ਪੈਰਾਡਾਈਮ

ਵਿਗਿਆਨ ਅਤੇ ਦਰਸ਼ਨ ਵਿੱਚ ਪੈਰਾਡਾਈਮ /ˈpærədm/ ਇੱਕ ਸੰਕਲਪਾਂ ਜਾਂ ਵਿਚਾਰ ਪੈਟਰਨਾਂ ਦਾ ਇੱਕ ਅੱਡਰਾ ਸਮੂਹ ਹੈ, ਜਿਸ ਵਿੱਚ ਸਿਧਾਂਤ, ਖੋਜ ਵਿਧੀਆਂ, ਸਵੈਸਿੱਧੀਆਂ, ਅਤੇ ਇੱਕ ਖੇਤਰ ਲਈ ਜਾਇਜ਼ ਯੋਗਦਾਨ ਦੀ ਖ਼ਾਤਰ ਮਿਆਰ ਸ਼ਾਮਲ ਹੁੰਦੇ ਹਨ।

ਨਿਰੁਕਤੀ

ਪੈਰਾਡਾਈਮ ਦਾ ਮੂਲ, ਯੂਨਾਨੀ παράδειγμα (ਪਾਰਾਦੀਮਾ), "ਪੈਟਰਨ, ਉਦਾਹਰਨ, ਨਮੂਨਾ" [1] ਜੋ ਕਿਰਿਆ παραδείκνυμι (ਪੈਰਾਦੀਕਨੁਮੀ ), "ਪ੍ਰਦਰਸ਼ਨੀ ਕਰਨਾ, ਨੁਮਾਇੰਦਗੀ ਕਰਨਾ, ਬੇਨਕਾਬ ਕਰਨਾ,"  ਤੋਂ ਹੈ। [2] ਅਤੇ ਇਹ ਅੱਗੋਂ παρά (ਪੈਰਾ), "ਕੋਲ, ਪਰੇ,"[3] ਅਤੇ δείκνυμι (deiknumi), " ਦਿਖਾਉਣਾ, ਦੱਸਣਾ" ਤੋਂ ਬਣਿਆ ਹੈ।[4]

ਵਖਿਆਨ-ਕਲਾ ਵਿੱਚ ਪਾਰਾਦੀਮਾ (paradeigma) ਨੂੰ ਇੱਕ ਕਿਸਮ ਦੇ ਸਬੂਤ ਦੇ ਤੌਰ ਤੇ ਜਾਣਿਆ ਜਾਂਦਾ ਹੈ। ਪਾਰਾਦੀਮਾ ਦਾ ਮਕਸਦ ਹਾਜ਼ਰੀਨ ਨੂੰ ਉਸੇ ਤਰ੍ਹਾਂ ਦੀਆਂ ਘਟਨਾਵਾਂ ਰਾਹੀਂ ਸਪਸ਼ਟਤਾ ਮੁਹੱਈਆ ਕਰਨਾ ਹੁੰਦਾ ਹੈ। ਇਸ ਸਪਸ਼ਟੀਕਰਨ ਦਾ ਮਤਲਬ ਦਰਸ਼ਕਾਂ ਨੂੰ ਕਿਸੇ ਸਿੱਟੇ ਤੇ ਪਹੁੰਚਾਉਣਾ ਨਹੀਂ ਹੁੰਦਾ, ਹਾਲਾਂਕਿ ਇਸਦੀ ਵਰਤੋਂ ਉਹਨਾਂ ਨੂੰ ਉਥੇ ਪਹੁੰਚਾਉਣ ਲਈ ਅਗਵਾਈ ਕਰਨ ਵਾਸਤੇ ਕੀਤੀ ਜਾਂਦੀ ਹੈ। ਪਾਰਾਦੀਮਾ ਦਾ ਮਤਲਬ ਦਰਸ਼ਕਾਂ ਦੀ ਅਗਵਾਈ ਕਰਨਾ ਕਿਵੇਂ ਹੈ, ਇਸਦੀ ਇੱਕ ਤਮਸ਼ੀਲ ਇੱਕ ਨਿੱਜੀ ਅਕਾਉਂਟੈਂਟ ਹੋ ਸਕਦੀ ਹੈ। ਇਹ ਕਿਸੇ ਵਿਅਕਤੀਗਤ ਅਕਾਉਂਟੈਂਟ ਦਾ ਕੰਮ ਨਹੀਂ ਹੈ ਕਿ ਉਹ ਆਪਣੇ ਗਾਹਕ ਨੂੰ ਇਹ ਦੱਸਣ ਕਿ ਉਹ ਆਪਣਾ ਪੈਸਾ ਕਿਵੇਂ ਖਰਚ ਕਰੇ, ਪਰ ਆਪਣੇ ਗਾਹਕ ਨੂੰ ਸੇਧ ਦੇਣ ਵਿੱਚ ਸਹਾਇਤਾ ਕਰਨਾ ਹੈ ਕਿ ਉਹ ਆਪਣੇ ਵਿੱਤੀ ਟੀਚਿਆਂ ਦੇ ਅਧਾਰ ਤੇ ਆਪਣਾ ਪੈਸਾ ਕਿਵੇਂ ਖਰਚ ਕਰੇ। ਅਨੈਕਸੀਮੀਨਸ ਨੇ ਪਾਰਾਦੀਮਾ ਨੂੰ ਪਰਿਭਾਸ਼ਿਤ ਕੀਤਾ, "ਪਹਿਲਾਂ ਕੀਤੀਆਂ ਗਈਆਂ ਕਿਰਿਆਵਾਂ ਅਤੇ ਮੇਲ ਖਾਂਦੀਆਂ ਜਾਂ ਉਨ੍ਹਾਂ ਦੇ ਉਲਟ, ਜਿਨ੍ਹਾਂ ਬਾਰੇ ਅਸੀਂ ਹੁਣ ਚਰਚਾ ਕਰ ਰਹੇ ਹਾਂ।"[5]

ਮੂਲ ਯੂਨਾਨੀ ਪਦ παράδειγμα (ਪਾਰਾਦੀਮਾ) ਯੂਨਾਨੀ ਲਿਖਤਾਂ ਵਿੱਚ ਵਰਤਿਆ ਗਿਆ ਸੀ ਜਿਵੇਂ ਪਲੈਟੋ ਦੇ ਟਿਮਅਸ (28 ਏ) ਵਿੱਚ ਉਸ ਮਾਡਲ ਜਾਂ ਪੈਟਰਨ ਦੇ ਤੌਰ ਤੇ ਵਰਤਿਆ ਗਿਆ ਹੈ ਜਿਸ ਦੀ ਵਰਤੋਂ ਦੇਵਤਿਆਂ ਨੇ ਬ੍ਰਹਿਮੰਡ ਨੂੰ ਬਣਾਉਣ ਲਈ ਕੀਤੀ ਸੀ। ਇਸ ਪਦ ਦਾ ਇੱਕ ਤਕਨੀਕੀ ਅਰਥ ਵਿਆਕਰਣ ਦੇ ਖੇਤਰ ਵਿੱਚ ਹੈ: 1900 ਵਾਲੀ ਮਰੀਅਮ-ਵੈਬਸਟਰ- ਡਿਕਸ਼ਨਰੀ ਇਸ ਦੀ ਤਕਨੀਕੀ ਵਰਤੋਂ ਦੀ ਪਰਿਭਾਸ਼ਾ ਸਿਰਫ ਸਿਰਫ ਵਿਆਕਰਣ ਦੇ ਸੰਦਰਭ ਵਿੱਚ ਜਾਂ ਵਖਿਆਨ-ਕਲਾ, ਵਿੱਚ ਇੱਕ ਪਦ ਦੇ ਲਈ ਜੋ ਦ੍ਰਿਸ਼ਟਾਂਤ-ਕਥਾ ਜਾਂ ਜਨੌਰ ਕਥਾ ਲਖਾਇਕ ਹੈ।  ਭਾਸ਼ਾ ਵਿਗਿਆਨ ਵਿੱਚ, ਫ਼ਰਦੀਨਾ ਦ ਸੌਸਿਊਰ ਨੇ ਇੱਕ ਸਮਰੂਪੀ ਤੱਤਾਂ ਦੀ ਸ਼੍ਰੇਣੀ ਦੇ ਲਖਾਇਕ ਪਦ ਵਜੋਂ ਪੈਰਾਡਾਈਮ ਦੀ ਵਰਤੋਂ ਕੀਤੀ ਹੈ। 

ਮਰੀਅਮ-ਵੈਬਸਟਰ ਔਨਲਾਈਨ ਸ਼ਬਦਕੋਸ਼ ਇਸ ਵਰਤੋਂ ਨੂੰ "ਵਿਗਿਆਨਕ ਸਕੂਲ ਜਾਂ ਅਨੁਸ਼ਾਸਨ ਦੇ ਇੱਕ ਦਾਰਸ਼ਨਿਕ ਅਤੇ ਸਿਧਾਂਤਕ ਢਾਂਚੇ" ਦੇ ਤੌਰ ਤੇ ਪਰਿਭਾਸ਼ਿਤ ਕਰਦਾ ਹੈ, "ਜਿਸ ਦੇ ਅੰਦਰ ਸਿਧਾਂਤ, ਕਾਨੂੰਨ ਅਤੇ ਸਾਧਾਰਨੀਕਰਨ ਅਤੇ ਇਹਨਾਂ ਦੇ ਸਮਰਥਨ ਵਿੱਚ ਕੀਤੇ ਗਏ ਪ੍ਰਯੋਗਾਂ ਨੂੰ ਸੂਤਰਬੱਧ ਕੀਤਾ ਜਾਂਦਾ ਹੈ; ਆਮ ਤੌਰ ਤੇ: ਕਿਸੇ ਕਿਸਮ ਦਾ ਦਾਰਸ਼ਨਿਕ ਜਾਂ ਸਿਧਾਂਤਕ ਢਾਂਚਾ।"[6]

ਫ਼ਲਸਫ਼ੇ ਦੀ ਆਕਸਫੋਰਡ ਡਿਕਸ਼ਨਰੀ ਥੌਮਸ ਕੂਹਨ ਦੀ ਵਿਗਿਆਨਕ ਇਨਕਲਾਬਾਂ ਦਾ ਢਾਂਚਾ ਲਈ ਪਦ ਦੀ ਹੇਠਲੀ ਵਿਆਖਿਆ ਕਰਦੀ ਹੈ:

ਕੂਨ ਸੁਝਾਅ ਦਿੰਦਾ ਹੈ ਕਿ ਨਿਊਟਨ ਦੀ ਪ੍ਰਿੰਸੀਪੀਆ ਜਾਂ ਜੌਨ ਡਾਲਟਨ ਦੀ ਰਸਾਇਣਿਕ ਫ਼ਲਸਫ਼ੇ ਦੀ ਨਵੀਂ ਪ੍ਰਣਾਲੀ (1808) ਵਰਗੇ ਕੁੱਝ ਵਿਗਿਆਨਕ ਕਾਰਜਾਂ ਵਿੱਚ ਇੱਕ ਓਪਨ-ਐਂਡ ਸਰੋਤ ਪ੍ਰਦਾਨ ਕੀਤਾ ਗਿਆ ਹੈ: ਸੰਕਲਪਾਂ, ਨਤੀਜਿਆਂ ਅਤੇ ਪ੍ਰਕਿਰਿਆਵਾਂ ਦਾ ਇੱਕ ਢਾਂਚਾ ਜਿਸ ਦੇ ਵਿੱਚ ਕੰਮ ਨੂੰ ਰੂਪਬੱਧ ਕੀਤਾ ਗਿਆ ਹੈ. ਅਜਿਹੇ ਚੌਖਟੇ ਜਾਂ ਪੈਰਾਡਾਈਮ ਦੇ ਅੰਦਰ ਆਮ ਵਿਗਿਆਨ ਅੱਗੇ ਤੁਰਦਾ ਹੈ। ਇੱਕ ਪੈਰਾਡਾਈਮ ਕੋਈ ਕਠੋਰ ਜਾਂ ਮਕੈਨੀਕਲ ਪਹੁੰਚ ਨੂੰ ਥੋਸਦਾ ਨਹੀਂ, ਸਗੋਂ ਇਸਨੂੰ ਘੱਟ ਜਾਂ ਵੱਧ ਰਚਨਾਤਮਕ ਅਤੇ ਲਚਕਸ਼ੀਲ ਢੰਗ ਨਾਲ ਅਪਣਾਇਆ ਜਾ ਸਕਦਾ ਹੈ। 
[7]

ਵਿਗਿਆਨਕ ਪੈਰਾਡਾਈਮ

ਪੈਰਾਡਾਈਮ ਸ਼ਿਫਟਾਂ

ਥੌਮਸ ਕੂਨ ਨੇ ਆਪਣੀ ਰਚਨਾ ਵਿਗਿਆਨਕ ਇਨਕਲਾਬਾਂ ਦਾ ਢਾਂਚਾ ਵਿੱਚ ਲਿਖਿਆ ਕਿ "ਕ੍ਰਾਂਤੀ ਰਾਹੀਂ ਇੱਕ ਪੈਰਾਡਾਈਮ ਤੋਂ ਦੂਜੇ ਤੱਕ ਨਿਰੰਤਰ ਤਬਦੀਲੀ ਪਰਿਪੱਕ ਵਿਗਿਆਨ ਦੇ ਆਮ ਵਿਕਾਸਮੁਖੀ ਪੈਟਰਨ ਹੈ।" (ਪੰ. 12)। 

ਫੁਟਨੋਟ