ਏਸ਼ੀਆਈ ਕੋਇਲ

ਏਸ਼ੀਆਈ ਕੋਇਲ (ਜੀਵ-ਵਿਗਿਆਨਿਕ ਨਾਮ: Eudynamys scolopaceus[3][4]) ਕੁੱਕੂ, ਕੁਕੂਲੀਫੋਰਮਜ (Cuculiformes) ਕੁਲ ਦਾ ਪੰਛੀ ਹੈ। ਨਰ ਕੋਇਲ ਨੀਲੱਤਣ ਦੀ ਭਾ ਵਾਲੇ ਕਾਲੇ ਰੰਗ ਦਾ ਹੁੰਦਾ ਹੈ, ਪਰ ਮਾਦਾ ਤਿੱਤਰ ਦੀ ਤਰ੍ਹਾਂ ਧੱਬੇਦਾਰ ਚਿਤਕਬਰੀ ਹੁੰਦੀ ਹੈ। ਨਰ ਕੋਇਲ ਹੀ ਗਾਉਂਦਾ ਹੈ। ਉਸ ਦੀਆਂ ਅੱਖਾਂ ਲਾਲ ਅਤੇ ਖੰਭ ਲੰਬੇ ਹੁੰਦੇ ਹਨ। ਕੋਇਲ ਰੁੱਖਾਂ ਦੀਆਂ ਸ਼ਾਖਾਵਾਂ ਤੇ ਰਹਿਣ ਵਾਲਾ ਪੰਛੀ ਹੈ। ਇਹ ਜ਼ਮੀਨ ਉੱਤੇ ਬਹੁਤ ਘੱਟ ਉਤਰਦਾ ਹੈ। ਇਨ੍ਹਾਂ ਦੇ ਜੋੜੇ ਸਹੂਲਤ ਦੇ ਅਨੁਸਾਰ ਆਪਣੀ ਸੀਮਾ ਬਣਾ ਲੈਂਦੇ ਹਨ ਅਤੇ ਇੱਕ ਦੂਜੇ ਦੇ ਕਾਬਜ਼ ਸਥਾਨ ਦਾ ਉਲੰਘਣ ਨਹੀਂ ਕਰਦੇ। ਸੰਕੋਚੀ ਸੁਭਾਅ ਵਾਲਾ ਇਹ ਪੰਛੀ ਕਦੇ ਕਿਸੇ ਦੇ ਸਾਹਮਣੇ ਆਉਣ ਤੋਂ ਕਤਰਾਉਂਦਾ ਹੈ। ਇਸ ਕਰ ਕੇ ਇਨ੍ਹਾਂ ਦਾ ਪਿਆਰਾ ਟਿਕਾਣਾ ਜਾਂ ਤਾਂ ਅੰਬ ਦੇ ਦਰਖਤ ਹਨ ਜਾਂ ਫਿਰ ਮੌਲਸ਼ਰੀ ਦੇ ਅਤੇ ਕੁੱਝ ਇਸੇ ਤਰ੍ਹਾਂ ਦੇ ਹੋਰ ਸਦਾਬਹਾਰ ਸੰਘਣੀ ਛੱਤਰੀ ਵਾਲੇ ਰੁੱਖ, ਜਿਸ ਵਿੱਚ ਇਹ ਆਪਣੇ ਆਪ ਨੂੰ ਲੁਕਾਈ ਰੱਖਦੀ ਹੈ ਅਤੇ ਗੀਤ ਗਾਉਂਦੀ ਹੈ। ਨੀੜ ਪਰਜੀਵਿਤਾ ਇਸ ਕੁਲ ਦੇ ਪੰਛੀਆਂ ਦੀ ਵਿਸ਼ੇਸ਼ ਲਾਹਨਤ ਹੈ ਯਾਨੀ ਇਹ ਆਪਣਾ ਆਲ੍ਹਣਾ ਨਹੀਂ ਬਣਾਉਂਦਾ। ਇਹ ਦੂਜੇ ਪੰਛੀਆਂ ਖਾਸ ਤੌਰ ਉੱਤੇ ਕਾਵਾਂ ਦੇ ਆਲ੍ਹਣਿਆਂ ਦੇ ਆਂਡੇ ਨੂੰ ਚੁੱਕ ਕੇ ਆਪਣਾ ਆਂਡਾ ਉਸ ਵਿੱਚ ਰੱਖ ਦਿੰਦੀ ਹੈ।

ਏਸ਼ੀਆਈ ਕੋਇਲ
ਮਦੀਨ (ਨਾਮੀਨੇਟ ਰੇਸ)
ਨਰ (ਨਾਮੀਨੇਟ ਰੇਸ)
Conservation status
Invalid status (IUCN 3.1)[1]
Scientific classification
Kingdom:
Animalia (ਐਨੀਮਲੀਆ)
Phylum:
Chordata (ਕੋਰਡਾਟਾ)
Class:
Aves (ਪੰਛੀ)
Order:
Cuculiformes (ਕੁਕੂਲੀਫੋਰਮਜ)
Family:
Cuculidae (ਕੁਕੂਲੀਡਾਏ)
Genus:
Eudynamys (ਕੋਇਲ)
Species:
ਈ. ਸਕੋਲੋਪੇਕਸ
Binomial name
ਯੂਡਾਇਨੇਮਿਸ ਸਕੋਲੋਪੇਕਸ
(ਲਿਨਾਏਅਸ, 1758)
ਏਸ਼ੀਆਈ ਕੋਇਲ ਦੇ ਇਲਾਕੇ- ਕਾਲਾ ਰੰਗ[2]
Synonyms

ਕੁਕੁਲਸ ਸਕੋਲੋਪੇਕਸ
'ਯੂਡਾਇਨੇਮਿਸ ਓਨਰਾਟਾ
ਯੂਡਾਇਨੇਮਿਸ ਸਕੋਲੋਪੇਕਸ

Eudynamys scolopaceus + Corvus splendens

ਹੁਲੀਆ

ਏਸ਼ੀਆਈ ਕੋਇਲ ਇੱਕ ਵੱਡਾ, ਲੰਮੀ ਪੂੰਛ, 39-46 ਸਮ (15-18 ਇੰਚ) ਅਤੇ 190-327 ਗਰਾਮ (6.7-11.5 ਔਂਸ) ਭਾਰ ਵਾਲਾ ਪੰਛੀ ਹੈ।[5][6] ਇਸ ਜਾਤੀ ਦੇ ਨਰ ਦਾ ਰੰਗ ਨੀਲੱਤਣ ਦੀ ਭਾ ਵਾਲਾ ਕਾਲਾ ਚਮਕੀਲਾ ਹੁੰਦਾ ਹੈ। ਚੁੰਜ ਹਰੀ ਭਾ ਵਾਲੀ ਪੀਲੇ ਮਟਮੈਲੇ ਜਿਹੇ ਰੰਗ ਦੀ ਹੁੰਦੀ ਹੈ ਅਤੇ ਅੱਖ ਦੀ ਪੁਤਲੀ ਗਹਿਰੀ ਲਾਲ। ਅਤੇ ਇਹਦੀਆਂ ਟੰਗਾਂ ਅਤੇ ਪੈਰ ਭੂਰੇ ਰੰਗ ਦੇ ਹੁੰਦੇ ਹਨ। ਇਸ ਜਾਤੀ ਦੀ ਮਦੀਨ ਭੂਰੇ ਰੰਗ ਦੀ ਹੁੰਦੀ ਹੈ ਅਤੇ ਸਿਰ ਉੱਤੇ ਲਾਲ ਭੂਰੀਆਂ ਜਿਹੀਆਂ ਧਾਰੀਆਂ ਹੁੰਦੀਆਂ ਹਨ। ਪਿਠ, ਰੰਪ, ਪੂੰਛ ਅਤੇ ਵਿੰਗ ਕੋਵਰਟ ਸਫੇਦ ਅਤੇ ਪੀਲੇ ਮਟਮੈਲੇ ਰੰਗ ਦੇ ਧੱਬਿਆਂ ਵਾਲੇ ਡੂੰਘੇ ਭੂਰੇ ਰੰਗ ਦੇ ਹੁੰਦੇ ਹਨ। ਹੇਠਲੇ ਹਿੱਸੇ ਬੱਗੇ, ਲੇਕਿਨ ਖੂਬ ਧਾਰੀਦਾਰ ਹੁੰਦੇ ਹਨ। ਹੋਰ ਉੱਪ-ਜਾਤੀਆਂ ਰੰਗਾਈ ਅਤੇ ਸਰੂਪ ਪੱਖੋਂ ਭਿੰਨ ਹੁੰਦੀਆਂ ਹਨ।.[7] ਨਿਆਣੇ ਪੰਛੀਆਂ ਦੇ ਉੱਪਰਲੀ ਕਲਗੀ ਨਰ ਵਰਗੀ ਹੁੰਦੀ ਹੈ ਅਤੇ ਚੁੰਜ ਕਾਲੀ।[8] ਉਹ ਪ੍ਰਜਨਨ ਦੇ ਮੌਸਮ ਦੇ ਦੌਰਾਨ (ਦੱਖਣ ਏਸ਼ੀਆ ਵਿੱਚ ਮਾਰਚ ਤੋਂ ਅਗਸਤ) ਬਹੁਤ ਭਿੰਨ ਭਿੰਨ ਆਵਾਜ਼ਾਂ ਕਢਦੇ ਹਨ। ਨਰ ਦਾ ਵਾਕਫ਼ ਗੀਤ ਵਾਰ ਵਾਰ ਕੂਹੂ ਕੂਹੂ ਹੈ। ਮਦੀਨ ਇੱਕ ਤਿੱਖੀ ਕੀਕ ਕੀਕ ਦੀ ਆਵਾਜ਼ ਕਰਦੀ ਹੈ। ਵੱਖ ਵੱਖ ਆਬਾਦੀਆਂ ਅਨੁਸਾਰ ਆਵਾਜ਼ਾਂ ਦਾ ਫ਼ਰਕ ਮਿਲਦਾ ਹੈ।

ਵਿਵਹਾਰ

ਕੁਕੂ ਕੁਲ ਦੇ ਸਾਰੇ ਪੰਛੀ ਦੂਜੀਆਂ ਚਿੜੀਆਂ ਦੇ ਆਲ੍ਹਣਿਆਂ ਵਿੱਚ ਆਪਣਾ ਆਂਡਾ ਦੇਣ ਦੀ ਆਦਤ ਲਈ ਪ੍ਰਸਿੱਧ ਹਨ। ਆਂਡਾ ਦੇਣ ਦਾ ਸਮਾਂ ਨਜ਼ਦੀਕ ਆਉਣ ਉੱਤੇ ਇਸ ਵਰਗ ਦੇ ਪੰਛੀ ਆਲ੍ਹਣਾ ਬਣਾਉਣ ਦੀ ਚਿੰਤਾ ਨਹੀਂ ਕਰਦੇ। ਉਹ ਵਧੇਰੇ ਕਰ ਕੇ ਜੰਗਲੀ ਕਾਂ ਜਾਂ ਆਮ ਕਾਂ ਆਦਿ ਦੇ ਆਲ੍ਹਣੇ ਵਿੱਚ ਆਪਣਾ ਇੱਕ ਆਂਡਾ ਦੇਕੇ, ਉਸ ਦਾ ਇੱਕ ਆਂਡਾ ਆਪਣੀ ਚੁੰਜ ਵਿੱਚ ਭਰਕੇ ਪਰਤ ਆਉਂਦੇ ਹਨ ਅਤੇ ਕਿਸੇ ਦਰਖਤ ਉੱਤੇ ਬੈਠਕੇ ਉਸਨੂੰ ਚਟ ਕਰ ਜਾਂਦੇ ਹਨ।

ਆਂਡਾ ਫੁੱਟਣ ਉੱਤੇ ਜਦੋਂ ਕੋਇਲ ਦਾ ਬੱਚਾ ਬਾਹਰ ਨਿਕਲਦਾ ਹੈ ਤਦ ਉਸ ਵਿੱਚ ਕੁੱਝ ਹਫ਼ਤੇ ਬਾਅਦ ਇੱਕ ਅਜਿਹੀ ਭਾਵਨਾ ਪੈਦਾ ਹੁੰਦੀ ਹੈ ਕਿ ਉਹ ਆਪਣੇ ਪੰਜਿਆਂ ਨਾਲ ਆਲ੍ਹਣੇ ਦਾ ਕਿਨਾਰਾ ਮਜ਼ਬੂਤੀ ਨਾਲ ਫੜਕੇ ਆਲ੍ਹਣੇ ਦੇ ਹੋਰ ਬੱਚਿਆਂ ਨੂੰ ਵਾਰੀ ਵਾਰੀ ਆਪਣੀ ਪਿੱਠ ਉੱਤੇ ਚੜਾਕੇ ਅਜਿਹਾ ਝੱਟਕਾ ਦਿੰਦਾ ਹੈ ਕਿ ਉਹ ਦਰਖਤ ਤੋਂ ਹੇਠਾਂ ਡਿੱਗ ਕੇ ਮਰ ਜਾਂਦੇ ਹਨ। ਇਸ ਪ੍ਰਕਾਰ ਆਲ੍ਹਣੇ ਵਿੱਚ ਆਪਣਾ ਨਿਰੋਲ ਰਾਜ ਸਥਾਪਤ ਕਰ ਕੇ, ਆਪਣੇ ਜਾਅਲੀ ਮਾਂ ਬਾਪ ਦੁਆਰਾ ਲਿਆਏ ਗਏ ਭੋਜਨ ਨਾਲ ਇਹ ਬੋਟ ਪਲਦੇ ਹਨ। ਕੁੱਝ ਦਿਨਾਂ ਬਾਅਦ ਭੇਦ ਖੁੱਲ੍ਹਣ ਤੇ ਉਹਨਾਂ ਨੂੰ ਆਲ੍ਹਣੇ ਤੋਂ ਖਦੇੜ ਦਿੱਤਾ ਜਾਂਦਾ ਹੈ ਅਤੇ ਉਹ ਆਜਾਦ ਜੀਵਨ ਗੁਜ਼ਾਰਨ ਲਈ ਮਜਬੂਰ ਹੋ ਜਾਂਦੇ ਹਨ।

ਆਹਾਰ

ਤਕਰੀਬਨ ਸਾਰੀਆਂ 'ਕੁਕੂ' ਫਲ ਖਾਂਦੀਆਂ ਹਨ, ਪਰ ਕਦੇ ਕਦਾਈਂ ਕੀੜੇ -ਮਕੌੜੇ ਵੀ ਖਾ ਲੈਂਦੀਆਂ ਹਨ।[9]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ