ਪਰਵੀਨ ਕੌਰ (ਕੈਨੇਡੀਅਨ ਅਦਾਕਾਰਾ)
ਪਰਵੀਨ ਕੌਰ (ਜਨਮ 19 ਅਕਤੂਬਰ 1988) ਇੱਕ ਕੈਨੇਡੀਅਨ ਪੰਜਾਬਣ ਅਦਾਕਾਰਾ ਹੈ। ਉਹ ਬਾਇਓਂਡ ਵਿੱਚ ਕ੍ਰਿਸਟੀਨ ਅਤੇ ਮੈਨੀਫੈਸਟ ਵਿੱਚ ਵਿਗਿਆਨੀ ਸਾਂਵੀ ਬਹਿਲ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।
ਪਰਵੀਨ ਕੌਰ | |
---|---|
ਜਨਮ | ਓਕਾਨਾਗਨ, ਕੈਨੇਡਾ | 19 ਅਕਤੂਬਰ 1988
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2013–ਹੁਣ ਤੱਕ |
ਅਰੰਭਕ ਜੀਵਨ
ਪਰਵੀਨ ਦਾ ਜਨਮ 19 ਅਕਤੂਬਰ 1988 ਨੂੰ ਹੋਇਆ ਅਤੇ ਉਸਦਾ ਪਾਲਣ ਪੋਸ਼ਣ ਓਕਾਨਾਗਨ ਵੈਲੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਹੋਇਆ। ਉਹ ਪੰਜਾਬਣ ਅਤੇ ਸਿੱਖ ਹੈ। 18 ਸਾਲ ਦੀ ਉਮਰ ਵਿੱਚ, ਉਹ ਟੋਰਾਂਟੋ ਚਲੀ ਗਈ। [1] [2] ਉਹ ਯੋਗ ਅਤੇ ਧਿਆਨ ਦੀ ਅਭਿਆਸੀ ਹੈ। [2]
ਕੈਰੀਅਰ
ਕੌਰ ਨੇ ਹਾਈ ਸਕੂਲ ਨੂੰ ਜਲਦੀ ਪੂਰਾ ਕਰ ਲਿਆ 20 ਸਾਲ ਦੀ ਉਮਰ ਟੱਪਣ ਸਾਰ ਅਦਾਕਾਰੀ ਵਿੱਚ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ। [3] ਕੌਰ ਨੂੰ ਪਹਿਲੀ ਵਾਰ-ਵਾਰ ਆਉਣ ਵਾਲ਼ੀ ਭੂਮਿਕਾ 2018 ਵਿੱਚ ਗੁਇਲਰਮੋ ਡੇਲ ਟੋਰੋ ਦੀ ਡਰਾਉਣੀ ਡਰਾਮਾ ਲੜੀ ਦ ਸਟ੍ਰੇਨ [4] ਵਿੱਚ ਮਿਲ਼ੀ ਸੀ। ਕੌਰ ਨੇ ਫਿਲਮ ਥਰੂ ਬਲੈਕ ਸਪ੍ਰੂਸ [5] ਵਿੱਚ ਅਭਿਨੈ ਕੀਤਾ ਸੀ ਜਿਸਦਾ ਪ੍ਰੀਮੀਅਰ 2018 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਸੀ। [6] ਕੌਰ ਨੇ 2018 ਅਤੇ 2022 ਦੇ ਵਿਚਕਾਰ ਮੈਨੀਫੈਸਟ ਦੇ 4 ਸੀਜ਼ਨਾਂ (44 ਐਪੀਸੋਡਾਂ) ਲਈ ਸਾਨਵੀ ਦੀ ਭੂਮਿਕਾ ਨਿਭਾਈ [7] [4]
ਹਵਾਲੇ
ਬਾਹਰੀ ਲਿੰਕ
- ਪਰਵੀਨ ਕੌਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Parveen Kaur on Instagram