ਪੌਪਾਈ

ਪੌਪਾਈ ਇੱਕ ਗਲਪੀ ਕਾਰਟੂਨ ਪਾਤਰ ਹੈ, ਜੋ ਐਲਜ਼ੀ ਕਰਿਸਲਰ ਸੀਗਰ ਦੁਆਰਾ ਬਣਾਇਆ ਗਿਆ।[1] ਇਹ ਕੌਮਿਕ, ਰੰਗ-ਮੰਚ ਅਤੇ ਟੀਵੀ ਕਾਰਟੂਨਾਂ ਵਿੱਚ ਪਾਤਰਾਂ ਦੇ ਤੌਰ ਉੱਤੇ ਆਉਂਦਾ ਰਿਹਾ ਹੈ। ਇਹ ਸਭ ਤੋਂ ਪਹਿਲਾਂ ਅਖ਼ਬਾਰ ਕਿੰਗ ਫ਼ੀਚਰਜ਼ ਦੀ ਕੌਮਿਕ ਲੜੀ ਥਿੰਬਲ ਥੀਏਟਰ ਵਿੱਚ 17 ਜਨਵਰੀ 1929 ਨੂੰ ਆਇਆ; ਬਾਅਦ ਦੇ ਸਾਲਾਂ ਵਿੱਚ ਉਸ ਕੌਮਿਕ ਲੜੀ ਦਾ ਨਾਂ ਪੌਪਾਈ ਕਰ ਦਿੱਤਾ ਗਿਆ।

ਇੱਕ ਕੌਮਿਕ ਵਿੱਚ ਪੌਪਾਈ ਅਤੇ ਵਿੰਪੀ
ਇੱਕ ਕੌਮਿਕ ਵਿੱਚ ਪੌਪਾਈ ਅਤੇ ਵਿੰਪੀ

ਭਾਵੇਂ ਕਿ ਸੀਗਰ ਦੀ 'ਥਿੰਬਲ ਥੀਏਟਰ' ਲੜੀ ਉਦੋਂ ਆਪਣੇ 10ਵੇਂ ਸਾਲ ਵਿੱਚ ਸੀ ਜਦ ਪੌਪਾਈ ਨੂੰ ਉਸ ਵਿੱਚ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਪਰ ਜਲਦੀ ਹੀ ਇਹ ਉਸ ਲੜੀ ਦਾ ਕੇਂਦਰ ਬਣ ਗਿਆ ਅਤੇ 1930ਵਿਆਂ ਵਿੱਚ ਇਹ ਕਿੰਗ ਫ਼ੀਚਰਜ਼ ਦਾ ਮਹਤੱਵਪੂਰਨ ਅੰਗ ਬਣ ਗਿਆ। 1938 ਵਿੱਚ ਸੀਗਰ ਦੀ ਮੌਤ ਤੋਂ ਬਾਅਦ ਵੀ ਕਈ ਕੌਮਿਕ ਕਲਾਕਾਰਾਂ ਦੁਆਰਾ ਪੌਪਾਈ ਕੌਮਿਕ ਚਾਲੂ ਰੱਖੀ ਗਈ। ਇਹਨਾਂ ਵਿੱਚੋਂ ਸੀਗਰ ਦੇ ਸਹਿਯੋਗੀ ਬੱਗ ਸੈਗਨਡੋਫ਼ ਸਭ ਤੋਂ ਮਸ਼ਹੂਰ ਰਿਹਾ।

1933, ਮੈਕਸ ਅਤੇ ਡੇਵ ਫਲੀਸ਼ਰ ਦੇ ਫਲੀਸ਼ਰ ਸਟੂਡੀਓਜ਼ ਨੇ ਪੈਰਾਮਾਊਂਟ ਪਿਕਚਰਜ਼ ਲਈ ਥਿੰਬਲ ਥੀਏਟਰ ਦੇ ਪਾਤਰਾਂ ਨੂੰ ਪੌਪਾਈ ਦ ਸੇਲਰ ਵਿੱਚ ਰੂਪਾਂਤਰਨ ਕੀਤਾ। ਇਹ ਕਾਰਟੂਨ 1930ਵਿਆਂ ਦੇ ਸਭ ਤੋਂ ਮਸ਼ਹੂਰ ਕਾਰਟੂਨਾਂ ਵਿੱਚ ਸ਼ਾਮਿਲ ਹੋ ਗਏ ਅਤੇ ਬਾਅਦ ਵਿੱਚ ਪੈਰਾਮਾਊਂਟ ਨੇ ਆਪਣੇ ਫੇਮਸ ਸਟੂਡੀਓਜ਼ ਵਿੱਚ 1957 ਤੱਕ ਇਹਨਾਂ ਦਾ ਨਿਰਮਾਣ ਚਾਲੂ ਰੱਖਿਆ।2002 ਵਿੱਚ ਟੀਵੀ ਗਾਈਡ ਨੇ ਸਾਰੇ ਸਮੇਂ ਦੇ 50 ਸਰਵਸ੍ਰੇਸ਼ਟ ਕਾਰਟੂਨਾਂ ਦੀ ਸੂਚੀ ਵਿੱਚ ਪੌਪਾਈ ਨੂੰ 20ਵੇਂ ਨੰਬਰ ਉੱਤੇ ਰੱਖਿਆ।[2]

ਪੌਪਾਈ ਦ ਸੇਲਰ ਮੈਨ ਸਿੰਦਬਾਦ ਦ ਸੇਲਰ ਨੂੰ ਮਿਲਦੇ ਹੋਏ

ਹਵਾਲੇ