ਪੰਜਾਬੀ ਵਿਕੀਪੀਡੀਆ

ਵਿਕੀਪੀਡੀਆ ਦੇ ਦੋ ਪੰਜਾਬੀ ਭਾਸ਼ਾ ਦੇ ਐਡੀਸ਼ਨ, pa.wikipedia.org (ਗੁਰਮੁਖੀ) ਅਤੇ pnb.wikipedia.org (ਸ਼ਾਹਮੁਖੀ)

ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।[3][4] ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।

ਵਿਕੀਪੀਡੀਆ ਦਾ ਫੇਵੀਕੋਨ ਪੰਜਾਬੀ ਵਿਕੀਪੀਡੀਆ
ਪੱਛਮੀ ਪੰਜਾਬੀ (ਸ਼ਾਹਮੁਖੀ) ਵਿਕੀਪੀਡੀਆ ਦਾ ਲੋਗੋ (ਉੱਪਰ) ਅਤੇ ਪੂਰਬੀ ਪੰਜਾਬੀ (ਗੁਰਮੁਖੀ) ਵਿਕੀਪੀਡੀਆ ਦਾ ਲੋਗੋ (ਹੇਠਾਂ)
ਸਾਈਟ ਦੀ ਕਿਸਮ
ਇੰਟਰਨੈੱਟ ਇਨਸਾਈਕਲੋਪੀਡੀਆ ਪ੍ਰੋਜੈਕਟ
ਉਪਲੱਬਧਤਾਪੰਜਾਬੀ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਵੈੱਬਸਾਈਟਪੱਛਮੀ ਪੰਜਾਬੀ ਵਿਕੀਪੀਡੀਆ
ਪੂਰਬੀ ਪੰਜਾਬੀ ਵਿਕੀਪੀਡੀਆ
ਵਪਾਰਕਨਹੀਂ
ਰਜਿਸਟ੍ਰੇਸ਼ਨਚੋਣਵੇਂ ਕਾਰਜਾਂ ਲਈ ਜ਼ਰੂਰੀ
ਵਰਤੋਂਕਾਰਪੱਛਮੀ: 37943[1]
ਪੂਰਬੀ: 49623[2]
ਜਾਰੀ ਕਰਨ ਦੀ ਮਿਤੀਅਕਤੂਬਰ 24, 2008; 15 ਸਾਲ ਪਹਿਲਾਂ (2008-10-24) (ਪੱਛਮੀ ਪੰਜਾਬੀ)
ਜੂਨ 3, 2002; 21 ਸਾਲ ਪਹਿਲਾਂ (2002-06-03) (ਪੂਰਬੀ ਪੰਜਾਬੀ)
ਮੌਜੂਦਾ ਹਾਲਤਸਰਗਰਮ
Content license
Creative Commons Attribution-ShareAlike 3.0 ਅਤੇ GFDL, Media licensing varies

ਪੰਜਾਬੀ ਵਿਕੀਪੀਡੀਆ (ਗੁਰਮੁਖੀ ਲਿਪੀ)

ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ।[4][5] ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ।[6] ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।[4]

ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ[7] ਅਤੇ ਅਪਰੈਲ 2024 ਮੁਤਾਬਿਕ ਇਸ ਵਿਕੀ ’ਤੇ 54,192 ਲੇਖ ਹਨ ਅਤੇ ਇਸ ਦੇ ਕੁੱਲ 49,623 ਦਰਜ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 7,50,668 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.43.0-wmf.2 (ce9d259) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।

ਪੰਜਾਬੀ ਵਿਕੀਪੀਡੀਆ (ਅਪਡੇਟ)
ਲੇਖ54,192
ਸਫ਼ੇ1,74,804
ਫ਼ਾਇਲਾਂ (ਤਸਵੀਰਾਂ)1,848
ਸੋਧਾਂ7,50,668
ਵਰਤੋਂਕਾਰ49,623
ਪ੍ਰਬੰਧਕ (ਐਡਮਿਨ)10
ਸਰਗਰਮ ਵਰਤੋਂਕਾਰ102
ਹੋਰ ਵੇਖੋ

ਵਰਕਸ਼ਾਪਾਂ/ਕਾਨਫਰੰਸਾਂ

ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ 28 ਜੁਲਾਈ 2012 ਨੂੰ ਲੁਧਿਆਣਾ ਵਿਖੇ ਲਾਈ ਗਈ। ਉਸ ਤੋਂ ਬਾਅਦ 16 ਅਗਸਤ 2012 ਨੂੰ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ[8] ਅਤੇ ਫਿਰ ਅਕਤੂਬਰ 2015 ਵਿੱਚ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ 17 ਸਕੂਲਾਂ ਦੇ 148 ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਕੀਪੀਡੀਆ ਬਾਰੇ ਜਾਗਰੂਕਤਾ ਵਧਾਉਣਾ ਹੈ।[9] ਇਸ ਤੋਂ ਬਾਅਦ 16 ਅਤੇ 17 ਨਵੰਬਰ 2015 ਵਿੱਚ ਇੱਕ ਦੋ ਰੋਜ਼ਾ ਵਰਕਸ਼ਾਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵੀ ਲਗਾਈ ਗਈ।

ਅਖ਼ਬਾਰਾਂ ਵਿੱਚ ਵਿਕੀਪੀਡੀਆ ਬਾਰੇ ਲੇਖ

ਵਿਕੀਪੀਡੀਆ ਅਤੇ ਪੰਜਾਬੀ ਵਿਕੀਪੀਡੀਆ ਦੇ ਵਿਕਾਸ, ਸਮਸਿਆਵਾਂ ਅਤੇ ਸੰਭਾਵਨਾਵਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਬਾਰੇ ਖੇਤਰੀ ਭਾਸ਼ਾ ਪੰਜਾਬੀ ਦੇ ਅਖਬਾਰਾਂ ਵਿੱਚ ਵੱਖ-ਵੱਖ ਲੇਖ ਵੀ ਪ੍ਰਕਾਸ਼ਿਤ ਹੋਏ। ਇਹ ਲੇਖ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਅਤੇ ਅਜੀਤ ਅਤੇ ਪੰਜਾਬੀ ਜਾਗਰਣ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ[10][11][12][13]

ਇਸ ਤੋਂ ਇਲਾਵਾ ਕੁਝ ਅਖ਼ਬਾਰੀ ਅਤੇ ਸਾਹਿਤਕ ਵੈੱਬਸਾਈਟਾਂ ਤੇ ਵਿਕੀਪੀਡੀਆ ਅਤੇ ਇਸ ਦੀ ਸੰਪਾਦਨਾ ਬਾਰੇ ਜਾਣ ਪਛਾਣ ਕਰਵਾਉਣ ਲਈ ਲੇਖ ਵੀ ਛਪੇ।[14][15][16]

ਪੰਜਾਬੀ ਵਿਕੀਪੀਡੀਆ (ਸ਼ਾਹਮੁਖੀ ਲਿਪੀ)

ਪੰਜਾਬੀ ਭਾਸ਼ਾ ਦੇ ਲੇਖਕ ਅਨਵਰ ਮਸੂਦ ਪੱਛਮੀ ਪੰਜਾਬੀ ਵਿਕੀਪੀਡੀਆ ਦੀ ਸ਼ੁਰੂਆਤ ਨੂੰ ਪ੍ਰਮਾਣਿਤ ਕਰਦੇ ਹੋਏ।

ਪੱਛਮੀ ਐਡੀਸ਼ਨ 24 ਅਕਤੂਬਰ 2008 ਨੂੰ ਵਿਕੀਮੀਡੀਆ ਇਨਕਿਊਬੇਟਰ ਰਾਹੀਂ ਸ਼ੁਰੂ ਕੀਤਾ ਗਿਆ ਸੀ, ਅਤੇ ਇਸਦਾ ਡੋਮੇਨ 13 ਅਗਸਤ 2009 ਨੂੰ ਹੋਂਦ ਵਿੱਚ ਆਇਆ ਸੀ। ਇਸ ਪ੍ਰੋਜੈਕਟ ਦੀ ਸ਼ੁਰੂਆਤ ਇਸਲਾਮਾਬਾਦ ਦੇ ਇੱਕ ਕਾਲਜ ਦੇ ਪ੍ਰੋਫੈਸਰ ਖਾਲਿਦ ਮਹਿਮੂਦ ਦੁਆਰਾ ਕੀਤੀ ਗਈ ਸੀ।[17]

ਇਸ ਸਮੇਂ ਸ਼ਾਹਮੁਖੀ ਪੰਜਾਬੀ ਵਿਕੀਪੀਡੀਆ 'ਤੇ 72,573 ਲੇਖ ਹਨ।

ਇਹ ਵੀ ਵੇਖੋ

ਹਵਾਲੇ

ਬਾਹਰੀ ਕੜੀਆ

ਪੰਜਾਬੀ ਵਿਕੀਪੀਡੀਆ ਦੇ ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਦੇ ਵੈੱਬਸਾਈਟ ਲਿੰਕ: