ਜੇਮਸ ਬੱਗ

ਪੰਛੀਆਂ ਦੀ ਇੱਕ ਪ੍ਰਜਾਤੀ

ਜੇਮਸ ਬੱਗ (James's flamingo), ਇੱਕ ਪੰਛੀ ਹੈ ਜੋ ਪੇਰੂ,ਚਿੱਲੀ ,ਬੋਲਵੀਆ,ਅਤੇ ਅਰਜਨਟਾਈਨਾ ਆਦਿ ਦੇਸਾਂ ਦੇ ਉੱਚੇ ਪਠਾਰਾਂ ਤੇ ਰਹਿਣ ਵਾਲਾ ਹੈ। ਇਸ ਦਾ ਨਾਮ ਅੰਗਰੇਜ਼ ਕੁਦਰਤ ਪ੍ਰੇਮੀ, ਹੈਰੀ ਬਰਕਲੇ ਜੇਮਸ ਦੇ ਨਾਮ ਤੇ ਪਿਆ ਹੈ ਜਿਸਨੇ ਇਸ ਪੰਛੀ ਦਾ ਅਧਿਐਨ ਕੀਤਾ ਸੀ। ਇਹ ਪੰਛੀ ਝੁੰਡ-ਬਸਤੀਆਂ ਵਿੱਚ ਰਹਿੰਦੇ ਹਨ।[3] ਇਸ ਪੰਛੀ ਨੂੰ 1956 ਤੱਕ ਅਲੋਪ ਹੋ ਚੁੱਕੇ ਪੰਛੀ ਵਜੋਂ ਜਾਣਿਆ ਜਾਣ ਲੱਗਾ ਸੀ ਜਦ ਦੂਰ ਦੁਰਾਡੀਆਂ ਥਾਂਵਾਂ ਤੇ ਇਸ ਦੀ ਵਸੋਂ ਦੀ ਗਿਣਤੀ ਦਾ ਪਤਾ ਲੱਗਾ।[4]

ਜੇਮਸ ਬੱਗ ਪੰਛੀਆਂ ਦੀ ਵੰਸ਼ ਉਤਪਤੀ ਲਈ ਮਿਲਾਪ-ਰਸਮ

James' flamingo
Conservation status

Near Threatened  (IUCN 3.1)[1]
Scientific classification
Kingdom:
Animalia
Phylum:
Chordata
Class:
Aves
Order:
Phoenicopteriformes
Family:
Phoenicopteridae
Genus:
Phoenicoparrus
Species:
P. jamesi
Binomial name
Phoenicoparrus jamesi
Sclater, 1886[2]

ਹੁਲੀਆ

ਇਸ ਪੰਛੀ ਦੇ ਬਾਰੇ ਮੁਢਲੇ ਵੇਰਵੇ ਚਾਰਲਸ ਰਾਹਮਰ ਨੇ ਇਕਠੇ ਕੀਤੇ ਜੋ ਹੈਰੀ ਬਾਰਕਲੇ ਜੇਮਸ , ਜਿਸਦੇ ਨਾਮ ਤੇ ਇਸ ਪੰਛੀ ਦਾ ਨਾਮ ਪਿਆ ਹੈ, ਲਈ ਕੰਮ ਕਰ ਰਿਹਾ ਸੀ।[5] ਇਸ ਦਾ ਆਕਾਰ 92 ਸੈ ਮੀ ਅਤੇ ਭਾਰ 2ਕਿ. ਗ੍ਰਾ. ਤੱਕ ਹੁੰਦਾ ਹੈ।[6] ਇਸ ਪੰਛੀ ਦੀ ਗਰਦਨ ਬਹੁਤ ਲੰਮੀ ਹੁੰਦੀ ਹੈ ਜੋ 19 ਮਣਕਿਆਂ ਨਾਲ ਬਣੀ ਹੁੰਦੀ ਹੈ ਜੋ ਸਿਰ ਨੂੰ ਦੂ ਤੱਕ ਘੁਮਾਓਣ ਵਿੱਚ ਸ਼ੈ ਹੁੰਦੀ ਹੈ।[6][7]

ਵੰਸ਼ ਉਤਪਤੀ

ਇਸ ਪ੍ਰਜਾਤੀ ਦੇ ਨਰ ਅਤੇ ਮਾਦਾ ਪੰਛੀ ਵੰਸ਼ ਪੈਦਾ ਕਰਨ ਲਈ 6 ਸਾਲ ਦੀ ਉਮਰ ਤੋਂ ਬਾਅਦ ਮਿਲਾਪ ਕਰਦੇ ਹਨ। ਇਹਨਾਂ ਦਾ ਵੰਸ਼ ਉਤਪਤੀ ਦੀ ਪ੍ਰਕਿਰਿਆ ਜਿਆਦਾ ਨਿਯਮਤ ਨਹੀਂ ਹੁੰਦੀ ਅਤੇ ਕਈ ਵਾਰੀ ਇਹ ਕੋਈ ਸਾਲ ਛੱਡ ਵੀ ਦਿੰਦੇ ਹਨ। ਇਹਨਾਂ ਪੰਛੀਆਂ ਦਾ ਮਿਲਾਪ ਕਰਨ ਦਾ ਤਰੀਕਾ ਬੜਾ ਅਦਭੁਤ ਅਤੇ ਅਨੋਖਾ ਹੈ। ਇਹ ਪੰਛੀ ਬਸਤੀ-ਝੁੰਡਾਂ ਦੇ ਰੂਪ ਵਿੱਚ ਰਹਿੰਦੇ ਹਨ ਅਤੇ ਇਸ ਲਈ ਸਾਰੀ ਬਸਤੀ ਦਾ ਇਕੋ ਵੇਲੇ ਮਿਲਾਪ ਕਰਨਾ ਸੰਭਵ ਨਹੀਂ ਹੁੰਦਾ। ਇਸ ਲਈ ਇਹਨਾਂ ਵਿਚੋਂ ਨਰ ਕਿਸੇ ਇੱਕ ਵਿਸ਼ੇਸ਼ ਮਾਦਾ ਨੂੰ ਆਕਰਸ਼ਤ ਲਈ ਕੁਝ ਖ਼ਾਸ ਕਿਸਮ ਦੀਆਂ ਹਰਕਤਾਂ ਕਰਦੇ ਹਨ। ਉਹ ਉੱਚੀਆਂ ਆਵਾਜ਼ਾਂ ਕੱਦਦੇ ਹਨ ਅਤੇ ਆਪਣੀ ਗਰਦਨ ਸਿੱਧੀ ਕਰ ਕੇ ਅਗੇ ਪਿਛੇ ਕਰਦੇ ਹਨ। ਇਸ ਨਾਲ ਮਿਲਾਪ ਲਈ ਚਾਹਵਾਨ ਮਾਦਾ ਚੱਲ ਕੇ ਝੁੰਡ ਤੋਂ ਵੱਖ਼ ਹੋ ਜਾਂਦੀ ਹੈ ਅਤੇ ਨਰ ਉਸਂਦੇ ਪਿਛੇ ਆ ਜਾਂਦਾ ਹੈ। [4][7] ਨਰ ਅਤੇ ਮਾੜਾ ਦੋਵੇਂ 26-31 ਦਿਨ ਆਂਡਿਆਂ ਤੇ ਬੈਠਦੇ ਹਨ ਅਤੇ ਫਿਰ ਇਹਨਾਂ ਵਿਚੋਂ ਚੂਚੇ ਨਿਕਲ ਆਉਂਦੇ ਹਨ। ਨਵਜਾਤ ਬੱਚਿਆਂ ਦੇ ਖੰਭ ਚਿੱਟੇ ਅਤੇ ਲੱਤਾਂ ਗੁਲਾਬੀ ਹੁੰਦੀਆਂ ਹਨ। ਇਹਨਾਂ ਦੀਆਂ ਇੱਕ ਸਾਲ ਤੱਕ ਅਖਾਂ ਸਲੇਟੀ ਦੀਆਂ ਹੁੰਦੀਆਂ ਹਨ। ਇਹਨਾਂ ਬੱਚਿਆਂ ਦੇ ਮਾਪੇ ਇਹਨਾਂ ਨੂੰ ਝੁੰਡ ਵਿਚੋਂ ਇਹਨਾਂ ਦੀਆਂ ਆਵਾਜ਼ਾਂ ਅਤੇ ਦਿੱਖ ਤੋਂ ਪਹਿਚਾਨ ਣ ਦੇ ਸਮਰਥ ਹੁੰਦੇ ਹਨ।[7]

ਹਵਾਲੇ