ਐਲਗਰ ਮੌਰਟਿਸ

ਐਲਗਰ ਮੌਰਟਿਸ (ਲਾਤੀਨੀ ਭਾਸ਼ਾ: algor—ਠੰਡੇ ਪੈਣਾ ; mortisਮੌਤ) ਮੌਤ ਤੋਂ ਬਾਅਦ ਸਰੀਰ ਦੇ ਠੰਡੇ ਪੈ ਜਾਣ ਨੂੰ ਕਹਿੰਦੇ ਹਨ। ਇਹ ਸ਼ਬਦ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਜਿੱਥੇ ਐਲਗਰ ਦਾ ਮਤਲਬ ਹੈ ਠੰਡੇ ਪੈਣਾ ਅਤੇ ਮੌਰਟਿਸ ਡਾ ਮਤਲਬ ਮੌਤ ਹੁੰਦਾ ਹੈ। ਇਹ ਸ਼ਬਦ ਪਹਿਲੀ ਵਾਰ 1849 ਵਿੱਚ ਬੇਨੇਟ ਡਾਉਲਰ ਦੁਆਰਾ ਵਰਤਿਆ ਗਿਆ ਸੀ।[1] ਇਹ ਆਮ ਤੌਰ ਉੱਤੇ ਮਿਲਦੇ ਵਿਆਪਕ ਤਾਪਮਾਨ ਤੱਕ ਤਾਪਮਾਨ ਦੀ ਸਿਥਰ ਗਿਰਾਵਟ ਹੈ ਪਰ ਇਸਤੇ ਬਾਹਰਲੇ ਹਾਲਾਤਾਂ ਜਿਵੇਂ ਕਿ ਮੌਸਮ, ਜਗ੍ਹਾ, ਹਵਾ ਦੀ ਨਮੀ, ਲਾਸ਼ ਦੀ ਜ਼ਮੀਨ ਜਾਂ ਪਾਣੀ ਵਿੱਚ ਮੌਜੂਦਗੀ ਆਦਿ ਦਾ ਵੀ ਕਾਫੀ ਅਸਰ ਹੁੰਦਾ ਹੈ।

ਪ੍ਰਭਾਵਿਤ ਕਰਨ ਵਾਲੇ ਕਾਰਨ

ਮੌਤ ਵੇਲੇ ਸਰੀਰ ਕਿਸ ਸਥਿਤੀ ਵਿੱਚ ਮੌਜੂਦ ਹੁੰਦਾ ਹੈ ਉਸਤੇ ਅਤੇ ਇਸ ਦੇ ਨਾਲ ਨਾਲ ਕਈ ਹੋਰ ਕਾਰਨਾਂ ਤੇ ਇਹ ਤਾਪਮਾਨ ਦੀ ਗਿਰਾਵਟ ਬਹੁਤ ਨਿਰਭਰ ਕਰਦੀ ਹੈ ਉਹਨਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ-

ਬਣਤਰ

ਸਰੀਰ ਦੀ ਬਣਤਰ ਜੇ ਮਜ਼ਬੂਤ ਹੋਵੇ ਤਾਂ ਤਾਪਮਾਨ ਦੀ ਗਿਰਾਵਟ ਹੌਲੀ ਹੁੰਦੀ ਹੈ। ਪਰ ਮੋਟੇ ਲੋਕਾਂ ਵਿੱਚ ਚਰਬੀ ਵੱਧ ਹੋਣ ਕਰ ਕੇ ਤਾਪਮਾਨ ਦੀ ਗਿਰਾਵਟ ਤੇਜ਼ ਹੁੰਦੀ ਹੈ ਕਿਉਂਕਿ ਉਹਨਾਂ ਹਲਾਤਾਂ ਵਿੱਚ ਸਰੀਰ ਡਾ ਸਤਹ ਖੇਤਰ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰ ਕੇ ਸਰੀਰ ਵਿੱਚੋਂ ਗਰਮੀ ਜਲਦੀ ਨਿਕਲ ਜਾਂਦੀ ਹੈ।

ਉਮਰ

ਛੋਟੇ ਬੱਚਿਆਂ ਅਤੇ ਬੁੱਢ਼ਿਆਂ ਵਿੱਚ ਮਾਂਸਪੇਸ਼ੀਆਂ ਘੱਟ ਹੋਣ ਕਰ ਕੇ ਗਰਮੀ ਤਾ ਫੈਲਾਅ ਛੇਤੀ ਹੋ ਜਾਂਦਾ ਹੈ ਅਤੇ ਉਹ ਛੇਤੀ ਠੰਡੀਆਂ ਪੈ ਜਾਂਦੀਆਂ ਹਨ।

ਤਾਪਮਾਨ

ਜੇ ਬਾਹਰ ਦਾ ਤਾਪਮਾਨ ਠੰਡਾ ਹੋਵੇ ਤਾਂ ਤਾਪਮਾਨ ਦੀ ਗਿਰਾਵਟ ਤੇਜ਼ ਅਤੇ ਜੇ ਗਰਮ ਹੋਵੇ ਤਾਂ ਤਾਪਮਾਨ ਦੀ ਗਿਰਾਵਟ ਤੇਜ਼ ਹੋ ਜਾਂਦੀ ਹੈ।

ਲਾਸ਼ ਦੀ ਮੌਜੂਦਗੀ ਦਾ ਥਾਂ

ਜੇ ਲਾਸ਼ ਪਾਣੀ ਵਿੱਚ ਹੋਵੇ ਤਾਂ ਤਾਪਮਾਨ ਦੀ ਗਿਰਾਵਟ ਤੇਜ਼ ਅਤੇ ਜੇ ਜ਼ਮੀਨ ਤੇ ਹੋਵੇ ਤਾਂ ਤਾਪਮਾਨ ਦੀ ਗਿਰਾਵਟ ਤੇਜ਼ ਹੋ ਜਾਂਦੀ ਹੈ।

ਲਾਸ਼ ਦੀ ਸਥਿਤੀ

ਜੇਕਰ ਲਾਸ਼ ਢਕੀ ਹੋਵੇ ਤਾਂ ਉਸ ਵਿੱਚੋਂ ਗਰਮੀ ਦਾ ਫੈਲਾਅ ਹੌਲੀ ਅਤੇ ਜੇ ਨੰਗੀ ਹੋਵੇ ਤਾਂ ਉਸ ਵਿਚੋਂ ਗਰਮੀ ਦਾ ਫੈਲਾਅ ਤੇਜ਼ ਹੁੰਦਾ ਹੈ। ਕਈ ਵਾਰ ਜਦੋਂ ਮੌਤ ਕਿਸੇ ਬਿਮਾਰੀ ਕਰ ਕੇ ਹੋਵੇ ਤਾਂ ਉਹਨਾਂ ਹਲਾਤਾਂ ਵਿੱਚ ਤਾਪਮਾਨ ਦੀ ਗਿਰਾਵਟ ਹੌਲੀ ਜਾਂ ਤੇਜ਼ ਹੋ ਸਕਦੀ ਹੈ।

ਨਸ਼ਿਆਂ ਦੀ ਖ਼ਪਤ

ਕਈ ਨਸ਼ਿਆਂ ਦੀ ਖ਼ਪਤ ਨਾਲ ਸਰੀਰ ਵਿੱਚ ਗਰਮੀ ਬੰਦੀ ਹੈ ਅਤੇ ਅਜਿਹੇ ਹਲਾਤਾਂ ਵਿੱਚ ਸਰੀਰ ਦੇਰ ਨਾਲ ਠੰਡਾ ਪੈਂਦਾ ਹੈ।

ਲਾਗੂਕਰਣ

ਕਿਉਂਕਿ ਤਾਪਮਾਨ ਦੀ ਗਿਰਾਵਟ ਨੂੰ ਬਹੁਤ ਸਾਰੇ ਕਾਰਨ ਨਿਅੰਤਰਿਤ ਕਰਦੇ ਹਨ ਇਸ ਲਈ ਸਹੀ ਤਰ੍ਹਾਂ ਨਾਲ ਤਾਪਮਾਨ ਜਾਂਚਣ ਲਈ ਹਮੇਸ਼ਾ ਤਾਪਮਾਨ ਗੁੱਦੇ ਵਿੱਚੋਂ ਹੀ ਮਾਪਣਾ ਚਾਹੀਦਾ ਹੈ। ਗਲੇਸਟਰ ਸਮੀਕਰਨ ਦੁਆਰਾ ਹੇਠ ਲਿਖੇ ਫਾਰਮੂਲੇ ਨਾਲ ਮੌਤ ਡਾ ਸਮਾਂ ਜਾਂਚਿਆ ਜਾ ਸਕਦਾ ਹੈ-

ਹਵਾਲੇ