ਦਿਲ

ਜਨੌਰਾਂ ਵਿੱਚ ਖ਼ੂਨ ਨੂੰ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਣ ਵਾਲਾ ਅੰਗ

ਦਿਲ ਇੱਕ ਖੋਖਲਾ ਪੱਠਾ ਹੈ ਜੋ ਸੁੰਗੇੜਾਂ ਦੀ ਤਾਲਪੂਰਨ ਮੁਹਾਰਨੀ ਨਾਲ ਲਹੂ-ਨਾੜਾਂ ਵਿੱਚ ਖ਼ੂਨ ਨੂੰ ਧੱਕ ਕੇ (ਪੰਪ ਕਰ ਕੇ) ਸਾਰੇ ਸਰੀਰ ਵਿੱਚ ਪੁਚਾਉਂਦਾ ਹੈ। ਇਹ ਖ਼ੂਨ ਦੇ ਦੌਰੇ ਵਾਲੇ ਸਾਰੇ ਜੀਵਾਂ (ਸਾਰੇ ਕੰਗਰੋੜਧਾਰੀ ਜੀਵਾਂ ਵਿੱਚ ਵੀ) ਵਿੱਚ ਪਾਇਆ ਜਾਂਦਾ ਹੈ।[1]

ਮਨੁੱਖੀ ਦਿਲ
ਮਨੁੱਖੀ ਦਿਲ ਦੀ ਵਾਸਤਵਿਕ ਐੱਮ.ਆਰ.ਆਈ.

ਅੰਗਰੇਜ਼ੀ ਸ਼ਬਦ cardiac (ਦਿਲੀ) (ਜਿਵੇਂ ਕਿ cardiology (ਹਿਰਦਾ-ਵਿਗਿਆਨ) ਵਿੱਚ) ਦਾ ਮਤਲਬ ਹੈ "ਦਿਲ ਜਾਂ ਹਿਰਦੇ ਨਾਲ ਸਬੰਧਤ" ਅਤੇ ਇਹ ਯੂਨਾਨੀ ਸ਼ਬਦ καρδιά, ਕਾਰਡੀਆ ਤੋਂ ਆਇਆ ਹੈ ਜਿਸਦਾ ਅਰਥ ਹੁੰਦਾ ਹੈ ਦਿਲ।

ਇੱਕ ਕੰਗਰੋੜਧਾਰੀ ਦਿਲ ਮੁੱਖ ਤੌਰ ਉੱਤੇ ਦਿਲ-ਪੱਠਿਆਂ ਅਤੇ ਜੋੜੂ ਟਿਸ਼ੂਆਂ ਦਾ ਬਣਿਆ ਹੋਇਆ ਹੁੰਦਾ ਹੈ। ਹਿਰਦ-ਪੱਠਾ ਇੱਕ ਅਣਇੱਛਤ ਅਤੇ ਰੇਖਾ-ਚਿੰਨ੍ਹਤ ਪੱਠਾ ਹੁੰਦਾ ਹੈ ਜੋ ਸਿਰਫ਼ ਇਸੇ ਅੰਗ ਵਿੱਚ ਪਾਇਆ ਜਾਂਦਾ ਹੈ ਅਤੇ ਦਿਲ ਦੀ ਲਹੂ ਧੌਂਕਣ ਦੀ ਸਮਰੱਥਾ ਲਈ ਜ਼ਿੰਮੇਵਾਰ ਹੈ।

ਔਸਤ ਮਨੁੱਖੀ ਦਿਲ ਇੱਕ ਮਿੰਟ ਵਿੱਚ 72 ਵਾਰ ਧੜਕਦਾ ਹੈ ਅਤੇ ਔਸਤਨ 66 ਸਾਲਾਂ ਦੇ ਜੀਵਨ-ਕਾਲ ਵਿੱਚ ਢਾਈ ਅਰਬ ਵਾਰ ਧੜਕੇਗਾ। ਇਸ ਦਾ ਭਾਰ ਔਰਤਾਂ ਵਿੱਚ ਲਗਭਗ 250-300 ਗ੍ਰਾਮ ਅਤੇ ਮਰਦਾਂ ਵਿੱਚ 300-350 ਗ੍ਰਾਮ ਹੁੰਦਾ ਹੈ।[2]

ਹਵਾਲੇ