ਚੰਦਰ ਤਾਲ

ਤਸੋ ਚਿਗਮਾ ਜਾਂ ਚੰਦਰ ਤਾਲ (ਭਾਵ ਚੰਦਰਮਾ ਦੀ ਝੀਲ ) ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਸਪੀਤੀ ਹਿੱਸੇ ਦੀ ਇੱਕ ਝੀਲ ਹੈ।[2] ਚੰਦਰ ਤਾਲ ਚੰਦਰ ਨਦੀ ਦੇ ਸਰੋਤ ਦੇ ਨੇੜੇ ਹੈ। ਰੁੱਖੇ ਅਤੇ ਗ਼ੈਰ-ਉਪਜਾਊ ਮਾਹੌਲ ਦੇ ਬਾਵਜੂਦ, ਇੱਥੇ ਗਰਮੀਆਂ ਵਿੱਚ ਕੁਝ ਫੁੱਲਾਂ ਅਤੇ ਜੰਗਲੀ ਜੀਵ ਮਿਲ ਜਾਂਦੇ ਹਨ। ਇਹ ਸੈਲਾਨੀਆਂ ਅਤੇ ਵੱਡੀਆਂ-ਉਚਾਈਆਂ ਵਾਲੇ ਟ੍ਰੈਕਰਾਂ ਲਈ ਇੱਕ ਪਸੰਦੀਦਾ ਸਥਾਨ ਹੈ। ਇਹ ਆਮ ਤੌਰ 'ਤੇ ਸਪੀਤੀ ਨਾਲ ਜੋੜਕੇ ਹੀ ਜਾਣਿਆ ਜਾਂਦਾ ਹੈ, ਹਾਲਾਂਕਿ ਭੂਗੋਲਿਕ ਤੌਰ 'ਤੇ ਇਹ ਸਪੀਤੀ ਤੋਂ ਵੱਖ ਹੈ। ਕੁੰਜ਼ੁਮ ਲਾ, ਲਾਹੌਲ ਅਤੇ ਸਪੀਤੀ ਵਾਦੀਆਂ ਨੂੰ ਵੱਖ ਕਰਦਾ ਹੈ।

ਚੰਦਰ ਤਾਲ
ਚੰਦਰ ਤਾਲ ਝੀਲ ਦਾ ਦ੍ਰਿਸ਼
ਚੰਦਰ ਤਾਲ ਝੀਲ ਦਾ ਦ੍ਰਿਸ਼
ਸਥਿਤੀਦੱਖਣੀ-ਪੱਛਮੀ ਹਿਮਾਲਿਆ, ਸਪੀਤੀ ਵਾਦੀ, ਹਿਮਾਚਲ ਪ੍ਰਦੇਸ਼
ਗੁਣਕ32°28′31″N 77°37′01″E / 32.47518°N 77.61706°E / 32.47518; 77.61706
Typeਮਿੱਠੇ ਪਾਣੀ ਵਾਲ਼ੀ ਝੀਲ
Basin countriesਭਾਰਤ
ਵੱਧ ਤੋਂ ਵੱਧ ਲੰਬਾਈ1 km (0.62 mi)[1]
ਵੱਧ ਤੋਂ ਵੱਧ ਚੌੜਾਈ0.5 km (0.31 mi)[1]
Surface elevation4,250 m (13,940 ft)
Islands1

ਵਰਣਨ

ਚੰਦਰ ਤਾਲ ਝੀਲ ਸਮੁੰਦਰ ਤਾਪੂ ਪਠਾਰ 'ਤੇ ਹੈ, ਜੋ ਚੰਦਰ ਨਦੀ (ਝਨਾਂ ਦੀ ਸਰੋਤ ਨਦੀ) ਦੇ ਸਰੋਤ ਕੋਲ਼ ਹੈ। ਝੀਲ ਦਾ ਨਾਮ ਇਸਦੇ ਚੰਦਰਮਾ ਵਰਗੇ ਆਕਾਰ ਤੋਂ ਪਿਆ ਹੈ। ਇਹ ਹਿਮਾਲਿਆ ਵਿੱਚ ਲਗਭਗ 4,300 metres (14,100 ft) ਦੀ ਉਚਾਈ ਉੱਤੇ ਹੈ ।[1] ਝੀਲ ਦੇ ਇੱਕ ਪਾਸੇ ਟੁੱਟੇ ਹੋਏ ਪੱਥਰਾਂ (scree) ਦੇ ਪਹਾੜ ਨਜ਼ਰ ਆਉਂਦੇ ਹਨ, ਅਤੇ ਦੂਜੇ ਪਾਸੇ ਹਿਮਗਹਵਰ (cirque) ਇਸ ਨੂੰ ਘੇਰਦਾ ਹੈ।

ਪਹੁੰਚ

ਚੰਦਰ ਤਾਲ ਲਈ ਪੈਦਲ ਮਾਰਗ, ਅਗਸਤ 2016

ਚੰਦਰ ਤਾਲ ਟ੍ਰੈਕਰਾਂ ਅਤੇ ਕੈਂਪਿੰਗ ਕਰਨ ਵਾਲਿਆਂ ਲਈ ਸੈਰ-ਸਪਾਟਾ ਦਾ ਇੱਕ ਸਥਾਨ ਹੈ। ਇਹ ਝੀਲ ਬਟਾਲ ਤੋਂ ਸੜਕ ਦੁਆਰਾ ਅਤੇ ਕੁੰਜ਼ੁਮ ਪਾਸ ਤੋਂ ਸੜਕ ਦੁਆਰਾ ਜਾਂ ਪੈਦਲ, ਮਈ ਦੇ ਅਖੀਰ ਤੋਂ ਅਕਤੂਬਰ ਦੇ ਸ਼ੁਰੂ ਤੱਕ ਪਹੁੰਚਯੋਗ ਹੁੰਦਾ ਹੈ। ਚੰਦਰ ਤਾਲ ਨੂੰ ਜਾਣ ਵਾਲੀ ਸੜਕ NH-505 ਤੋਂ ਬਟਾਲ ਤੋਂ ਲਗਭਗ 2.9 kilometres (1.8 mi) ਦੀ ਦੂਰੀ ਉੱਤੇ ਮੁੜਦੀ ਅਤੇ ਕੁੰਜ਼ੁਮ ਪਾਸ ਤੋਂ ਲਗਭਗ 8 km (5.0 mi) ਦੀ ਦੂਰੀ ਉੱਤੇ। [3] ਇਹ 12 km (7.5 mi) ਮੋਟਰ ਰੋਡ ਪਾਰਕਿੰਗ ਲਾਟ ਤੱਕ ਚਲਦੀ ਹੈ ਜਿੱਥੋਂ ਝੀਲ ਸਿਰਫ਼ 1 kilometre (0.62 mi) ਦੀ ਦੂਰੀ ਉੱਤੇ ਹੈ। ਆਖ਼ਰੀ 1 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਕੁੰਜ਼ੁਮ ਪਾਸ ਤੋਂ ਚੰਦਰ ਤਾਲ ਤੱਕ ਲਗਭਗ ਦੋ ਘੰਟੇ ਲੱਗਦੇ ਹਨ। ਸੂਰਜ ਤਾਲ ਤੋਂ ਵੀ ਚੰਦਰ ਤਾਲ ਪਹੁੰਚਯੋਗ ਹੈ ਅਤੇ ਇਸਦੀ ਦੂਰੀ 30 km (19 mi) ਹੈ।

ਜੀਵ-ਜੰਤੂ ਅਤੇ ਬਨਸਪਤੀ

ਝੀਲ ਕੋਲ਼ੋਂ ਲੰਘ ਰਿਹਾ ਭੇਡਾਂ ਦਾ ਝੁੰਡ, ਜੁਲਾਈ 2016

ਝੀਲ ਦੇ ਕੰਢੇ ਵਿਸ਼ਾਲ ਮੈਦਾਨ ਹਨ। ਬਸੰਤ ਰੁੱਤ ਦੌਰਾਨ, ਇਹ ਮੈਦਾਨ ਸੈਂਕੜੇ ਕਿਸਮਾਂ ਦੇ ਜੰਗਲੀ ਫੁੱਲਾਂ ਨਾਲ ਭਰ ਜਾਂਦੇ ਹਨ।[4] 1871 ਵਿੱਚ, ਕੁੱਲੂ ਦੇ ਸਹਾਇਕ ਕਮਿਸ਼ਨਰ, ਹਾਰਕੋਰਟ ਨੇ ਲਿਖਿਆ ਕਿ ਚੰਦਰ ਤਾਲ ਦੇ ਉੱਤਰ ਵਿੱਚ ਚੰਗੀ ਘਾਹ ਦਾ ਮੈਦਾਨ ਸੀ, ਜਿੱਥੇ ਕੁੱਲੂ ਅਤੇ ਕਾਂਗੜਾ ਤੋਂ ਚਰਵਾਹੇ ਆਪਣੇ ਡੰਗਰ ਚਰਾਉਣ ਲਈ ਵੱਡੇ ਝੁੰਡ ਲਿਆਉਂਦੇ ਸਨ।[5] ਡੰਗਰ ਜ਼ਿਆਦਾ ਚਰਾਉਣ ਕਾਰਨ, ਹੁਣ ਮੈਦਾਨ ਦੇ ਘਾਹ ਦੀ ਹਾਲਤ ਖ਼ਰਾਬ ਹੋ ਗਈ ਹੈ।[5]

ਸੁਰਖ਼ਾਬ, ਜੂਨ 2018

ਚੰਦਰ ਤਾਲ ਵਿੱਚ ਕੁਝ ਪ੍ਰਜਾਤੀਆਂ ਮਿਲਦੀਆਂ ਹਨ ਜਿਵੇਂ ਕਿ ਸਨੋ ਲੀਓਪਾਰਡ, ਸਨੋ ਕਾਕ, ਚੁਕੋਰ, ਬਲੈਕ ਰਿੰਗ ਸਟਿਲਟ, ਕੇਸਟਰਲ, ਗੋਲਡਨ ਈਗਲ, ਚੋਗ, ਰੈੱਡ ਫੌਕਸ, ਹਿਮਾਲੀਅਨ ਆਈਬੇਕਸ, ਅਤੇ ਬਲੂ ਸ਼ੀਪ। ਸਮੇਂ ਦੇ ਨਾਲ,ਇਹਨਾਂ ਪ੍ਰਜਾਤੀਆਂ ਨੇ ਵਿਸ਼ੇਸ਼ ਸਰੀਰਕ ਵਿਸ਼ੇਸ਼ਤਾਵਾਂ ਵਿਕਸਿਤ ਕਰ ਲਈਆਂ ਹਨ ਠੰਡੇ ਜਿਹਨਾਂ ਕਰਕੇ ਇਹ ਸੁੱਕੇ ਮੌਸਮ, ਤੀਬਰ ਰੇਡੀਏਸ਼ਨ, ਅਤੇ ਆਕਸੀਜਨ ਦੀ ਕਮੀ ਵਿੱਚ ਵੀ ਜਿਉਂਦੀਆਂ ਰਹਿੰਦੀਆਂ ਹਨ। ਗਰਮੀਆਂ ਵਿੱਚ ਇੱਥੇ ਸੁਰਖ਼ਾਬ ਵਰਗੀਆਂ ਪਰਵਾਸੀ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। [6]

ਹੋਰ ਵੇਰਵੇ

ਇਹ ਝੀਲ ਭਾਰਤ ਦੀਆਂ ਦੋ ਵੱਡੀ-ਉਚਾਈ ਵਾਲ਼ੀਆਂ ਝੀਲਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਰਾਮਸਰ ਸਥਾਨ ਦਾ ਰੁਤਬਾ ਦਿੱਤਾ ਗਿਆ ਹੈ। ਸੈਰ-ਸਪਾਟੇ ਦਾ ਇਸ ਪ੍ਰਾਚੀਨ ਲੁਕਵੇਂ ਫਿਰਦੌਸ ਉੱਤੇ ਮਾੜਾ ਅਸਰ ਵੇਖਣ ਨੂੰ ਮਿਲਦਾ ਹੈ।[5]

ਟੈਂਟ ਦੀ ਰਿਹਾਇਸ਼ ਝੀਲ ਤੋਂ 5 kilometres (3.1 mi) ਦੀ ਦੂਰੀ ਉੱਤੇ ਮੌਜੂਦ ਹੈ।

ਗੈਲਰੀ

ਹਵਾਲੇ