਏਅਰਵੇਜ਼ ਦੇ ਭੰਗ ਹੋਣ ਤੋਂ ਬਾਅਦ ਸਥਾਪਿਤ ਹੋਇਆ, ਜਿਸਨੇ ਪਹਿਲਾਂ ਖੇਤਰ ਨੂੰ ਸੇਵਾਵਾਂ ਪ੍ਦਾਨ ਕੀਤੀਆਂ ਸੀ। ਇਸਦੀ ਪੂਰੀ ਮਲਕੀਅਤ ਸਰਕਾਰ ਕੋਲ ਸੀ।

ਸਾਲ 1994 ਵਿੱਚ, ਐਲਾਇੰਸ ਏਅਰ ਸਥਾਪਿਤ ਕਰਨ ਲਈ ਏਅਰ ਤੰਨਜ਼ਾਨਿਆ ਯੂਗਾਂਡਾ ਏਅਰਲਾਈਨਜ਼ ਅਤੇ ਦੱਖਣ ਅਫ਼ਰੀਕਨ ਏਅਰਵੇਜ਼ (ਐਸ-ਏ-ਏ) ਵਿੱਚ ਸ਼ਾਮਿਲ ਹੋ ਗਈ। ਏਅਰ ਤੰਨਜ਼ਾਨਿਆ ਕੋਲ ਇਸ ਉਦੱਮ ਵਿੱਚ 10% ਹਿੱਸਾ ਸੀ

ਉਡਾਣਾਂ ਸ਼ੁਰੂਆਤ ਵਿੱਚ ਡਾਰ ਏਸ ਸਲਾਮ ਤੋਂ ਲੰਦਨ-ਹੀਥ੍ਰੋ ਐਨਟੈਬੇ ਰਾਹੀਂ ਬੋਇੰਗ 747SP ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਸੀ ਅਤੇ ਫਿਰ ਬੋਇੰਗ 767-200 ਨਾਲ। ਇਕੱਠਾ ਯੂ.ਐਸ. $50 ਲੱਖ ਦੇ ਨੁਕਸਾਨ ਤੋਂ ਬਾਅਦ, ਇਹ ਸੰਚਾਲਨ ਅਕਤੂਬਰ 2000 ਵਿੱਚ ਥੰਮ ਗਿਆI[3]

ਫ਼ਰਵਰੀ 2002 ਵਿਚ, ਸਰਕਾਰ ਨੇ ਦਾ ਪ੍ਰੈਸੀਡੈਂਸ਼ਿਅਲ ਪੈਰਾਸਟੈਟਲ ਸੈਕਟਰ ਰਿਫਾਮ ਕਮੀਸ਼ਨ ਦੁਆਰਾ ਏ-ਟੀ-ਸੀ ਦੇ ਨਿੱਜੀਕਰਨ ਦੀ ਕਾਰਵਾਈ ਸ਼ੁਰੂ ਕੀਤੀ। 19 ਸਤੰਬਰ 2002 ਤੱਕ, ਜੋ ਕਿ ਬੋਲੀ ਦੀ ਆਖਰੀ ਤਰੀਕ ਸੀ, ਤਦੋਂ ਤੱਕ ਕੇਵਲ ਐਸ-ਏ-ਏ ਨੇ ਹੀ ਬੋਲੀ ਸ਼ਾਮਲ ਕੀਤੀ ਸੀ। ਕੇਨਯਾ ਏਅਰਵੇਜ਼ ਅਤੇ ਨੇਸ਼ਨਵਾਈਡ ਏਅਰਲਾਈਨਜ਼ ਨੇ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹਨਾਂ ਦਾ ਬੋਲੀ ਲਗਾਨ ਦਾ ਕੋਈ ਇਰਾਦਾ ਨਹੀਂ।[4]

ਏ-ਟੀ-ਸੀ-ਐਲ (2002-2006)

ਤੰਨਜ਼ਾਨਿਆ ਦੀ ਸਰਕਾਰ ਨੇ ਦੱਖਣ ਅਫਰੀਕਨ ਏਅਰਵੇਜ਼ (ਐਸ-ਏ-ਏ) ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ। ਸਰਕਾਰ ਨਾਲ ਸਮਝੌਤੇ ਤੇ ਹਸਤਾਖਰ ਕਰਨ ਤੋਂ ਬਾਅਦ, ਐਸ-ਏ-ਏ ਨੇ ਦਸੰਬਰ 2002 ਵਿੱਚ ਏਅਰ ਤੰਨਜ਼ਾਨਿਆ ਕੰਪਨੀ ਲਿਮਿਟੇਡ (ਏ-ਟੀ-ਸੀ-ਐਲ) ਦੇ 49% ਸ਼ੇਅਰ ਯੂਐਸਡੀ 20 ਲੱਖ ਵਿੱਚ ਖਰੀਦ ਲਏ। ਸਰਕਾਰ ਦੇ ਸ਼ੇਅਰਾਂ ਦਾ ਮੁੱਲ ਯੂਐਸਡੀ 10 ਲੱਖ ਸੀ ਅਤੇ ਬਾਕੀ ਦੇ ਬੱਚੇ ਯੂਐਸਡੀ 10 ਲੱਖ ਏਅਰ ਤੰਨਜ਼ਾਨਿਆ ਦੇ ਪ੍ਸਤਾਵਿਤ ਕਾਰੋਬਾਰਿਕ ਯੋਜਨਾ ਦੇ ਕੈਪੀਟਲ ਅਤੇ ਟਰੇਨਿੰਗ ਅਕਾਉਂਟ ਵਿਤੀ ਲਈ।

ਰਣਨੀਤਿਕ ਸਾਥੀ ਹੋਣ ਦੇ ਨਾਤੇ, ਐਸ-ਏ-ਏ ਨੇ ਆਪਣਾ ਇਸਟ ਅਫ਼ਰੀਕਨ ਹੱਬ ਡਾਰ ਏਸ ਸਲਾਮ ਵਿੱਚ ਬਣਾਉਣ ਦੀ ਯੋਜਨਾ ਬਣਾਈ ਤਾਂਕਿ ਦੱਖਣ, ਪੂਰਬੀ ਅਤੇ ਪਛਮੀ ਅਫਰੀਕਾ ਵਿੱਚ “ਸੁਨਹਿਰੀ ਤਿਰਕੋਣਾ” ਬਣਾਇਆ ਜਾ ਸਕੇ।

ਹਵਾਲੇ