ਤੇਰੀ ਮੇਰੀ ਕਹਾਣੀ

2012 ਦੀ ਬਾਲੀਵੁੱਡ ਫ਼ਿਲਮ

ਤੇਰੀ ਮੇਰੀ ਕਹਾਣੀ (ਅੰਗਰੇਜ਼ੀ: The Story of You and Me) 2012 ਦੀ ਇੱਕ ਭਾਰਤੀ ਰੁਮਾਂਸਵਾਦੀ ਫ਼ਿਲਮ ਹੈ। ਇਸਦਾ ਨਿਰਦੇਸ਼ਕ ਕੁਨਾਲ ਕੋਹਲੀ ਸੀ। ਸ਼ਾਹਿਦ ਕਪੂਰ ਅਤੇ ਪ੍ਰਿਯੰਕਾ ਚੋਪੜਾ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ ਅਤੇ ਉਹ ਇਸ ਤੋਂ ਪਹਿਲਾਂ 2009 ਦੀ ਕਮੀਨੇ ਫ਼ਿਲਮ ਵਿੱਚ ਵੀ ਇਕੱਠੇ ਕੰਮ ਕਰ ਚੁੱਕੇ ਸਨ। ਇਹ ਫ਼ਿਲਮ ਤਿੰਨ ਵੱਖ-ਵੱਖ ਸਮਿਆਂ ਵਿੱਚ ਤਿੰਨ ਪਿਆਰ-ਕਹਾਣੀਆਂ ਨੂੰ ਪੇਸ਼ ਕਰਦੀ ਹੈ। 1910 ਵਿੱਚ ਸਰਗੋਧਾ, ਜਦੋਂ ਬਰਤਾਨਵੀ ਭਾਰਤ ਦੌਰਾਨ ਪਿਆਰ ਕਰਨ ਵਾਲੇ ਮਿਲਦੇ ਹਨ; 1960 ਵਿੱਚ ਮੁੰਬਈ, ਜਿੱਥੇ ਇੱਕ ਬਾਲੀਵੁੱਡ ਅਦਾਕਾਰਾ ਅਤੇ ਸੰਘਰਸ਼ ਕਰ ਰਿਹਾ ਇੱਕ ਸੰਗੀਤਕਾਰ ਮਿਲਦੇ ਹਨ; ਅਤੇ 2012 ਲੰਡਨ, ਜਿੱਥੇ ਯੂਨੀਵਰਸਿਟੀ ਵਿਦਿਆਰਥੀ ਵਜੋਂ ਮਿਲਦੇ ਹਨ।

ਤੇਰੀ ਮੇਰੀ ਕਹਾਣੀ
ਪੋਸਟਰ
ਨਿਰਦੇਸ਼ਕਕੁਨਾਲ ਕੋਹਲੀ
ਸਕਰੀਨਪਲੇਅ
  • ਰੌਬਿਨ ਭੱਟ
  • ਕੁਨਾਲ ਕੋਹਲੀ
ਨਿਰਮਾਤਾ
  • ਕੁਨਾਲ ਕੋਹਲੀ
  • ਵਿੱਕੀ ਬਾਹਰੀ
  • ਸੁਨੀਲ
ਸਿਤਾਰੇ
ਸਿਨੇਮਾਕਾਰਸੁਨੀਲ ਪਟੇਲ
ਸੰਪਾਦਕਅਮਿਤਾਭ ਸ਼ੁਕਲਾ
ਸੰਗੀਤਕਾਰ
  • ਗੀਤ:
  • ਸਾਜਿਦ-ਵਾਜਿਦ
  • ਪਿਛਲੇਰਾ ਸੰਗੀਤ:
  • ਸੰਦੀਪ ਸ਼ਿਰੋਦਕਰ
ਪ੍ਰੋਡਕਸ਼ਨ
ਕੰਪਨੀਆਂ
  • ਕੁਨਾਲ ਕੋਹਲੀ ਪ੍ਰੋਡਕਸ਼ਨਜ਼
  • ਇਰੋਸ ਇੰਟਰਨੈਸ਼ਨਲ
ਡਿਸਟ੍ਰੀਬਿਊਟਰ
  • ਨਾਦਿਆਦਵਾਲਾ ਗ੍ਰੈਂਡਸਨ ਇੰਟਰਟੇਨਮੈਂਟ
  • ਇਰੋਸ ਇੰਟਰਨੈਸ਼ਨਲ
ਰਿਲੀਜ਼ ਮਿਤੀ
  • 22 ਜੂਨ 2012 (2012-06-22)
ਮਿਆਦ
115 ਮਿੰਟ[1]
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ300 ਮਿਲੀਅਨ[2]
ਬਾਕਸ ਆਫ਼ਿਸ540 ਮਿਲੀਅਨ[3]

ਕੋਹਲੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਪਿਆਰ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਸੀ ਕਿ ਕਿਸ ਤਰ੍ਹਾਂ ਪਿਆਰ ਕਰਨ ਵਾਲੇ ਮਿਲਦੇ ਹਨ ਅਤੇ ਉਸਨੇ ਵੱਖਰੇ ਵਿਚਾਰ ਨਾਲ ਤਿੰਨ ਸਮਿਆਂ ਵਿੱਚ ਤਿੰਨ ਕਹਾਣੀਆਂ ਨੂੰ ਦਰਸਾਇਆ ਹੈ। ਉਸਨੇ ਇਸ ਫ਼ਿਲਮ ਨੂੰ ਰੌਬਿਨ ਭੱਟ ਦੀ ਸਹਾਇਤਾ ਨਾਲ ਲਿਖਿਆ ਸੀ। ਮੁਨੀਸ਼ ਸਾਪੇਲ ਨੇ ਵੱਖ-ਵੱਖ ਸਮਿਆਂ ਨੂੰ ਦਰਸਾਉਂਦੇ ਸੈੱਟਾਂ (ਸਥਾਨ) ਨੂੰ ਸਜਾਉਣ ਦਾ ਕੰਮ ਕੀਤਾ ਸੀ ਅਤੇ ਇਸ ਵਾਸਤੇ ਉਸਨੂੰ ਕਾਫੀ ਮਿਹਨਤ ਕਰਨੀ ਪਈ ਸੀ, ਕਿਉਂ ਕਿ ਡਿਜ਼ਾਇਨਿੰਗ ਦਾ ਕੰਮ ਕਾਫੀ ਨਿਭਾਇਆ ਜਾਣਾ ਸੀ। 2011 ਦੇ ਮੱਧ ਵਿੱਚ ਮੁੰਬਈ ਵਿੱਚ ਮੁੱਖ ਫੋਟੋਗ੍ਰਾਫ਼ੀ ਸ਼ੁਰੂ ਹੋ ਗਈ ਸੀ ਅਤੇ ਫਿਰ ਲੰਡਨ ਵਿੱਚ, ਜਿੱਥੇ ਕਿ ਨਾਟਿੰਘਮ ਯੂਨੀਵਰਸਿਟੀ ਅਤੇ ਸਟਰੈਟਫ਼ੋਰਡ-ਅਪੌਨ-ਏਵਨ ਵਿਖੇ ਇਸਦੇ ਦ੍ਰਿਸ਼ ਫ਼ਿਲਮਾਏ ਗਏ ਸੀ।

ਸਾਜਿਦ-ਵਾਜਿਦ ਨੇ ਪ੍ਰਾਸੂਨ ਜੋਸ਼ੀ ਦੇ ਲਿਖੇ ਗੀਤਾਂ ਨੂੰ ਸੰਗੀਤਬੱਧ ਕੀਤਾ ਸੀ। ਇਸ ਫ਼ਿਲਮ ਨੂੰ 22 ਜੂਨ 2012 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਬਣਾਉਣ ਦਾ ਬਜਟ 300 ਮਿਲੀਅਰ ਸੀ, ਅਤੇ ਇਹ 540 ਮਿਲੀਅਨ ਦੇ ਕਰੀਬ ਕਮਾਈ ਕਰ ਗਈ ਸੀ। ਇਸਨੂੰ ਵਿਦੇਸ਼ਾਂ ਵਿੱਚ ਵੀ ਵੇਖਿਆ ਗਿਆ ਸੀ।

ਕਾਸਟ

ਫ਼ਿਲਮ ਵਿਚਲੀਆਂ ਭੂਮਿਕਾਵਾਂ:[4]

  • ਸ਼ਾਹਿਦ ਕਪੂਰ, ਗੋਵਿੰਦ / ਜਾਵੇਦ ਕਾਦਰੀ / ਕ੍ਰਿਸ਼ ਕਪੂਰ ਵਜੋਂ
  • ਪ੍ਰਿਯੰਕਾ ਚੋਪੜਾ, ਰੁਕਸਰ / ਅਰਾਧਨਾ / ਰਾਧਾ ਚੌਪਡ਼ਾ ਵਜੋਂ
  • ਪ੍ਰਾਚੀ ਦੇਸਾਈ, ਰਾਧਿਕਾ ਵਜੋਂ
  • ਨੇਹਾ ਸ਼ਰਮਾ, ਮੀਰਾ ਵਜੋਂ
  • ਵਰਜੇਸ਼ ਹਿਰਜੀ, ਇੱਕ ਪੱਤਰਕਾਰ ਵਜੋਂ
  • ਸ਼ੰਕਰ ਸਚਦੇਵ, ਜਾਵੇਦ ਦੇ ਪਿਤਾ ਵਜੋਂ
  • ਸੁਰੇਂਦਰਪਾਲ, ਅਰਾਧਨਾ ਦੇ ਪਿਤਾ ਵਜੋਂ
  • ਰਾਜ ਸਿੰਘ ਅਰੋਡ਼ਾ, ਰੋਹਨ/ਭਾਰਤ ਵਜੋਂ
  • ਅਮਨ ਨਾਗਪਾਲ, ਬਲਵਿੰਦਰ ਵਜੋਂ
  • ਤਰੁਣ ਸ਼ਰਮਾ, ਚਿਰਾਗ/ਸਲੀਮ ਵਜੋਂ
  • ਚੰਦ ਮਿਸ਼ਰਾ, ਰੁਕਸਰ ਦੇ ਮੈਨੇਜਰ ਵਜੋਂ

ਪ੍ਰਦਰਸ਼ਿਤ (ਰਿਲੀਜ਼)

ਕੋਹਲੀ, ਕਪੂਰ, ਅਤੇ ਪ੍ਰਿਯੰਕਾ 2012 ਵਿੱਚ ਇੱਕ ਈਵੈਂਟ ਸਮੇਂ

ਫ਼ਿਲਮ ਦੇ ਕੁਝ ਹਿ਼ਸੇ ਟ੍ਰੇਲਰ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤੇ ਗਏ ਸਨ। ਜੋ ਕਿ ਆਨਲਾਇਨ 5 ਅਪ੍ਰੈਲ 2012 ਨੂੰ ਕੀਤਾ ਗਿਆ ਸੀ।[5][6][7] ਮੀਡੀਆ ਪਬਲੀਕੇਸ਼ਨਾਂ ਨੇ ਕਪੂਰ ਅਤੇ ਪ੍ਰਿਯੰਕਾ ਦੀ ਫ਼ਿਲਮ ਵਿਚਲੀ ਕਹਾਣੀ ਨੂੰ ਪਹਿਲਾਂ ਹੀ ਜਾਂਚ ਲਿਆ ਸੀ ਕਿ ਇਸ ਫ਼ਿਲਮ ਵਿੱਚ ਵੀ ਕਮੀਨੇ ਫ਼ਿਲਮ ਤੋਂ ਬਾਅਦ ਇਹ ਜੋਡ਼ੀ ਹੁਣ ਵੀ ਉਸੇ ਤਰ੍ਹਾਂ ਦੇ ਅਵਤਾਰ ਵਿੱਚ ਆਵੇਗੀ। ਮੀਡੀਆ ਵਿੱਚ ਇਹ ਖ਼ਬਰ ਵੀ ਸੀ ਕਿ ਇਹ ਫ਼ਿਲਮ 2005 ਦੀ ਤਾਈਵਾਨੀ ਫ਼ਿਲਮ ਥ੍ਰੀ ਟਾਇਮਸ" ਦਾ ਰੀਮੇਕ ਹੈ, ਜਿਸਦਾ ਕਿ ਕੇਂਦਰੀ ਭਾਵ ਉਸ ਫ਼ਿਲਮ ਦੀ ਤਰ੍ਹਾਂ ਹੀ ਹੈ। ਜਦਕਿ ਕੋਹਲੀ ਨੇ ਇਨ੍ਹਾਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹਾ ਨਹੀਂ ਹੈ, ਉਸਨੇ ਤਾਂ ਉਹ ਫ਼ਿਲਮ ਵੇਖੀ ਹੀ ਨਹੀਂ, ਜਿਸਦੇ ਰੀਮੇਕ ਹੋਣ ਦੀ ਗੱਲ ਕਹੀ ਜਾ ਰਹੀ ਹੈ।[8] ਉਸਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਫ਼ਿਲਮ ਦਾ ਰੀਮੇਕ ਬਣਾਉਂਦੇ ਵੀ ਹੋ ਤਾਂ ਤੁਹਾਡੇ ਕੋਲ ਉਸਦੇ ਅਧਿਕਾਰ ਹੋਣੇ ਚਾਹੀਦੇ ਹਨ, ਜਦਕਿ ਜੇਕਰ ਇਹ ਰੀਮੇਕ ਹੁੰਦੀ ਤਾਂ ਮੇਰੇ ਕੋਲ ਇਸਦੇ ਅਧਿਕਾਰ ਤਾਂ ਹੋਣੇ ਸਨ। ਫ਼ਿਲਮ ਦਾ ਪਹਿਲਾ ਟ੍ਰੇਲਰ 9 ਅਪ੍ਰੈਲ 2012 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।[9] ਫਿਰ ਦੂਜਾ ਟ੍ਰੇਲਰ 5 ਜੂਨ 2012 ਨੂੰ ਪ੍ਰਦਰਸ਼ਿਤ ਹੋਇਆ ਸੀ।[10]

ਹਵਾਲੇ

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ