ਪਿਸ਼ੌਰਾ ਸਿੰਘ

(ਪਸ਼ੌਰਾ ਸਿੰਘ ਤੋਂ ਰੀਡਿਰੈਕਟ)

ਪ੍ਰਿੰਸ ਪਿਸ਼ੌਰਾ ਸਿੰਘ (1821 – 11 ਸਤੰਬਰ 1845)) ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਵਿੱਚੋਂ ਇੱਕ ਸੀ।[1] ਉਸ ਦੀ ਮਾਤਾ ਰਾਣੀ ਦਯਾ ਕੌਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਦੇ ਬਾਅਦ ਉਸ ਨੇ ਸਿੱਖ ਰਾਜ ਦੇ ਤਖਤ ਲਈ ਦਾਹਵੇਦਾਰੀ ਕੀਤੀ ਸੀ।

ਤਖਤ ਦੇ ਲਈ ਇੱਕ ਦਾਅਵੇਦਾਰ ਦੇ ਤੌਰ ਉੱਭਰਨਾ

ਰਣਜੀਤ ਸਿੰਘ ਅਤੇ ਉਸ ਦੇ ਪਹਿਲੇ ਚਾਰ ਵਾਰਸਾਂ ਦੇ ਰਾਜ ਦੌਰਾਨ ਪਿਸ਼ੌਰਾ ਸਿੰਘ ਦੇ ਮੁਢਲੇ ਜੀਵਨ ਬਾਰੇ ਬਹੁਤ ਘੱਟ ਦਰਜ ਜਾਣਕਾਰੀ ਮਿਲਦੀ ਹੈ।15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਵਜੀਰ ਰਾਜਾ ਧਿਆਨ ਸਿੰਘ ਡੋਗਰਾ ਦੇ ਕਤਲ ਦੇ ਬਾਅਦ, ਖਾਲਸਾ ਨੇ ਦਲੀਪ ਸਿੰਘ ਨੂੰ ਮਹਾਰਾਜਾ ਅਤੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਡੋਗਰਾ ਨੂੰ ਵਜੀਰ ਐਲਾਨ ਕਰ ਦਿੱਤਾ।

ਉਸ ਸਾਲ ਬਾਅਦ ਵਿੱਚ ਪਿਸ਼ੌਰਾ ਸਿੰਘ ਅਤੇ ਉਸ ਦਾ ਵੱਡਾ ਭਰਾ, ਕਸ਼ਮੀਰਾ ਸਿੰਘ, ਤਰਨ ਤਾਰਨ ਦੇ ਨੇੜੇ ਨੌਰੰਗਾਬਾਦ ਵਿਖੇ ਪਵਿੱਤਰ ਆਦਮੀ, ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਸ਼ਾਮਲ ਹੋ ਗਏ। ਡੇਰਾ ਡੋਗਰਿਆਂ ਦੇ ਦਬਦਬੇ ਦੇ ਖਿਲਾਫ ਸਿੱਖ ਬਗਾਵਤ ਦਾ ਕੇਂਦਰ ਬਣ ਗਿਆ ਅਤੇ ਕਈ ਸਿੱਖ ਸਰਦਾਰ ਅਤੇ ਫ਼ੌਜਦਾਰ ਅਤੇ 1200 ਬੰਦੂਕਚੀਆਂ ਅਤੇ 3000 ਘੋੜਿਆਂ ਦੀ ਇੱਕ ਵਲੰਟੀਅਰ ਫ਼ੌਜ ਦਾ ਅੱਡਾ ਸੀ।[2] ਮਈ 1844 ਵਿੱਚ ਹੀਰਾ ਸਿੰਘ ਨੇ ਬੀਰ ਸਿੰਘ ਦੇ ਡੇਰੇ ਨੂੰ ਤਬਾਹ ਕਰਨ ਲਈ ਮੀਆਂ ਲਾਭ ਸਿੰਘ ਦੀ ਕਮਾਨ ਹੇਠ 20,000 ਆਦਮੀਆਂ ਅਤੇ  50 ਤੋਪਾਂ ਵਾਲੀ ਇੱਕ ਫੋਰਸ ਭੇਜੀ। ਬੀਰ ਸਿੰਘ ਨੇ ਆਪਣੇ ਆਦਮੀਆਂ ਨੂੰ ਨਾ ਲੜਨ ਲਈ ਕਿਹਾ। "ਅਸੀਂ ਆਪਣੇ ਭਰਾਵਾਂ ਤੇ ਹਮਲਾ ਕਿਵੇਂ ਕਰ ਸਕਦੇ ਹਾਂ?"  ਪਵਿੱਤਰ ਗ੍ਰੰਥ ਤੇ ਵਿਚਾਰ-ਮਗਨ  ਅਵਸਥਾ ਸਮੇਂ ਇੱਕ ਸ਼ੈੱਲ ਨਾਲ ਉਹ ਮਾਰਿਆ ਗਿਆ। ਕਸ਼ਮੀਰਾ ਸਿੰਘ ਵੀ ਗੋਲਾਬਾਰੀ ਵਿੱਚ ਮਾਰਿਆ ਗਿਆ, ਪਰ ਪਿਸ਼ੌਰਾ ਸਿੰਘ ਬਚ ਗਿਆ ਸੀ।[2]

ਹਵਾਲੇ