ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ

ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ ਜਾਂ ਕਲਾਸੀਕਲ ਇਲੈਕਟ੍ਰੋਡਾਇਨਾਮਿਕਸ ਸਿਧਾਂਤਿਕ ਭੌਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਇਲੈਕਟ੍ਰਿਕ ਚਾਰਜਾਂ ਅਤੇ ਕਰੰਟਾਂ ਦਰਮਿਆਨ ਕਲਾਸੀਕਲ ਨਿਊਟੋਨੀਅਨ ਮੌਡਲ ਦੀ ਇੱਕ ਸ਼ਾਖਾ ਵਰਤਦੇ ਹੋਏ ਪਰਸਪਰ ਕ੍ਰਿਆਵਾਂ ਦਾ ਅਧਿਐਨ ਕਰਦੀ ਹੈ। ਥਿਊਰੀ ਇਲੈਕਟ੍ਰੋਮੈਗਨੈਟਿਕ ਵਰਤਾਰਿਆਂ ਦੀ ਉਦੋਂ ਇੱਕ ਸ਼ਾਨਦਾਰ ਵਿਆਖਿਆ ਮੁਹੱਈਆ ਕਰਵਾਉਂਦੀ ਹੈ ਜਦੋਂ ਜਦੋਂ ਵੀ ਸਬੰਧਤ ਲੰਬਾਈ ਸਕੇਲਾਂ ਅਤੇ ਫੀਲਡ ਤਾਕਤਾਂ ਇੰਨੀਆਂ ਜਿਆਦਾ ਹੋਣ ਕਿ ਕੁਆਂਟਮ ਮਕੈਨੀਕਲ ਪ੍ਰਭਾਵ ਨਾਮਾਤਰ ਹੋਣ। ਛੋਟੀਆਂ ਦੂਰੀਆਂ ਅਤੇ ਨਿਮਨ ਫੀਲਡ ਤਾਕਤਾਂ ਦੇ ਮਾਮਲਿੇ ਵਿੱਚ, ਅਜਿਹੀਆਂ ਪਰਸਪਰ ਕ੍ਰਿਆਵਾਂ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਰਾਹੀਂ ਹੋਰ ਚੰਗੀ ਤਰਾਂ ਦਰਸਾਈਆਂ ਜਾਂਦੀਆਂ ਹਨ।

ਕਲਾਸੀਕਲ ਇਲੈਕਟ੍ਰੋਡਾਇਨਾਮਿਕਸ ਦੇ ਬੁਨਿਆਦੀ ਭੌਤਿਕੀ ਪਹਿਲੂ ਕਈ ਪੁਸਤਕਾਂ ਵਿੱਚ ਪ੍ਰਸਤੁਤ ਕੀਤੇ ਗਏ ਹਨ, ਜਿਵੇਂ ਫਾਇਨਮਨ, ਲੇਟਨ ਅਤੇ ਸੈਂਡਜ਼,[1] ਗ੍ਰਿਫਿਥਸ,[2] ਪਾਨੋਫਸਕਾਇ ਅਤੇ ਫਲਿਪਸ,[3] ਅਤੇ ਜੈਕਸਨ[4] ਦੀਆਂ ਪੁਸਤਕਾਂ ਵਿੱਚ।

ਇਤਿਹਾਸ

ਭੌਤਿਕੀ ਵਰਤਾਰੇ ਜੋ ਇਲੈਕਟ੍ਰੋਮੈਗਨੇਟਿਜ਼ਮ ਦਰਸਾਉਂਦਾ ਹੈ, ਪੁਰਾਤਨ ਕਾਲ ਤੋਂ ਵੱਖਰੀਆਂ ਫੀਲਡਾਂ ਦੇ ਤੌਰ 'ਤੇ ਅਧਿਐਨ ਕੀਤੇ ਜਾਂਦੇ ਰਹੇ ਹਨ। ਉਦਾਹਰਨ ਦੇ ਤੌਰ 'ਤੇ, ਸਦੀਆਂ ਪਹਿਲਾਂ ਤੋਂ ਹੀ ਔਪਟਿਕਸ ਦੇ ਖੇਤਰ ਵਿੱਚ ਬਹੁਤ ਵਿਕਾਸ ਆਏ ਸਨ ਜਦੋਂ ਪ੍ਰਕਾਸ਼ ਨੂੰ ਇੱਕ ਇਲੈਕਟ੍ਰੋਮੈਗਨੈਟਿਕ ਤਰੰਗ ਦੇ ਰੂਪ ਵਿੱਚ ਸਮਝੀ ਜਾਂਦੀ ਸੀ। ਫੇਰ ਵੀ, ਇਲੈਕਟ੍ਰੋਮੈਗਨੇਟਿਜ਼ਮ ਦੀ ਥਿਊਰੀ, ਜਿਵੇਂ ਹੁਣ ਸਮਝੀ ਜਾਂਦੀ ਹੈ, ਮਾਈਕਲ ਫੈਰਾਡੇ ਦੇ ਪ੍ਰਯੋਗਾਂ ਤੋਂ ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਸੁਝਾਉਂਦੀ ਹੋਈ ਅਤੇ ਜੇਮਸ ਕਲਰਕ ਮੈਕਸਵੈੱਲ ਦੀ ਇਸ ਨੂੰ ਆਪਣੀ ਇ ਟ੍ਰੀਟਾਇਜ਼ ਔਨ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ (1873) ਪੁਸਤਕ ਵਿੱਚ ਡਿਫ੍ਰੈਂਸ਼ੀਅਲ ਸਮੀਕਰਨਾਂ ਦੀ ਵਰਤੋਂ ਤੋਂ ਵੱਡੀ ਹੁੰਦੀ ਗਈ ਸੀ। ਇੱਕ ਵਿਵਰਿਤ ਇਤਹਾਸਿਕ ਖਾਤੇ ਲਈ, ਪੌਲੀ,[5] ਵਿੱਟਕਰ,[6] ਪਾਇਸ,[7] ਅਤੇ ਹੰਟ[8] ਦੇਖੋ।

ਲੌਰੰਟਜ਼ ਫੋਰਸ

ਇਲੈਕਟ੍ਰੋਮੈਗਨੈਟਿਕ ਫੀਲਡ ਚਾਰਜ ਕੀਤੇ ਹੋਏ ਕਣਾਂ ਉੱਤੇ ਹੇਠਾਂ ਲਿਖਿਆ (ਅਕਸਰ ਲੌਰੰਟਜ਼ ਫੋਰਸ ਕਿਹਾ ਜਾਣ ਵਾਲਾ) ਬਲ ਲਗਾਉਂਦੀ ਹੈ:

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ