ਕੈਟਲਿਨ ਮੋਰਨ

ਅੰਗਰੇਜ਼ੀ ਲੇਖਕ ਅਤੇ ਪ੍ਰਸਾਰਕ

ਕੈਥਰੀਨ ਐਲਿਜ਼ਾਬੈਥ "ਕੈਟਲਿਨ" ਮੋਰਨ (/ˈkætlɪn məˈræn/;[1] ਜਨਮ 5 ਅਪ੍ਰੈਲ 1975) ਇੱਕ ਅੰਗਰੇਜ਼ੀ ਪੱਤਰਕਾਰ, ਲੇਖਕ, ਅਤੇ ਦ ਟਾਈਮਜ਼ ਦੀ ਪ੍ਰਸਾਰਕ ਹੈ।[2] ਇਸ ਵਿੱਚ ਉਹ ਤਿੰਨ ਕਾਲਮ ਲਿਖਦੀ ਹੈ; ਇਨ੍ਹਾਂ ਵਿਚੋਂ ਇੱਕ ਸ਼ਨੀਵਾਰ ਮੈਗਜ਼ੀਨ, ਇੱਕ ਟੀ.ਵੀ ਸਮੀਖਿਆ ਕਾਲਮ, ਅਤੇ ਵਿਅੰਗਿਕ ਸ਼ੁੱਕਰਵਾਰ ਕਾਲਮ "ਸੇਲਿਬ੍ਰਿਟੀ ਵਾਚ" ਹਨ।

ਕੈਥਰੀਨ ਮੋਰਨ
ਹੇਅ ਫੈਸਟੀਵਲ 2016 ਵਿਖੇ ਕੈਥਲੀਨ ਮੋਰਨ ਦੀ ਤਸਵੀਰ
ਜਨਮ
ਕੈਥਰੀਨ ਐਲਿਜ਼ਾਬੈਥ ਮੋਰਨ

(1975-04-05) 5 ਅਪ੍ਰੈਲ 1975 (ਉਮਰ 49)
ਬ੍ਰਿਟਨੀ, ਇੰਗਲੈਂਡ
ਪੇਸ਼ਾਪੱਤਰਕਾਰ, ਲੇਖਕ, ਪ੍ਰਸਾਰਕ
ਜੀਵਨ ਸਾਥੀ
ਪੀਟਰ ਪਫੀਦੇਸ
(ਵਿ. 1999)
ਬੱਚੇ2

ਮੋਰਨ 2010 ਲਈ ਬ੍ਰਿਟਿਸ਼ ਪ੍ਰੈਸ ਅਵਾਰਡ (ਬੀ.ਪੀ.ਏ) ਕਾਲਮਨਵੀਸ ਰਹੀ ਹੈ, ਅਤੇ 2011 ਵਿੱਚ ਬੀ.ਪੀ.ਏ ਆਲੋਚਕ ਅਤੇ ਸਾਲ 2011 ਵਿੱਚ ਇੰਟਰਵਿਊਅਰ ਰਹੀ।[3] 2012 ਵਿੱਚ, ਇਸਦਾ ਨਾਂ ਲੰਦਨ ਪ੍ਰੈਸ ਕਲੱਬ  ਦੁਆਰਾ ਕਾਲਮਨਵੀਸ ਰੱਖਿਆ ਗਿਆ,[4] ਅਤੇ 2013 ਵਿੱਚ ਕਮੈਂਟ ਅਵਾਰਡ ਵਿਖੇ ਸੱਭਿਆਚਾਰਕ ਟਿੱਪਣੀਕਾਰ ਰਿਹਾ।[5]

ਸ਼ੁਰੂਆਤੀ ਜੀਵਨ

ਮੋਰਨ ਦਾ ਜਨਮ ਬ੍ਰਾਇਟਨ ਵਿੱਚ ਹੋਇਆ। ਉਹ ਆਪਣੇ ਮਾਤਾ ਪਿਤਾ ਦੀ ਸਭ ਤੋਂ ਵੱਡੀ ਬੱਚੀ ਸੀ; ਉਸ ਦੀਆਂ ਚਾਰ ਭੈਣ ਅਤੇ ਤਿੰਨ ਭਾਈ ਸਨ। ਉਸ ਦੇ ਪਿਤਾ ਆਇਰਿਸ਼ ਸਨ ਜਿਹਨਾਂ ਨੂੰ ਐਡਾ ਐਡਮਾਰੀਅਮ ਨੇ ਦ ਗਾਰਡੀਅਨ ਵਿੱਚ ਬਤੌਰ ਬਤੌਰ ਇੱਕ ਸਾਬਕਾ "ਡ੍ਰਮਰ ਅਤੇ ਸਾਇਕਿਡਿਲੀਕ ਰਾਕ ਪਾਈਨੀਅਰ" ਵਰਣਿਤ ਕੀਤਾ।[6]

ਨਾਰੀਵਾਦ

2011 ਵਿੱਚ, ਇਬਰੀ ਪ੍ਰੈਸ ਨੇ ਮੋਰਨ ਦੀ ਕਿਤਾਬ "ਹਾਊ ਟੂ ਬੀ ਏ ਵੁਮੈਨ" ਨੂੰ ਯੂ.ਕੇ ਵਿੱਚ ਪ੍ਰਕਾਸ਼ਿਤ ਕੀਤਾ। ਜੁਲਾਈ 2012 ਤੱਕ ਇਸ ਦੀਆਂ 16 ਦੇਸ਼ਾਂ ਵਿੱਚ 400,000 ਤੋਂ ਵੱਧ ਕਾਪੀਆਂ ਵਿੱਕ ਗਈਆਂ।[7]

ਮੋਰਨ ਮਹਿਲਾ ਬਰਾਬਰੀ ਪਾਰਟੀ ਦੀ ਇੱਕ ਸਹਾਇਕ ਹੈ।[8]

ਨਿੱਜੀ ਜ਼ਿੰਦਗੀ

ਦਸੰਬਰ 1999 ਵਿੱਚ, ਮੋਰਨ ਦਾ ਵਿਆਹ ਦ ਟਾਈਮਜ਼ ਦੇ ਰਾਕ ਆਲੋਚਕ ਪੀਟਰ ਪਫੀਦੇਸ ਨਾਲ ਹੋਇਆ; ਉਹਨਾਂ ਕੋਲ ਦੋ ਧੀਆਂ ਹਨ ਜਿਹਨਾਂ ਦਾ ਵਿਆਹ 2001 ਅਤੇ 2003 ਵਿੱਚ ਹੋਇਆ।[9]

ਅਵਾਰਡ ਅਤੇ ਆਨਰਜ਼

  • 2015 ਗਲੈਮਰ ਅਵਾਰਡਜ਼, ਕਾਲਮਨਿਸਟ ਆਫ਼ ਦ ਈਅਰ
  • 2013 ਕਮੈਂਟ ਅਵਾਰਡਜ਼, ਕਲਚਰ ਕਮੈਂਟੇਟਰਆਫ਼ ਦ ਈਅਰ
  • 2012 ਲੰਡਨ ਪ੍ਰੈੱਸ ਕਲੱਬ, ਕਾਲਮਨਿਸਟ ਆਫ਼ ਦ ਈਅਰ
  • 2012 ਗਲੈਮਰਅਵਾਰਡਜ਼, ਰਾਈਟਰ ਆਫ਼ ਦ ਈਅਰ
  • 2011 ਗਲੈਕਸੀ ਨੈਸ਼ਨਲ ਬੁੱਕ ਅਵਾਰਡਜ਼, ਬੁੱਕ ਆਫ਼ ਦ ਈਅਰ, ਹਾਓ ਟੂ ਬੀ ਅ ਵੂਮਨ
  • 2011 ਗਲੈਕਸੀ ਨੈਸ਼ਨਲ ਬੁੱਕ ਅਵਾਰਡਜ਼, ਪਾਪੂਲਰ ਨਾਨ-ਫ਼ਿਕਸ਼ਨ ਬੁੱਕ ਆਫ਼ ਦ ਈਅਰ, ਹਾਓ ਟੂ ਬੀ ਅ ਵੂਮਨ
  • 2011 ਬ੍ਰਿਟਿਸ਼ ਕਲੱਬ ਅਵਾਰਡਜ਼, ਇੰਟਰਵਿਊਰ ਆਫ਼ ਦ ਈਅਰ
  • 2011 ਬ੍ਰਿਟਿਸ਼ ਕਲੱਬ ਅਵਾਰਡਜ਼, ਕ੍ਰਿਟਿਕ ਆਫ਼ ਦ ਈਅਰ
  • 2011 ਆਇਰਿਸ਼ ਬੁੱਕ ਅਵਾਰਡ, ਲਿਸਨਰਜ਼ ਚੋਆਇਸ ਕੈਟੇਗਰੀ, ਹਾਓ ਟੂ ਬੀ ਅ ਵੂਮਨ
  • 2011 ਕਾਸਮੋਪੋਲਿਟਨ, ਅਲਟੀਮੇਟ ਰਾਈਟਰ ਆਫ਼ ਦ ਈਅਰ[10]
  • 2010 ਬ੍ਰਿਟਿਸ਼ ਪ੍ਰੈੱਸ ਅਵਾਰਡਜ਼, ਕਾਲਮਨਿਸਟ ਆਫ਼ ਦ ਈਅਰ

ਪੁਸਤਕ ਸੂਚੀ

  • ਮੋਰਨ, ਕੈਟਲਿਨ (1992). The Chronicles of Narmo. ਕੋਰਗੀ. ISBN 0-552-52724-6.
  • ਮੋਰਨ, ਕੈਟਲਿਨ (2011). How to Be a Woman. ਈਬਰੀ ਪ੍ਰੈੱਸ. ISBN 978-0-09-194073-7.
  • ਮੋਰਨ, ਕੈਟਲਿਨ (2012). Moranthology. ਈਬਰੀ ਪ੍ਰੈੱਸ. ISBN 978-0-09-194088-1.
  • ਮੋਰਨ, ਕੈਟਲਿਨ (2014). How to Build a Girl. ਈਬਰੀ ਪ੍ਰੈੱਸ. ISBN 978-0-09-194900-6.
  • ਮੋਰਨ, ਕੈਟਲਿਨ (2016). Moranifesto. ਈਬਰੀ ਪ੍ਰੈੱਸ. ISBN 978-0091949044.
  • ਮੋਰਨ, ਕੈਟਲਿਨ (2018). How to be Famous. ਹਾਰਪਰ. ISBN 978-0062433770.

ਹਵਾਲੇ

ਬਾਹਰੀ ਲਿੰਕ