ਢੋਲ ਰਾਹੀਂ ਸੰਚਾਰ

ਢੋਲ ਰਾਹੀਂ ਸੰਚਾਰ ਜੰਗਲੀ ਇਲਾਕਿਆਂ ਵਿੱਚ ਰਹਿਣ ਵਾਲੇ ਸੱਭਿਆਚਾਰਾਂ ਦੁਆਰਾ ਪੁਰਾਣੇ ਸਮੇਂ ਤੋਂ ਕੀਤਾ ਜਾਂਦਾ ਆ ਰਿਹਾ ਹੈ। ਢੋਲ ਲੰਮੀ ਦੂਰੀ ਵਿੱਚ ਸੰਚਾਰ ਦਾ ਕੰਮ ਕਰਦੇ ਸਨ ਨਾਲ ਹੀ ਇਹ ਤਿਉਹਾਰਾਂ ਅਤੇ ਧਾਰਮਿਕ ਮੌਕਿਆਂ ਸਮੇਂ ਵੀ ਵਰਤੇ ਜਾਂਦੇ ਸਨ।

ਬਾਮੀਲੇਕੇ ਲੋਕਾਂ ਦਾ ਤਮਤਮ ਢੋਲ

ਢੋਲ ਭਾਸ਼ਾਵਾਂ

ਨਿਊ ਗੀਨੀਆ, ਅਫ਼ਰੀਕਾ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਕਈ ਸਦੀਆਂ ਤੋਂ ਸੰਚਾਰ ਦੇ ਲਈ ਢੋਲ ਟੈਲੀਗਰਾਫ਼ੀ ਦੀ ਵਰਤੋਂ ਕੀਤੀ ਜਾਂਦੀ ਆ ਰਹੀ ਹੈ। ਜਦੋਂ ਯੂਰਪੀ ਯਾਤਰੀ ਜੰਗਲਾਂ ਵਿੱਚੋਂ ਹੁੰਦੇ ਹੋਏ ਨਵੀਆਂ ਥਾਵਾਂ ਲਭ ਰਹੇ ਸਨ ਤਾਂ ਉਹਨਾਂ ਦੇ ਆਉਣ ਦੀ ਖ਼ਬਰ ਪਹਿਲਾਂ ਹੀ ਪਹੁੰਚੀ ਹੁੰਦੀ ਸੀ ਅਤੇ ਇਸ ਗੱਲ ਨੇ ਉਹਨਾਂ ਨੂੰ ਬਹੁਤ ਹੈਰਾਨ ਕੀਤਾ। ਇੱਕ ਅਫ਼ਰੀਕੀ ਸੁਨੇਹਾ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਭੇਜਿਆ ਜਾ ਸਕਦਾ ਹੈ।[1]

ਢੋਲ ਰਾਹੀਂ ਸੰਚਾਰ ਸਭ ਤੋਂ ਜ਼ਿਆਦਾ ਪੱਛਮੀ ਅਫ਼ਰੀਕਾ ਵਿੱਚ ਮਸ਼ਹੂਰ ਰਿਹਾ ਹੈ। ਅੱਜ ਦੇ ਨਾਈਜੀਰੀਆ ਅਤੇ ਘਾਨਾ ਤੋਂ ਇਹ ਪੱਛਮੀ ਅਫ਼ਰੀਕਾ ਵਿੱਚ ਫੈਲਿਆ ਅਤੇ ਗੁਲਾਮਾਂ ਦੇ ਵਪਾਰ ਸਮੇਂ ਇਹ ਅਮਰੀਕਾ ਅਤੇ ਕੈਰਬੀਆਈ ਤੱਕ ਫੈਲ ਗਿਆ। ਇਸ ਉੱਤੇ ਰੋਕ ਲਗਾਈ ਗਈ ਸੀ ਕਿਉਂਕਿ ਇਸ ਨਾਲ ਗੁਲਾਮ ਲੰਮੀ ਦੂਰੀ ਤੱਕ ਅਜਿਹੀ ਕੋਡ ਦੀ ਭਾਸ਼ਾ ਵਿੱਚ ਸੰਚਾਰ ਕਰ ਲੈਂਦੇ ਸਨ ਜੋ ਇਹਨਾਂ ਨੂੰ ਗੁਲਾਮ ਕਰਨ ਵਾਲਿਆਂ ਨੂੰ ਨਹੀਂ ਆਉਂਦੀ ਸੀ।[2]

ਢੋਲ ਰਾਹੀਂ ਸੰਚਾਰ ਕਰਨਾ ਆਪਣੇ ਆਪ ਵਿੱਚ ਕੋਈ ਭਾਸ਼ਾ ਨਹੀਂ ਹੈ ਸਗੋਂ ਇਹ ਕੁਦਰਤੀ ਭਾਸ਼ਾਵਾਂ ਉੱਤੇ ਹੀ ਆਧਾਰਿਤ ਹੈ ਅਤੇ ਦੁਆਰਾ ਪੈਦਾ ਕੀਤੀਆਂ ਧੁਨੀਆਂ ਬੋਲ ਚਾਲ ਦੀਆਂ ਧੁਨੀਆਂ ਉੱਤੇ ਆਧਾਰਿਤ ਹਨ। ਇਹਨਾਂ ਰਾਹੀਂ ਨਵੇਂ ਵਿਚਾਰਾਂ ਦੀ ਅਭਿਵਿਅਕਤੀ ਮੁਮਕਿਨ ਨਹੀਂ ਹੈ।

ਹਵਾਲੇ

ਹੋਰ ਵੇਖੋ