ਓਲੀਵੀਆ ਛੁਮੋਂਤ

ਓਲੀਵੀਆ ਛੁਮੋਂਤ (ਜਨਮ 30 ਅਕਤੂਬਰ, 1950) ਇੱਕ ਫਰਾਂਸੀਸੀ ਸ਼ਿਲਪਕਾਰ ਅਤੇ ਟਰਾਂਸਜੈਂਡਰ ਕਾਰਕੁੰਨ ਹੈ।

ਓਲੀਵੀਆ ਛੁਮੋਂਤ

ਨਿਜੀ ਜਾਣਕਾਰੀ
ਨਾਮਓਲੀਵੀਆ ਛੁਮੋਂਤ
ਕੌਮੀਅਤਫਰਾਂਸੀਸੀ
ਜਨਮ ਦੀ ਤਾਰੀਖ (1950-10-30) ਅਕਤੂਬਰ 30, 1950 (ਉਮਰ 73)
ਜਨਮ ਦੀ ਥਾਂਮਿਊਡਨ, ਫ਼ਰਾਂਸ
ਕਾਰਜ
ਨਾਮੀ ਇਮਾਰਤਾਂ

ਸਿੱਖਿਆ

ਛੁਮੋਂਤ ਨੇ École nationale supérieure des Beaux-Arts ਤੋਂ 1978 ਵਿੱਚ ਗਰੈਜੂਏਟ ਕੀਤੀ ਅਤੇ ਪੈਰਿਸ ਦੀ Institut d'urbanisme de ਨਾਮ ਦੀ ਸੰਸਥਾ ਤੋਂ ਸ਼ਿਲਪਕਾਰੀ ਦੀ ਟ੍ਰੇਨਿੰਗ ਪੂਰੀ ਕੀਤੀ।

ਕੈਰੀਅਰ

1981 ਵਿੱਚ ਛੁਮੋਂਤ ਨੇ ਅਰਬਟੈਕਚਰ ਨਾਮੀ ਏਜੰਸੀ ਦੀ ਸਥਾਪਨਾ ਕੀਤੀ ਅਤੇ 1991 ਵਿੱਚ ਅਟੇਲੀਅਰ ਸੀਟੀ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾਬੰਦੀ ਏਜੰਸੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਸਨੂੰ ਉਸਨੇ 2008 ਤੱਕ ਜਾਰੀ ਰੱਖਿਆ।[1]

ਟਰਾਂਸਜੈਂਡਰ ਸਬੰਧੀ ਕਾਰਜਕਰਤਾ

2007 ਵਿੱਚ ਛੁਮੋਂਤ ਨੇ ਥਾਈਲੈਂਡ ਦੀ ਯਾਤਰਾ ਕੀਤੀ, ਜਿੱਥੇ ਉਸ ਨੇ ਲਿੰਗ ਰੀਸਿਸਟਮੈਂਟ ਦੀ ਸਰਜਰੀ ਕੀਤੀ।[2] ਉਸਨੇ ਕਾਨੂੰਨੀ ਤੌਰ 'ਤੇ 2010 ਵਿੱਚ ਆਪਣੇ ਸਮਾਜਿਕ ਰੁਤਬੇ ਅਤੇ 2011 ਵਿੱਚ ਆਪਣੇ ਸੋਸ਼ਲ ਸਿਕਿਉਰਿਟੀ ਨੰਬਰ ਨੂੰ ਬਦਲ ਲਿਆ ਸੀ।[3] ਉਸਨੇ ਆਪਣੀ ਸਰਜਰੀ ਸਬੰਧੀ ਤਜੁਰਬੇ ਨੂੰ 2011 ਵਿੱਚ ਫਰਾਂਸੀਸੀ ਨੈਸ਼ਨਲ ਅਸੈਂਬਲੀ ਤੋਂ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਸਾਂਝਾ ਕਰ ਦਿੱਤਾ ਸੀ।[4] ਉਸ ਨੇ 2013 ਵਿੱਚ ਆਪਣੇ ਤਜਰਬੇ ਦੀ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ, ਜਿਸ ਦਾ ਸਿਰਲੇਖ D'un corps à l'autre ਸੀ।[5]

ਹਵਾਲੇ