ਛੱਲ

ਜੱਦ ਵੱਟਾ ਜਾਂ ਕੋਈ ਸ਼ੈਅ ਜਲ ਵਿੱਚ ਸੁੱਟਦੇ ਹਾਂ ਤਾਂ ਜਲ ਵਿੱਚ ਹਿੱਲ-ਜੁੱਲ ਹੁੰਦੀ ਆ ਜੋ ਫੈਲਦੀ ਆ | ਛੱਲਾਂ ਵਿੱਚ ਊਰਜਾ ਲੰਘਦੀ ਆ |

ਪਾਣੀ ਗੋਲ ਚੱਕਰਾਂ ਵਿੱਚ ਉੱਪਰ ਥੱਲੇ ਹੁੰਦਾ ਦਿੱਸੇਗਾ। ਚੱਕਰ ਫੈਲਦੇ ਜਾਣਗੇ। ਪਾਣੀ ਉੱਚਾ-ਨੀਵਾਂ ਹੁੰਦਾ ਨਜ਼ਰ ਆਉਂਦਾ ਹੈ। ਇਹ ਪਾਣੀ ਦੀ ਛੱਲ ਹੈ। ਪਾਣੀ ਵਾਰ-ਵਾਰ ਨੀਵਾਂ ਹੁੰਦਾ ਹੈ। ਦੋ ਨਾਲ ਲਗਵੀਆਂ ਉੱਚਾਈਆਂ ਜਾਂ ਨਿਵਾਣਾਂ ਵਿਚਲੀ ਦੂਰੀ ਨੂੰ ਛੱਲ ਲੰਬਾਈ ਕਹਿੰਦੇ ਹਨ। ਇੱਕ ਸਕਿੰਟ ਵਿੱਚ ਕਿੰਨੀ ਵਾਰ ਪਾਣੀ ਉੱਚਾ ਨੀਵਾਂ ਹੋਇਆ, ਉਹ ਉਸ ਦੀ ਵਾਰਵਾਰਤਾ ਜਾਂ ਫਰੀਕਵੈਂਸੀ ਹੈ। ਇੱਕ ਸਕਿੰਟ ਵਿੱਚ ਤਰੰਗ ਨੇ ਕਿੰਨੀ ਦੂਰੀ ਤੈਅ ਕੀਤੀ ਹੈ?- ਇਹ ਉਸ ਦੀ ਰਫ਼ਤਾਰ ਹੈ। ਤਿੰਨਾਂ ਦਾ ਸਿੱਧਾ ਜਿਹਾ ਰਿਸ਼ਤਾ ਹੈ। ਛੱਲ ਲੰਬਾਈ ਅਤੇ ਫਰੀਕਵੈਂਸੀ ਨੂੰ ਗੁਣਾ ਕਰੋ ਤਾਂ ਛੱਲ ਦੀ ਰਫ਼ਤਾਰ ਪਤਾ ਲੱਗ ਜਾਵੇਗੀ।[1]

ਇਕਾਈ

ਛੱਲ ਦੀ ਵਾਰਵਾਰਤਾ ਦੀ ਇਕਾਈ ਹਰਟਜ਼ ਹੈ। ਇੱਕ ਛੱਲ ਪ੍ਰਤੀ ਸਕਿੰਟ ਦੀ ਫਰੀਕਵੈਂਸੀ ਨੂੰ ਇੱਕ ਹਰਟਜ਼ ਕਹਿੰਦੇ ਹਨ। ਇੱਕ ਹਜ਼ਾਰ ਹਰਟਜ਼ ਨੂੰ ਇੱਕ ਕਿਲੋ ਹਰਟਜ਼ ਆਖਦੇ ਹਨ। ਇੱਕ ਹਜ਼ਾਰ ਕਿਲੋ ਹਰਟਜ਼ ਤੋਂ ਇੱਕ ਮੈਗਾ ਹਰਟਜ਼ ਬਣਦਾ ਹੈ। ਇੱਕ ਹਜ਼ਾਰ ਮੈਗਾ ਹਰਟਜ਼ ਨੂੰ ਇੱਕ ਗੀਗਾ ਹਾਰਟਜ਼ ਆਖਦੇ ਹਨ।

ਉਦਾਹਰਨ

ਰੇਡੀਓ ਦੀ ਵਾਰਵਾਰਤਾ ਜਾਂ ਫਰੀਕਵੈਂਸੀ …ਕਿਲੋ ਹਰਟਜ਼/…ਮੈਗਾ…ਹਾਰਟਜ਼ ਹੁੰਦੀ ਹੈ।’’ ਰੇਡੀਓ ਸਟੇਸ਼ਨ ਤੋਂ ਬਿਜਲ ਚੁੰਬਕੀ ਤਰੰਗਾਂ ਕਿਸੇ ਖਾਸ ਫਰੀਕਵੈਂਸੀ ਉੱਤੇ ਨਸ਼ਰ ਹੁੰਦੀਆਂ ਹਨ। ਮੀਡੀਅਮ ਵੇਵ, ਸ਼ਾਰਟ ਵੇਵ, ਐਫ.ਐਮ., ਟੀ.ਵੀ., ਕੇਬਲ ਚੈਨਲ, ਕਾਰਡਲੈੱਸ ਫੋਨ, ਵਾਇਰਲੈੱਸ ਸੰਚਾਰ ਹਰ ਕਿਸੇ ਵਿੱਚ ਬਿਜਲ-ਚੁੰਬਕੀ ਤਰੰਗਾਂ ਦੀ ਆਪੋ-ਆਪਣੀ ਫਰੀਕਵੈਂਸੀ ਦੀ ਵਰਤੋਂ ਕਰਦੇ ਹਨ। ਬਲੂਟੁੱਥ, ਮੋਬਾਈਲ ਫ਼ੋਨ, ਜੀ.ਪੀ. ਐੱਸ. ਇਸ ਦੀ ਹੀ ਦੇਣ ਹਨ। ਸੰਚਾਰ ਛੱਲਾਂ ਆਪਣੀ ਤਰੰਗ-ਲੰਬਾਈ ਅਨੁਸਾਰ ਹੀ ਵੱਖ-ਵੱਖ ਮਾਧਿਅਮਾਂ ਵਿਚੋਂ ਲੰਘਦੀਆਂ ਹਨ ਅਤੇ ਵੱਖ-ਵੱਖ ਦੂਰੀਆਂ ਉੱਤੇ ਵੱਖ-ਵੱਖ ਕੰਮ ਕਰਨ ਯੋਗ ਬਣਦੀਆਂ ਹਨ।

ਹਵਾਲੇ