ਕਿਰਕ ਕੈਮਰੂਨ

ਕਿਰਕ ਥੌਮਸ ਕੈਮਰੂਨ (ਜਨਮ 12 ਅਕਤੂਬਰ, 1970)[1] ਇੱਕ ਅਮਰੀਕੀ ਅਦਾਕਾਰ ਹੈ। ਉਹ ਮੁੱਖ ਤੌਰ 'ਤੇ ਏ.ਬੀ.ਸੀ. ਦੇ ਲੜੀਵਾਰ ਗ੍ਰੋਇੰਗ ਪੇਨਜ਼ (1985–92) ਵਿੱਚ ਮਾਈਕ ਸੀਵਰ ਦੇ ਰੋਲ ਲਈ ਜਾਣਿਆ ਜਾਂਦਾ ਹੈ, ਜਿਸ ਲਈ ਉਸਨੂੰ ਦੋ ਵਾਰ ਗੋਲਡਨ ਗਲੋਬ ਅਵਾਰਡਾਂ ਵਿੱਚ ਨਾਮਜ਼ਦਗੀ ਮਿਲ ਚੁੱਕੀ ਹੈ।

ਕਿਰਕ ਕੈਮਰੂਨ
ਕੈਮਰੂਨ ਫ਼ਰਵਰੀ 2012 ਵਿੱਚ
ਜਨਮ
ਕਿਰਕ ਖੌਮਸ ਕੈਮਰੂਨ

(1970-10-12) ਅਕਤੂਬਰ 12, 1970 (ਉਮਰ 53)
ਪੈਨੋਰਮਾ ਸ਼ਹਿਰ, ਕੈਲੇਫ਼ੋਰਨੀਆ, ਅਮਰੀਕਾ
ਪੇਸ਼ਾਅਦਾਕਾਰ, ਈਸਾਈ ਉਪਦੇਸ਼ਕ, ਟੀ.ਵੀ. ਸ਼ੋਅ ਮੇਜ਼ਬਾਨ
ਸਰਗਰਮੀ ਦੇ ਸਾਲ1979 ਤੋਂ ਹੁਣ ਤੱਕ
ਜੀਵਨ ਸਾਥੀ
ਚੈਲਸੀ ਨੋਬਲ
(ਵਿ. 1991)
ਬੱਚੇ6
ਰਿਸ਼ਤੇਦਾਰ
  • ਕੈਂਡੇਸ ਕੈਮਰੂਨ (ਭੈਣ)
  • ਵੈਲੇਰੀ ਬਲੂ (ਚਚੇਰਾ ਭਰਾ)
ਵੈੱਬਸਾਈਟkirkcameron.com

ਇੱਕ ਬਾਲ ਅਦਾਕਾਰ ਦੇ ਤੌਰ 'ਤੇ, ਕੈਮਰੂਨ ਨੇ 1980 ਅਤੇ 1990 ਦੇ ਦਹਾਕੇ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੀ.ਵੀ. ਲੜੀਵਾਰਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਲਾਈਕ ਫ਼ਾਦਰ ਲਾਈਕ ਸਨ (1987) ਅਤੇ ਲਿਸਟਨ ਟੂ ਮੀ (1989) ਫ਼ਿਲਮਾਂ ਵੀ ਸ਼ਾਮਿਲ ਹਨ। 2000 ਦੇ ਦਹਾਕੇ ਵਿੱਚ ਉਸਨੇ ਲੈਫ਼ਟ ਬੀਹਾਈਂਡ ਫ਼ਿਲਮ ਲੜੀ ਵਿੱਚ ਕੈਮਰੂਨ ਬਕ ਵਿਲੀਅਮਜ਼ ਦਾ ਅਤੇ ਫ਼ਾਇਰਪਰੂਫ਼ (2008) ਫ਼ਿਲਮ ਵਿੱਚ ਕਾਲੇਬ ਹੋਲਟ ਦਾ ਕਿਰਦਾਰ ਨਿਭਾਇਆ ਸੀ। 2014 ਦੀ ਉਸਦੀ ਫ਼ਿਲਮ ਸੇਵਿੰਗ ਕ੍ਰਿਸਮਸ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ ਅਤੇ ਰਿਲੀਜ਼ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਹੀ ਆਈ.ਐਮ.ਡੀ.ਬੀ. ਦੀਆਂ ਹੇਠਲੀਆਂ 100 ਫ਼ਿਲਮਾਂ ਵਿੱਚ ਇਸਦਾ ਨਾਮ ਆ ਗਿਆ ਸੀ।[2]

ਕੈਮਰੂਨ ਇੱਕ ਸਰਗਰਮ ਈਸਾਈ ਉਪਦੇਸ਼ਕ ਹੈ, ਜਿਸ ਵਿੱਚ ਉਹ ਰੇਅ ਕੰਫ਼ਰਟ ਨਾਲ ਮਿਲ ਕੇ ਕੰਮ ਕਰਦਾ ਹੈ। ਉਸਨੇ ਆਪਣੀ ਪਤਨੀ ਚੈਲਸੀ ਨੋਬਲ ਨਾਲ ਮਿਲ ਕੇ ਦ ਫ਼ਾਇਰਫ਼ਲਾਈ ਫ਼ਾਊਂਡੇਸ਼ਨ ਦੀ ਵੀ ਸਥਾਪਨਾ ਕੀਤੀ ਹੈ।

ਮੁੱਢਲਾ ਜੀਵਨ

ਕੈਮਰੂਨ ਦਾ ਜਨਮ ਪੈਨੋਰਮਾ ਸ਼ਹਿਰ, ਕੈਲੇਫ਼ੋਰਨੀਆਵਿੱਚ ਹੋਇਆ, ਜਿਹੜਾ ਕਿ ਲੌਸ ਐਂਜਲੇਸ ਦੇ ਕੋਲ ਸਥਿਤ ਹੈ।[3] ਉਸਦੇ ਮਾਤਾ-ਪਿਤਾ ਦਾ ਨਾਮ ਬਾਰਬਰਾ ਅਤੇ ਰੌਬਰਟ ਕੈਮਰੂਨ ਹੈ, ਜੋ ਕਿ ਇੱਕ ਰਿਟਾਇਰਡ ਸਕੂਲ ਅਧਿਆਪਕ ਸਨ।[4] ਉਹ ਦੀਆਂ ਤਿੰਨ ਭੈਣਾਂ ਹਨ, ਬਰਿੱਜੈਟ, ਮੈਲੀਸਾ ਅਤੇ ਅਦਾਕਾਰਾ ਕੈਂਡਿਸ ਕੈਮਰੂਨ ਬਲੂ, ਜਿਸਨੇ ਇੱਕ ਟੀਵੀ ਲੜੀਵਾਰ ਫ਼ੁੱਲ ਹਾਊਸ ਵਿੱਚ ਕੰਮ ਕੀਤਾ ਹੈ।[5] He went to school on the set of Growing Pains, as opposed to public school.[6] ਉੇਸਨੇ ਹਾਈ ਸਕੂਲ 17 ਸਾਲਾਂ ਦੀ ਉਮਰ ਪਾਸ ਕੀਤਾ ਜਿਸ ਵਿੱਚ ਉਸਨੂੰ ਬਹੁਤ ਸਾਰੇ ਸਨਮਾਨ ਮਿਲੇ ਸਨ।[7]

ਈਸਾਈ ਧਰਮ ਵੱਲ ਝੁਕਾਅ

ਕੈਮਰੂਨ ਪਹਿਲਾਂ ਇੱਕ ਨਾਸਤਿਕ ਹੁੰਦਾ ਸੀ,[8][9] ਪਰ 17-18 ਦੀ ਉਮਰ ਦੇ ਕਰੀਬ, ਜਦੋਂ ਉਹ ਗ੍ਰੋਇੰਗ ਪੇਨਜ਼ ਦੀ ਵਜ੍ਹਾ ਨਾਲ ਆਪਣੇ ਕੈਰੀਅਰ ਦੇ ਸਿਖਰ ਉੱਤੇ ਸੀ, ਉਸਨੂੰ ਰੱਬ ਵਿੱਚ ਵਿਸ਼ਵਾਸ ਪੈਦਾ ਹੋ ਗਿਆ ਅਤੇ ਉਹ ਇੱਕ ਈਸਾਈ ਬਣ ਗਿਆ।[8][10][11]

ਅਵਾਰਡ

ਯੰਗ ਆਰਟਿਸਟ ਅਵਾਰਡ

  • 1985 ਬੈਸਟ ਯੰਗ ਸਹਾਇਕ ਅਦਾਕਾਰ, ਟੂ ਮੈਰੀਏਜਿਸ (ਨਾਮਜ਼ਦ)
  • 1986 ਬੈਸਟ ਯੰਗ ਅਦਾਕਾਰ ਟੀਵੀ ਲੜੀਵਾਰ ਵਿੱਚ, ਗ੍ਰੋਇੰਗ ਪੇਨਜ਼ (ਜਿੱਤਿਆ)
  • 1987 ਟੀਵੀ ਲੜੀਵਾਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ, ਗ੍ਰੋਇੰਗ ਪੇਨਜ਼ (ਜਿੱਤਿਆ)
  • 1987 ਬੈਸਟ ਯੰਗ ਮਰਦ ਸੂਪਰਸਟਾਰ (ਟੀਵੀ ਲੜੀਵਾਰ), ਗ੍ਰੋਇੰਗ ਪੇਨਜ਼ (ਜਿੱਤਿਆ)
  • 1989 ਬੈਸਟ ਯੰਗ ਅਦਾਕਾਰ (ਫ਼ਿਲਮ ਵਿੱਚ), ਲਿਸਨ ਟੂ ਮੀ (ਨਾਮਜ਼ਦ)

ਸੈਟਰਨ ਅਵਾਰਡ

  • 1987 ਨੌਜਵਾਨ ਅਦਾਕਾਰ ਵੱਲੋਂ ਸਭ ਤੋਂ ਵਧੀਆ ਪ੍ਰਦਰਸ਼ਨ, ਲਾਈਕ ਫ਼ਾਦਰ, ਲਾਈਕ ਸਨ (ਜਿੱਤਿਆ)

ਗੋਲਡਨ ਗਲੋਬ ਇਨਾਮ

  • 1987 ਸਭ ਤੋਂ ਵਧੀਆ ਸਹਾਇਕ ਅਦਾਕਾਰ - ਲੜੀਵਾਰ ਜਾਂ ਟੈਲੀਵਿਜ਼ਨ ਫ਼ਿਲਮ, ਗ੍ਰੋਇੰਗ ਪੇਨਜ਼ (ਨਾਮਜ਼ਦ)
  • 1989 ਸਭ ਤੋਂ ਵਧੀਆ ਸਹਾਇਕ ਅਦਾਕਾਰ - ਲੜੀਵਾਰ ਜਾਂ ਟੈਲੀਵਿਜ਼ਨ ਫ਼ਿਲਮ, ਗ੍ਰੋਇੰਗ ਪੇਨਜ਼ (ਨਾਮਜ਼ਦ)

ਪੀਪਲਜ਼ ਚੌਇਸ ਅਵਾਰਡ

  • 1988 ਫ਼ੇਵਰਟ ਯੰਗ ਟੀਵੀ ਅਦਾਕਾਰ (ਜਿੱਤਿਆ)
  • 1989 ਫ਼ੇਵਰਟ ਯੰਗ ਟੀਵੀ ਅਦਾਕਾਰ (ਜਿੱਤਿਆ)

ਨਿਕਲੋਡੀਅਨ ਕਿਡਸ ਚੌਇਸ ਅਵਾਰਡ

  • 1990 ਫ਼ੇਵਰਟ ਟੀਵੀ ਅਦਾਕਾਰ, ਗ੍ਰੋਇੰਗ ਪੇਨਜ਼ (ਜਿੱਤਿਆ)

ਹਵਾਲੇ

ਬਾਹਰਲੇ ਲਿੰਕ

Websites