ਕੋਬੇ

ਕੋਬੇ (神戸市 Kōbe-shi?, ਜਪਾਨੀ ਉਚਾਰਨ: [koːꜜbe]) ਛੇਵਾਂ-ਵੱਡਾ ਸ਼ਹਿਰ ਵਿੱਚ ਜਪਾਨ ਅਤੇ ਹਿਓਗੋ ਪ੍ਰਾਂਤ ਦੀ ਰਾਜਧਾਨੀ ਸ਼ਹਿਰ ਹੈ। ਇਹ ਸ਼ਹਿਰ ਓਸਾਕਾ ਅਤੇ ਕਾਇਯੋਟੋ ਦੇ ਨਾਲ-ਨਾਲ ਕਹਾਨਸ਼ਿਨ ਮਹਾਨਗਰੀ ਖੇਤਰ ਦਾ ਹਿੱਸਾ ਹੈ। ਇਹ ਹੋਂਸ਼ੂ ਮੁੱਖ ਟਾਪੂ ਦੇ ਦੱਖਣੀ ਪਾਸੇ ਅਤੇ ਓਸਾਕਾ ਬੇ ਦੇ ਉੱਤਰੀ ਕੰਢੇ ਤੇ ਓਸਾਕਾ ਤੋਂ ਲੱਗਪੱਗ 30 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸਦੀ ਲੱਗਪੱਗ 15 ਲੱਖ ਦੀ ਆਬਾਦੀ ਹੈ। ਇਹ ਸ਼ਹਿਰ ਓਸਾਕਾ ਅਤੇ ਕਾਇਯੋਟੋ ਦੇ ਨਾਲ-ਨਾਲ Keihanshin ਮਹਾਨਗਰੀ ਖੇਤਰ ਦਾ ਹਿੱਸਾ ਹੈ।

ਕੋਬੇ
神戸市
Designated city
ਕੋਬੇ ਸ਼ਹਿਰ[1]
ਉੱਪਰ ਖੱਬੇ ਤੋਂ: ਕੋਬੇ ਬੰਦਰਗਾਹ, ਅਕਾਸ਼ੀ ਕੈਕਿਓ ਬਰਿਜ਼, ਕੀਟਾਨੋ-ਚੋ, ਕੋਬੇ ਚਾਈਨਾਟਾਉਨ, ਕਿਕੂਸੀਡਾਈ ਤੋਂ ਮਾਊਂਟ ਮਾਯਾ ਦਾ ਰਾਤ ਦਾ ਦ੍ਰਿਸ਼, ਕੋਬੇ ਬੰਦਰਗਾਹ ਟਾਵਰ]]
ਉੱਪਰ ਖੱਬੇ ਤੋਂ: ਕੋਬੇ ਬੰਦਰਗਾਹ, ਅਕਾਸ਼ੀ ਕੈਕਿਓ ਬਰਿਜ਼, ਕੀਟਾਨੋ-ਚੋ]], ਕੋਬੇ ਚਾਈਨਾਟਾਉਨ, ਕਿਕੂਸੀਡਾਈ ਤੋਂ ਮਾਊਂਟ ਮਾਯਾ ਦਾ ਰਾਤ ਦਾ ਦ੍ਰਿਸ਼, ਕੋਬੇ ਬੰਦਰਗਾਹ ਟਾਵਰ
Flag of ਕੋਬੇOfficial logo of ਕੋਬੇ
ਹਿਓਗੋ ਪ੍ਰਾਂਤ ਵਿੱਚ ਕੋਬੇ ਦੀ ਸਥਿਤੀ
ਹਿਓਗੋ ਪ੍ਰਾਂਤ ਵਿੱਚ ਕੋਬੇ ਦੀ ਸਥਿਤੀ
ਦੇਸ਼ਜਾਪਾਨ
ਖਿੱਤਾਕਨਸਾਈ
ਪ੍ਰਾਂਤਹਿਓਗੋ ਪ੍ਰਾਂਤ
ਸਰਕਾਰ
 • ਮੇਅਰKizō Hisamoto
ਖੇਤਰ
 • ਕੁੱਲ552.23 km2 (213.22 sq mi)
ਆਬਾਦੀ
 (1 ਮਈ 2015)
 • ਕੁੱਲ15,36,499 (5th)
ਸਮਾਂ ਖੇਤਰਯੂਟੀਸੀ+9 (Japan Standard Time)
• ਰੁੱਖCamellia sasanqua
• ਫੁੱਲHydrangea
Phone number078-331-8181
Address6-5-1 Kano-chō, Chūō-ku, Kōbe-shi, Hyōgo-ken
650-8570
ਵੈੱਬਸਾਈਟCity of Kobe

ਖਿੱਤੇ ਦੇ ਸੰਬੰਧ ਵਿੱਚ ਸਭ ਤੋਂ ਪਹਿਲੇ ਲਿਖਤੀ ਰਿਕਾਰਡ ਦਾ ਨਿਹੋਂ ਸ਼ੋਕੀ ਦੇ ਮਿਲਦੇ ਹਨ, ਜਿਸ ਨੇ ਇਕੂਤਾ ਧਰਮ ਅਸਥਾਨ ਦੀ ਸਥਾਪਨਾ ਬਾਰੇ ਦੱਸਿਆ ਹੈ ਕੀ ਇਸਦੀ ਨੀਂਹ ਐਮਪ੍ਰੇਸ ਜਿੰਗੂ ਨੇ 201 ਈਸਵੀ ਵਿੱਚ ਰੱਖੀ ਸੀ।[2][3] ਇਸ ਦੇ ਇਤਿਹਾਸ ਦੇ ਬਹੁਤੇ ਸਮੇਂ ਦੌਰਾਨ ਇਹ ਖੇਤਰ ਕਦੇ ਵੀ ਇੱਕੋ ਇੱਕ ਸਿਆਸੀ ਹਸਤੀ ਨਹੀਂ ਸੀ, ਇਥੋਂ ਤੱਕ ਕਿ ਤੋਕੁਗਾਵਾ ਪੀਰੀਅਡ ਦੇ ਦੌਰਾਨ ਵੀ ਨਹੀਂ, ਜਦ ਪੋਰਟ ਤੇ ਤੋਕੁਗਾਵਾ ਸ਼ੋਗੂਨੇਟ ਦਾ ਸਿੱਧਾ ਕੰਟਰੋਲ ਸੀ। 1889 ਚ ਇਸ ਦੀ ਸਥਾਪਨਾ ਦੇ ਸਮੇਂ ਤੱਕ ਕੋਬੇ ਇਸ ਦੇ ਮੌਜੂਦਾ ਰੂਪ ਵਿੱਚ ਮੌਜੂਦ ਨਹੀਂ ਸੀ। ਇਸ ਦਾ ਨਾਮ "kanbe" (神戸?) ਤੋਂ ਆਇਆ ਹੈ, ਜੋ ਸ਼ਹਿਰ ਦੇ ਇਕੂਤਾ ਅਸਥਾਨ ਦੇ ਸਮਰਥਕਾਂ ਲਈ ਇੱਕ ਪੁਰਾਣਾ ਖਿਤਾਬ ਹੈ।[4][5] 1956 ਵਿੱਚ ਕੋਬੇ ਸਰਕਾਰ ਦੁਆਰਾ ਮਨੋਨੀਤ ਜਪਾਨ ਦੇ 17 ਸ਼ਹਿਰਾਂ ਵਿੱਚੋਂ ਇੱਕ ਬਣ ਗਿਆ।

ਕੋਬੇ ਸ਼ਹਿਰ 1853 ਵਿੱਚ ਤਨਹਾਈ ਦੀ ਨੀਤੀ ਦੇ ਅੰਤ ਦੇ ਬਾਅਦ ਪੱਛਮੀ ਜਗਤ ਦੇ ਨਾਲ ਵਪਾਰ ਖੋਲ੍ਹਣ ਵਾਲੇ ਸ਼ਹਿਰਾਂ ਵਿੱਚ ਇੱਕ ਸੀ ਅਤੇ ਉਸਦੇ ਬਾਅਦ ਇੱਕ ਕਾਸਮੋਪੋਲੀਟਨ ਪੋਰਟ ਸ਼ਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਵੇਂ 1995 ਦੇ ਵੱਡੇ ਹਾਨਸ਼ਿਨ ਭੂਚਾਲ ਕਰਨ ਇੱਕ ਪੋਰਟ ਸ਼ਹਿਰ ਦੇ ਤੌਰ 'ਤੇ ਕੋਬੇ ਦੀ ਪ੍ਰਮੁੱਖਤਾ ਦੇ ਬਹੁਤ ਘੱਟ ਹੋ ਗਈ ਹੈ, ਫਿਰ ਵੀ ਇਹ ਜਪਾਨ ਦਾ ਚੌਥਾ ਬਿਜ਼ੀ ਕੰਟੇਨਰ ਪੋਰਟ ਬਣਿਆ ਹੋਇਆ ਹੈ।[6]

ਇਤਿਹਾਸ

ਮੇਜੀ ਯੁੱਗ ਦੀ ਸ਼ੁਰੂਆਤ

ਪੱਛਮੀ ਕੋਬੇ ਵਿੱਚ ਲੱਭੇ ਸੰਦਾਂ ਤੋਂ ਪਤਾ ਚੱਲਦਾ ਹੈ ਕਿ ਖੇਤਰ ਵਿੱਚ ਕਮ ਅਜ ਕਮ ਜੋਮੋ ਕਾਲ ਤੋਂ ਆਬਾਦੀ ਸੀ।[7] ਇਸ ਇਲਾਕੇ ਦਾ, ਖਾਸ ਕਰਕੇ ਹਿਓਗੋ-ਕੂ ਵਿੱਚ ਵਾਡਾ ਕੇਪ ਦਾ ਕੁਦਰਤੀ ਭੂਗੋਲ ਪੋਰਟ ਦੇ ਵਿਕਾਸ ਦਾ ਕਰਨ ਬਣਿਆ, ਜੋ ਹੌਲੀ ਹੌਲੀ ਸ਼ਹਿਰ ਦਾ ਆਰਥਿਕ ਕੇਂਦਰ ਬਣ ਗਿਆ।[8] ਕੁਝ ਸਭ ਤੋਂ ਪਹਿਲੇ ਲਿਖਤੀ ਰਿਕਾਰਡ ਨਿਹੋਂ ਸ਼ੋਕੀ ਦੇ ਮਿਲਦੇ ਹਨ, ਜਿਹਨਾਂ ਤੋਂ ਇਕੂਤਾ ਧਰਮ ਅਸਥਾਨ ਦੀ ਸਥਾਪਨਾ ਬਾਰੇ ਪਤਾ ਲੱਗਦਾ ਹੈ ਕਿ ਇਸਦੀ ਨੀਂਹ ਐਮਪ੍ਰੇਸ ਜਿੰਗੂ ਨੇ 201 ਈਸਵੀ ਵਿੱਚ ਰੱਖੀ ਸੀ।[2]

ਹਵਾਲੇ