ਜੁਨੈਦ ਜਮਸ਼ੇਦ

ਪਾਕਿਸਤਾਨੀ ਪੌਪ ਗਾਇਕ

ਜੁਨੈਦ ਜਮਸ਼ੇਦ (3 ਸਤੰਬਰ 1964 - 7 ਦਸੰਬਰ 2016) ਇੱਕ ਪਾਕਿਸਤਾਨੀ ਪੌਪ ਗਾਇਕ ਅਤੇ ਨਾਅਤ ਖ਼ਵਾਨ ਸੀ। ਇਸ ਨੇ ਪੌਪ ਮੌਸੀਕੀ ਗਰੁਪ ਵਾਇਟਲ ਸਾਇਨਜ਼ ਦੇ ਨੁਮਾਇੰਦੇ ਗਾਇਕ ਵਜੋਂ ਸ਼ੌਹਰਤ ਹਾਸਲ ਕੀਤੀ। ਉਹ ਯੂਨੀਵਰਸਿਟੀ ਆਫ਼ ਇੰਜੀਨੀਇਰਿੰਗ ਐਂਡ ਟੈਕਨੋਲੋਜੀ, ਲਾਹੌਰ ਦੇ ਗਰੈਜੂਏਟ ਸੀ। 1987 ਵਿੱਚ ਦਿਲ ਦਿਲ ਪਾਕਿਸਤਾਨ ਦੀ ਰੀਲਿਜ਼ ਦੇ ਨਾਲ ਹੀ ਉਹ ਸ਼ੌਹਰਤ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ। ਉਸ ਦੀ ਪੌਪ ਗਾਇਕੀ ਦੇ ਦੌਰ ਵਿੱਚ ਹੇਠਲੇ ਐਲਬਮ ਰੀਲੀਜ਼ ਹੋਏ।

  • ਜੁਨੈਦ ਆਫ਼ ਵਾਇਟਲ ਸਾਇੰਜ਼ (1994)
  • ਇਸ ਰਾਹ ਪਰ (1999)
  • ਦਿਲ ਕੀ ਬਾਤ (2002)
ਜੁਨੈਦ ਜਮਸ਼ੇਦ
ਜੁਨੈਦ ਜਮਸ਼ੇਦ
ਜਨਮ(1964-09-03)3 ਸਤੰਬਰ 1964[1]
ਮੌਤ7 ਦਸੰਬਰ 2016(2016-12-07) (ਉਮਰ 52)
ਹੋਰ ਨਾਮJ.
ਪੇਸ਼ਾਗਾਇਕ, ਗੀਤਕਾਰ (1987 - 2004)ਨਾਅਤ ਖ਼ਵਾਨ (2002 - 2016), ਮੁਬਲਿਗ਼ ਇਸਲਾਮ, ਜੁਨੈਦ ਜਮਸ਼ੇਦ ਬ੍ਰਾਂਡ ਦਾ ਸਫ਼ੀਰ
ਸਰਗਰਮੀ ਦੇ ਸਾਲ1987–2016
ਸੰਗੀਤਕ ਕਰੀਅਰ
ਸਾਜ਼Vocals, guitar
ਲੇਬਲਪੀ ਟੀ ਵੀ ਸਟੂਡੀਓ, EMI ਪਾਕਿਸਤਾਨ ਸਟੂਡੀਓ, ਪੈਪਸੀ ਪਾਕਿਸਤਾਨ।ਅੰਕ।

ਇਸ ਦੇ ਨਾਲ ਹੀ ਉਸ ਦਾ ਰੁਝਾਨ ਇਸਲਾਮੀ ਸਿੱਖਿਆ ਦੀ ਤਰਫ਼ ਵੱਧ ਗਿਆ ਅਤੇ ਆਹਿਸਤਾ ਆਹਿਸਤਾ ਇਸ ਨੇ ਮੌਸੀਕੀ ਦੀ ਸਨਅਤ ਨੂੰ ਅਲਵਿਦਾ ਕਹਿ ਦਿੱਤਾ। ਫਿਰ ਉਹ ਨਾਅਤ ਖ਼ਵਾਨ ਅਤੇ ਤਾਜਿਰ ਦੇ ਤੌਰ ਉੱਤੇ ਜਾਣਿਆ ਜਾਂਦਾ ਰਿਹਾ। ਉਸ ਦੀ ਬੋਟੀਕ ਦੀਆਂ ਸ਼ਾਖਾਂ ਪੂਰੇ ਮੁਲਕ ਵਿੱਚ ਹਨ। 7 ਦਸੰਬਰ 2016 ਨੂੰ ਪੀ ਆਈ ਏ ਫ਼ਲਾਈਟ 661 ਦੇ ਹਾਦਿਸੇ ਵਿੱਚ ਇਸ ਦੀ ਮੌਤ ਹੋ ਗਈ।

ਹਵਾਲੇ