ਜ਼ਰੂਰੀ ਚਰਬੀਲਾ ਤਿਜ਼ਾਬ

ਜ਼ਰੂਰੀ ਚਰਬੀਲੇ ਤੇਜ਼ਾਬ ਜਾਂ ਈ.ਐੱਫ਼.ਏ. (English: Essential fatty acids) ਉਹ ਚਰਬੀਲੇ ਤਿਜ਼ਾਬ ਹੁੰਦੇ ਹਨ ਜਿਹਨਾਂ ਨੂੰ ਮਨੁੱਖਾਂ ਅਤੇ ਜਾਨਵਰਾਂ ਵੱਲੋਂ ਖਾਧਾ ਜਾਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਚੰਗੀ ਸਿਹਤ ਵਾਸਤੇ ਲੋੜੀਂਦੇ ਹੁੰਦੇ ਹਨ ਪਰ ਮਨੁੱਖੀ ਸਰੀਰ ਇਹਨਾਂ ਨੂੰ ਖੁਦ ਨਹੀਂ ਬਣਾ ਸਕਦਾ।[1] ਇਹ ਇਸਤਲਾਹ ਸਿਰਫ਼ ਉਹਨਾਂ ਚਰਬੀਲੇ ਤਿਜ਼ਾਬਾਂ ਵਾਸਤੇ ਵਰਤੀ ਜਾਂਦੀ ਹੈ ਜੋ ਜੈਵਿਕ ਪ੍ਰਕਿਰਿਆਵਾਂ ਲਈ ਲੋੜੀਂਦੇ ਹੋਣ ਨਾ ਕਿ ਸਿਰਫ਼ ਬਾਲਣ ਦਾ ਕੰਮ ਕਰਨ।

ਮਨੁੱਖਾਂ ਲਈ ਸਿਰਫ਼ ਦੋ ਚਰਬੀਲੇ ਤੇਜ਼ਾਬ ਹੀ ਜ਼ਰੂਰੀ ਹਨ: ਐਲਫ਼ਾ-ਲਿਨੋਲੀਨਿਕ ਤਿਜ਼ਾਬ (ਇੱਕ ਓਮੇਗਾ-3 ਚਰਬੀਲਾ ਤਿਜ਼ਾਬ) ਅਤੇ ਲਿਨੋਲੀਨਿਕ ਤਿਜ਼ਾਬ (ਇੱਕ ਓਮੇਗਾ-6 ਤਿਜ਼ਾਬ)।[2][3]

ਹਵਾਲੇ