ਪੀਏਰ ਬਰਾਜ਼ੋ

ਪੀਏਰ ਬਰਾਜ਼ੋ (Pierre Brassau) ਇੱਕ ਚਿੰਪਾਜ਼ੀ ਸੀ ਜਿਸਦੀ ਮਦਦ ਨਾਲ ਸਵੀਡਿਸ਼ ਪੱਤਰਕਾਰ ਐਕ ਐਕਸਲਸਨ ਨੇ 1964 ਵਿੱਚ ਕਈ ਆਲੋਚਕਾਂ ਨੂੰ ਬੁੱਧੂ ਬਣਾਇਆ ਸੀ। ਐਕਸਲਸਨ ਨੂੰ ਇਹ ਵਿਚਾਰ ਆਇਆ ਕਿ ਕਿਸੇ ਬਾਂਦਰ ਜਾਂ ਚਿੰਪਾਜ਼ੀ ਤੋਂ ਕੁਝ ਚਿੱਤਰ ਬਣਵਾਏ ਜਾਣ ਅਤੇ ਫਿਰ ਉਹਨਾਂ ਚਿੱਤਰਾਂ ਨੂੰ ਪੀਏਰ ਬਰਾਜ਼ੋ ਨਾਂ ਦੇ ਇੱਕ ਕਲਪਿਤ ਫ਼ਰਾਂਸੀਸੀ ਚਿੱਤਰਕਾਰ ਦੇ ਨਾਂ ਹੇਠ ਇੱਕ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਜਾਵੇ। ਇਸ ਨਾਲ ਉਹ ਆਲੋਚਕਾਂ ਦੀ ਅਸਲੀ ਆਵਾਂ-ਗਾਰਦ ਆਧੁਨਿਕ ਕਲਾ ਅਤੇ ਇੱਕ ਚਿੰਪਾਜ਼ੀ ਦੀ ਰਚਨਾ ਵਿੱਚ ਫ਼ਰਕ ਕਰਨ ਦੀ ਸੂਝ ਨੂੰ ਪਰਖਣਾ ਚਾਹੁੰਦਾ ਸੀ।[1]

1964 ਵਿੱਚ ਪੀਟਰ (ਜਾਂ "ਪੀਏਰ ਬਰਾਜ਼ੋ")

ਅਸਲ ਵਿੱਚ ਪੀਏਰ ਬਰਾਜ਼ੋ ਪੀਟਰ ਨਾਂ ਦਾ ਇੱਕ ਚਾਰ ਸਾਲਾ ਚਿੰਪਾਜ਼ੀ ਸੀ ਜੋ ਸਵੀਡਨ ਦੇ ਇੱਕ ਚਿੜੀਆਘਰ ਵਿੱਚ ਸੀ।[2] ਐਕਸਲਸਨ ਨੇ ਉਸ ਦੇ 17 ਸਾਲਾ ਮਾਲਕ ਨੂੰ ਮਨਾ ਲਿਆ ਕਿ ਉਹ ਪੀਟਰ ਨੂੰ ਇੱਕ ਬੁਰਸ਼, ਕੁਝ ਰੰਗ ਅਤੇ ਕੁਝ ਕੈਨਵਸ ਦੇ ਦਵੇ। ਪੀਟਰ ਨੇ ਕਈ ਤਸਵੀਰਾਂ ਬਣਾਈਆਂ ਅਤੇ ਐਕਸਲਸਨ ਨੇ ਉਹਨਾਂ ਵਿੱਚੋਂ 4 ਚੁਣ ਲਈਆਂ ਅਤੇ ਸਵੀਡਨ ਦੀ ਇੱਕ ਗੈਲਰੀ ਵਿੱਚ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ।[1] ਕਈ ਆਲੋਚਕਾਂ ਨੇ ਇਹਨਾਂ ਤਸਵੀਰਾਂ ਦੀ ਖੂਬ ਤਾਰੀਫ਼ ਕੀਤੀ।

ਹਵਾਲੇ

ਬਾਹਰੀ ਲਿੰਕ