ਚੰਡੀ ਚਰਿੱਤਰ

'ਚੰਡੀ ਚਰਿੱਤਰ[1] ਸਿੱਖਾਂ ਦੇ ਦਸਵੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਦੇਵੀ ਚੰਡਿਕਾ ਦੀ ਇੱਕ ਕਹਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਜੋਧਾ ਅਤੇ ਭਗਤ ਸਨ। ਉਹ ਦੇਵੀ ਦੇ ਸ਼ਕਤੀ ਰੁਪ ਦੇ ਲਿਖਾਰੀ ਸਨ, ਪਰ ਸਿਰਫ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ।

ਇਹ ਕਹਾਣੀ ਦਸਮ ਗਰੰਥ ਦੇ ਉਕਤੀ ਬਿਲਾਸ ਨਾਮਕ ਵਿਭਾਗ ਦਾ ਇੱਕ ਹਿੱਸਾ ਹੈ। ਗੁਰੁਬਾਣੀ ਵਿੱਚ ਹਿੰਦੂ ਦੇਵੀ - ਦੇਵਤਰਪਣ ਦਾ ਹੋਰ ਜਗ੍ਹਾ ਵੀ ਵਰਣਨ ਆਉਂਦਾ ਹੈ[2]।'ਚੰਡੀ ਦੇ ਇਲਾਵਾ ਸ਼ਿਵਾ ਸ਼ਬਦ ਦੀ ਵਿਆਖਿਆ ਰੱਬ ਦੇ ਰੁਪ ਵਿੱਚ ਵੀ ਦੀ ਜਾਂਦੀ ਹੈ। ਮਹਾਂਨ ਕੋਸ਼ ਨਾਮਕ ਕਿਤਾਬ ਵਿੱਚ ‘ਸ਼ਿਵਾ’ ਦੀ ਵਿਆਖਿਆ ‘ਪਾਰਬ੍ਰਹਮ ਦੀ ਸ਼ਕਤੀ’ (ਪਰਬਰਹਮ ਦੀ ਸ਼ਕਤੀ) ਦੇ ਰੁਪ ਵਿੱਚ ਕੀਤੀ ਗਈ ਹੈ[3]

ਸਤਿਗੁਰ ਗੋਬਿੰਦ ਸਿੰਘ ਜੀ ਚੰਡੀ ਨੂੰ ਨਿਰਾਕਾਰ ਰੂਪੀ ਮੰਨਦੇ ਸਨ | ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਥੇ ਰਾਮ, ਕ੍ਰਿਸ਼ਨ, ਮੁਰਾਰੀ, ਕਾਨ੍ਹਾ ਆਦਿਕ ਸ਼ਬਦਾਂ ਦੇ ਅਸਲ ਭਾਵ ਨੂੰ ਉਜਾਗਰ ਕੀਤਾ ਹੈ ਅਤੇ ਲੋਕਾਂ ਨੂੰ ਬਾਹਰੀ ਮਿਤੀਹਾਸ ਤੋਂ ਤੋੜ ਕੇ ਅਪਨੇ ਅੰਤਰ ਆਤਮਾ ਨਾਲ ਜੋੜਿਆ ਹੈ, ਉਥੇ ਹੀ ਦਸਮ ਗ੍ਰੰਥ ਵਿੱਚ ਚੰਡੀ ਦੇ ਬਾਹਰੀ ਮਿਤੀਹਾਸ ਤੋਂ ਤੋੜ ਅੰਤਰੀਵ ਜੀਵਨ ਤੇ ਜੰਗ ਦਾ ਨਕਸ਼ਾ ਖਿਚਿਆ ਹੈ, ਇਹੋ ਫਰਕ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਚਰਿਤਰਾਂ ਨੂੰ ਸਾਕਤ ਮੱਤ ਤੋਂ ਵਖ ਕਰਦਾ ਹੈ |

ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ ॥ਪ੍ਰਭੀ ਪੂਰਣੀ ਪਾਰਬ੍ਰਹਮੀ ਅਜੇਯੰ ॥ਅਰੂਪੰ ਅਨੂਪੰ ਅਨਾਮੰ ਅਠਾਮੰ ॥ਅਭੀਤੰ ਅਜੀਤੰ ਮਹਾਂ ਧਰਮ ਧਾਮੰ ॥੩੨॥੨੫੧॥— (ਚੰਡੀ ਚਰਿਤ੍ਰ ੨, ਪੰਕਤੀ ੨੫੧)

ਸ਼ਬਦ

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
[1] Archived 2011-07-17 at the Wayback Machine.

ਸੰਦਰਭ

ਹਵਾਲੇ

ਬਾਹਰੀ ਕੜਿਆਂ