ਐਕਿਉਪੰਕਚਰ

ਐਕਿਉਪੰਕਚਰ ਚੀਨ ਦੇਸ਼ ਵਿੱਚ ਵਿਕਸਿਤ ਇੱਕ ਕਿਸਮ ਦਾ ਡਾਕਟਰੀ ਇਲਾਜ ਹੈ ਜੋ ਕਿ 5000 ਸਾਲ ਪਹਿਲਾਂ ਤੋਂ ਪ੍ਰਚੱਲਿਤ ਹੈ।[1] ਬਰੀਕ ਪਤਲੀਆਂ ਸੂਈਆਂ ਨੂੰ ਸਰੀਰ ਦੇ ਕੁਝ ਹਿੱਸਿਆਂ ਵਿੱਚ ਲਗਾਇਆ ਜਾਂਦਾ ਹੈ ਅਤੇ ਇਸ ਵਿਧੀ ਨੂੰ ਐਕਿਉਪੰਕਚਰ ਆਖਦੇ ਹਨ। ਇਹ ਇਲਾਜ ਕਰਨ ਦਾ ਬਦਲਵਾਂ ਤਰੀਕਾ ਹੈ ਅਤੇ ਇਹ ਮੂਲ ਚੀਨੀ ਦਵਾਈ ਦਾ ਧੁਰਾ ਹੈ।[2] ਇਹ ਯਿਨ ਅਤੇ ਯਾਂਗ ਦੇ ਚੀਨੀ ਦਰਸ਼ਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। .[3] ਇਸਦੇ ਅਨੇਕਾਂ ਲਾਭ ਹਨ।[4][2] ਅਤੇ ਰਵਾਇਤੀ ਚੀਨੀ ਇਲਾਜ ਦਾ ਇੱਕ ਹਿੱਸਾ ਜਿਸ ਵਿੱਚ ਸਰੀਰ ਵਿੱਚ ਬਰੀਕ ਸੂਈਆਂ ਚੁਭੋਈਆਂ ਜਾਂਦੀਆਂ ਹਨ।[5]ਐਕੂਪੰਕਚਰ ਇੱਕ ਮਿਥਿਆ ਵਿਗਿਆਨ ਹੈ;[6][7] ਇਸ ਦੇ ਸਿਧਾਂਤ ਅਤੇ ਅਭਿਆਸ ਵਿਗਿਆਨਕ ਗਿਆਨ'ਤੇ ਅਧਾਰਤ ਨਹੀਂ ਹਨ , ਅਤੇ ਇਸ ਨੂੰ ਨੀਮ ਹਕੀਮੀ ਕਿਹਾ ਜਾਂਦਾ ਹੈ।

ਇੱਕ ਵਿਅਕਤੀ ਦੀ ਚਮੜੀ ਵਿੱਚ ਪਾਈ ਜਾ ਰਹੀ ਸੂਈਆਂ
ਐਕਿਉਪੰਕਚਰ ਸੂਈਆਂ ਇੱਕ ਵਿਅਕਤੀ ਦੇ ਚਹਿਰੇ ਵਿੱਚ

ਮਿਜ਼ਾਜ

ਤਿੰਨ ਮਹੀਨਿਆਂ ਲਈ ਸਪਤਾਹਿਕ ਐਕਿਉਪੰਕਚਰ ਸ਼ੈਸ਼ਨ ਕਰਕੇ ਥੋਡੇ ਮੂਡ ਤੇ ਕਾਫ਼ੀ ਹੱਦ ਤੱਕ ਫ਼ਰਕ ਪੈ ਸਕਦਾ ਹੈ ਕਿਉਂਕਿ ਵਿਗਿਆਨਕ ਅਧਿਐਨ ਅਨੁਸਾਰ ਇਸ ਨਾਲ ਸਰੀਰ ਵਿੱਚ ਖੁਸ਼ੀ ਪਰਗਟ ਕਰਨ ਵਾਲੇ ਨਿਊਰੋ ਟ੍ਰਾਂਸਮੀਟਰ ਉਤਪੰਨ ਹੁੰਦੇ ਹਨ ਜੋ ਕੀ ਕੋੰਸੇਲਿੰਗ ਨਾਲੋ ਕਈ ਜਿਆਦਾ ਫਲਦਾਈ ਹਨ।

ਦਿਲ ਦੀ ਸਮੱਸਿਆਵਾਂ

ਰੈਗੂਲਰ ਸੈਸ਼ਨ ਦੇ ਨਾਲ ਤਣਾਅ ਅਤੇ ਬਲੱਡ ਪ੍ਰੈਸ਼ਰ ਤੋਂ ਮੁਕਤੀ ਪਾਈ ਜਾ ਸਕਦੀ ਹੈ।

ਇਨਸੌਮਨੀਆ

ਐਕਿਉਪੰਕਚਰ ਦੁਆਰਾ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤਕਨੀਕ ਨਾਲ ਸਰੀਰ ਵਿੱਚ ਨਿਊਰੋ ਟ੍ਰਾਂਸਮੀਟਰ ਦਾ ਉਤਪਾਦਨ ਹੁੰਦਾ ਹੈ ਜੋ ਕੀ ਆਰਾਮ ਅਤੇ ਨੀਂਦ ਲਿਆਉਣ ਵਿੱਚ ਸਹਾਇਕ ਹੁੰਦਾ ਹੈ।