ਢੋਲਾ ਮਾਰੂ

ਢੋਲਾ ਮਾਰੂ ਰਾਜਸਥਾਨ ਦੀ ਢੋਲਾ ਤੇ ਮਾਰੂ ਦੇ ਪ੍ਰੇਮ ਦੀ ਲੋਕ-ਕਹਾਣੀ ਹੈ। ਇਹਦਾ ਛਤੀਸਗੜ੍ਹੀ ਰੂਪ ਰਾਜਸਥਾਨੀ ਵਾਲੇ ਤੋਂ ਬਹੁਤ ਭਿੰਨ ਹੈ।

ਸਾਹਿਤ

ਇਹ ਮੂਲ ਤੌਰ ਤੇ ਅਲਿਖਤੀ ਰੂਪ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਰਵਾਇਤੀ ਗਾਇਕੀ ਤੇ ਕਥਾਕਾਰੀ ਦੇ ਤੌਰ ਤੇ ਤੁਰੀ ਆ ਰਹੀ ਲੋਕ ਕਹਾਣੀ ਹੈ। [1]

ਕਥਾਸਾਰ

ਰਾਜਸਥਾਨੀ ਰੂਪ

ਢੋਲਾ ਮਾਰੂ ਦਾ ਨਾਇਕ ਢੋਲਾ ਨਰਵਰ ਦੇ ਰਾਜੇ ਨਲ ਦਾ ਪੁੱਤਰ ਸੀ ਜਿਸਨੂੰ ਸਾਲਹਕੁਮਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ,। ਢੋਲਾ ਦਾ ਵਿਆਹ ਬਾਲਪਣ ਵਿੱਚ ਬੀਕਾਨੇਰ ਦੇ ਪੂਗਲ ਨਾਮਕ ਥਾਂ ਦੇ ਰਾਜਾ ਪਿੰਗਲ ਦੀ ਪੁਤਰੀ ਮਾਰਵਣੀ ਦੇ ਨਾਲ ਹੋਇਆ ਸੀ।[2] ਉਸ ਵਕਤ ਢੋਲਾ ਤਿੰਨ ਸਾਲ ਦਾ ਮਾਰਵਣੀ ਸਿਰਫ ਡੇਢ ਸਾਲ ਦੀ ਸੀ। ਇਸ ਲਈ ਵਿਆਹ ਦੇ ਬਾਅਦ ਮਾਰਵਣੀ ਦਾ ਮੁਕਲਾਵਾ ਨਹੀਂ ਭੇਜਿਆ ਗਿਆ। ਵੱਡੇ ਹੋਣ ਉੱਤੇ ਢੋਲਾ ਦਾ ਇੱਕ ਹੋਰ ਵਿਆਹ ਮਾਲਵਣੀ ਨਾਲ ਹੋ ਗਿਆ। ਪਹਿਲੇ ਵਿਆਹ ਦੇ ਬਾਰੇ ਨੂੰ ਢੋਲਾ ਭੁੱਲ ਚੂਕਿਆ ਸੀ। ਉੱਧਰ ਜਦੋਂ ਮਾਰਵਣੀ ਮੁਟਿਆਰ ਹੋਈ ਤਾਂ ਮਾਂ ਬਾਪ ਨੇ ਉਸਨੂੰ ਲੈ ਜਾਣ ਲਈ ਢੋਲਾ ਨੂੰ ਨਰਵਰ ਕਈ ਸੰਦੇਸ਼ ਭੇਜੇ। ਢੋਲਾ ਦੀ ਦੂਜੀ ਰਾਣੀ ਮਾਲਵਣੀ ਨੂੰ ਢੋਲਾ ਦੇ ਪਹਿਲੇ ਵਿਆਹ ਦਾ ਪਤਾ ਚੱਲ ਗਿਆ ਸੀ। ਅਤੇ ਇਹ ਵੀ ਕਿ ਮਾਰਵਣੀ ਵਰਗੀ ਖੁਬਸੂਰਤ ਰਾਜਕੁਮਾਰੀ ਕੋਈ ਹੋਰ ਨਹੀਂ। ਸੋ ਉਸਨੇ ਡਾਹ ਅਤੇ ਈਰਖਾ ਕਰਕੇ ਰਾਜਾ ਪਿੰਗਲ ਦਾ ਕੋਈ ਵੀ ਸੰਦੇਸ਼ ਢੋਲੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਉਹ ਸੰਦੇਸ਼ ਵਾਹਕਾਂ ਨੂੰ ਢੋਲੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਰਵਾ ਦਿੰਦੀ ਸੀ।ਉੱਧਰ ਮਾਰਵਣੀ ਨੇ ਇੱਕ ਦਿਨ ਉਸਨੂੰ ਸੁਪਨੇ ਵਿੱਚ ਢੋਲੇ ਨੂੰ ਦੇਖਿਆ ਉਸ ਦੀ ਜੁਦਾਈ ਵਿੱਚ ਖਾਣਾ ਪੀਣਾ ਵੀ ਵਿਸਰ ਗਿਆ। ਉਸਦੀ ਹਾਲਤ ਵੇਖ ਉਸਦੀ ਮਾਂ ਨੇ ਰਾਜਾ ਪਿੰਗਲ ਨੂੰ ਢੋਲੇ ਲਈ ਸੰਦੇਸ਼ ਭੇਜਣ ਲਈ ਪਰੇਰਿਆ। ਇਸ ਵਾਰ ਰਾਜਾ ਪਿੰਗਲ ਨੇ ਕਿਸੇ ਚਤੁਰ ਢੋਲੀ/ਢਾਢੀ ਨੂੰ ਨਰਵਰ ਭੇਜਣ ਦੀ ਯੋਜਨਾ ਬਣਾਈ। ਢੋਲੀ ਨੂੰ ਮਾਰਵਣੀ ਨੇ ਉਸਨੂੰ ਆਪਣੇ ਕੋਲ ਸੱਦਕੇ ਮਾਰੂ ਰਾਗ ਵਿੱਚ ਦੋਹੇ ਬਣਾਕੇ ਦਿੱਤੇ ਅਤੇ ਸਮਝਾਇਆ ਕਿ ਕਿਵੇਂ ਢੋਲਾ ਦੇ ਸਨਮੁਖ ਜਾਕੇ ਗਾਕੇ ਸੁਣਾਉਣਾ ਹੈ। [3] ਚਤੁਰ ਢਾਡੀ ਸਾਲਹਕੁਮਾਰ (ਧੋਲਾ) ਨੂੰ ਮਾਰੂ ਦੀ ਹਾਲਤ ਦਾ ਪੂਰਾ ਗਿਆਨ ਕਰਾ ਦਿੰਦੇ ਹਨ। ਢੋਲਾ ਪੂੰਗਲ ਜਾਣ ਲਈ ਆਤੁਰ ਹੋ ਜਾਂਦਾ ਹੈ ਪਰ ਮਾਲਵਣੀ ਉਸਨੂੰ ਰੋਕਣ ਦੇ ਬਹਾਨੇ ਘੜਦੀ ਹੈ। ਮਾਲਵਣੀ ਦੀ ਈਰਖਾ, ਚਿੰਤਾ, ਬੇਈਮਾਨੀ, ਵਿਰਹ ਅਤੇ ਕਮਜੋਰ ਦਸ਼ਾ ਦਾ ਵਰਣਨ ਦੋਹਿਆਂ ਵਿੱਚ ਵਿਸਥਾਰ ਨਾਲ ਹੋਇਆ ਹੈ।[4] ਅਖੀਰ ਢੋਲਾ ਪੂੰਗਲ ਪਹੁੰਚ ਜਾਂਦਾ ਹੈ। ਢੋਲਾ ਅਤੇ ਮਾਰਵਣੀ ਦਾ ਮਿਲਣ ਹੁੰਦਾ ਹੈ।

ਹਵਾਲੇ