ਗੋਂਪਾ

ਗੋਂਪਾ ਜਾਂ ਗੋਂਬਾ (ਤਿੱਬਤੀ: དགོན་པ། / ਦਗੋਨ ਪਾ ; ਅਰਥ- 'ਇੱਕਲੀ ਥਾਂ') ਤਿੱਬਤੀ ਸ਼ੈਲੀ ਵਿੱਚ ਬਣੇ ਇੱਕ ਪ੍ਰਕਾਰ ਦੇ ਬੁੱਧ-ਮੱਤ ਦੇ ਭਵਨ ਜਾਂ ਭਵਨਾਂ ਨੂੰ ਕਹਿੰਦੇ ਹਨ। ਤਿੱਬਤ, ਭੂਟਾਨ, ਨੇਪਾਲ ਅਤੇ ਉੱਤਰੀ ਭਾਰਤ ਦੇ ਲੱਦਾਖ, ਹਿਮਾਚਲ ਪ੍ਰਦੇਸ਼, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਖੇਤਰਾਂ ਵਿੱਚ ਇਹ ਕਈ ਥਾਵਾਂ ਤੇ ਮਿਲਦੇ ਹਨ। ਬੁੱਧ ਭਿਖੁਆਂ ਦੀ ਸੁਰੱਖਿਆ ਲਈ ਮਜ਼ਬੂਤ ਦੀਵਾਰਾਂ ਅਤੇ ਦਰਵਾਜਿਆਂ ਵਿੱਚ ਘਿਰੇ ਇਹ ਭਵਨ ਸਾਧਨਾ, ਪੂਜਾ, ਧਾਰਮਿਕ ਸਿੱਖਿਆ ਅਤੇ ਭਿਖੁਆਂ ਦੇ ਰਹਿਣ ਦੀ ਥਾਂ ਹੁੰਦੇ ਹਨ। ਇਨ੍ਹਾਂ ਦਾ ਨਿਰਮਾਣ ਅਕਸਰ ਇੱਕ ਜਿਆਮਿਤੀ ਧਾਰਮਿਕ ਮੰਡਲ ਦੇ ਅਧਾਰ ਤੇ ਹੁੰਦਾ ਹੈ ਜਿਸਦੇ ਕੇਂਦਰ ਵਿੱਚ ਬੁੱਧ ਦੀ ਮੂਰਤੀ ਜਾਂ ਉਸ ਵਰਗੀ ਥਾਂਕਾ ਚਿੱਤਰਕਲਾ ਹੁੰਦੀ ਹੈ।[1] ਗੋਂਪਾ ਅਕਸਰ ਕਿਸੇ ਸ਼ਹਿਰ ਜਾਂ ਬਸਤੀ ਦੇ ਨੇੜੇ ਕਿਸੇ ਉੱਚੇ ਪਹਾੜ ਜਾਂ ਚੱਟਾਨ 'ਤੇ ਬਣਾਏ ਜਾਂਦੇ ਹਨ।[2]

ਭਾਰਤ ਦੇ ਲੱਦਾਖ਼ ਖੇਤਰ ਵਿੱਚ ਲੇਹ ਦੇ ਨਜ਼ਦੀਕ ਸਥਿਤ ਠਿਕਸੇ ਗੋਂਪਾ
ਲਕਿਰ ਦਗੋਨ ਪਾ (ਲੱਦਾਖ਼)

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ