ਫ਼ਿਲਮਸਾਜ਼ੀ

ਫ਼ਿਲਮਸਾਜ਼ੀ ਜਾਂ ਫ਼ਿਲਮ ਨਿਰਮਾਣ (ਅਕਾਦਮਿਕ ਪ੍ਰਸੰਗ ਵਿੱਚ ਫਿਲਮ  ਉਤਪਾਦਨ) ਫ਼ਿਲਮ ਬਣਾਉਣ ਦੀ ਇੱਕ ਪ੍ਰਕਿਰਿਆ ਹੈ, ਆਮ ਤੌਰ ਤੇ ਵਿਆਪਕ ਪੱਧਰ ਤੇ ਦਰਸ਼ਕਾਂ ਨੂੰ ਵਿਖਾਉਣ ਲਈ ਫ਼ਿਲਮ ਬਣਾਈ ਜਾਂਦੀ ਹੈ। ਫ਼ਿਲਮਸਾਜ਼ੀ ਵਿੱਚ ਦਰਸ਼ਕਾਂ ਦੇ ਨਜ਼ਰ ਕੀਤੇ ਜਾਣ ਤੋਂ ਪਹਿਲਾਂ ਸਕਰੀਨਿੰਗ ਸਮੇਤ ਅਨੇਕਾਂ ਅੱਡ ਅੱਡ ਪੜਾ ਸ਼ਾਮਲ ਹੁੰਦੇ ਹਨ। ਪਹਿਲਾਂ ਇੱਕ ਸ਼ੁਰੂਆਤੀ ਕਹਾਣੀ, ਵਿਚਾਰ ਜਾਂ ਕਮਿਸ਼ਨ, ਪਟਕਥਾ ਲਿਖੀ ਜਾਂਦੀ ਹੈ, ਕਾਸਟਿੰਗ, ਸ਼ੂਟਿੰਗ, ਆਵਾਜ਼ ਰਿਕਾਰਡਿੰਗ ਅਤੇ ਪੁਨਰ-ਨਿਰਮਾਣ, ਸੰਪਾਦਨ ਅਤੇ ਫਿਰ ਸਕ੍ਰੀਨਿੰਗ। ਦੁਨੀਆ ਭਰ ਦੇ ਅਨੇਕਾਂ ਹਿੱਸਿਆਂ ਵਿੱਚ ਫ਼ਿਲਮਸਾਜ਼ੀ ਬਹੁਤ ਸਾਰੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪ੍ਰਸੰਗਾਂ ਵਿੱਚ, ਅਤੇ ਕਈ ਤਰ੍ਹਾਂ ਦੀਆਂ ਤਕਨਾਲੋਜੀਆਂ ਅਤੇ ਸਿਨੇਮੈਟਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਵਾਪਰਦੀ ਹੈ। ਆਮ ਤੌਰ ਤੇ, ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ, ਅਤੇ ਪੂਰਾ ਕਰਨ ਲਈ ਕੁਝ ਮਹੀਨਿਆਂ ਤੋਂ ਲੈ ਕੇ ਕਈ ਸਾਲਾਂ ਤੱਕ ਲੱਗ ਸਕਦੇ ਹਨ। 

ਉਤਪਾਦਨ ਦੇ ਪੜਾਅ

ਫਿਲਮ ਦੇ ਉਤਪਾਦਨ ਦੇ ਪੰਜ ਪ੍ਰਮੁੱਖ ਪੜਾਅ ਹਨ:[1]

  • ਵਿਕਾਸ: ਪਹਿਲਾ ਪੜਾਅ ਹੈ, ਜਿਸ ਵਿੱਚ ਫਿਲਮ ਲਈ ਵਿਚਾਰ ਸਿਰਜੇ ਜਾਂਦੇ ਹਨ।ਕਿਤਾਬਾਂ/ਨਾਟਕਾਂ ਦੇ ਅਧਿਕਾਰ ਆਦਿ ਖਰੀਦੇ ਗਏ ਹਨ, ਅਤੇ ਪਟਕਥਾ ਲਿਖੀ ਜਾਂਦੀ ਹੈ। ਪ੍ਰਾਜੈਕਟ ਲਈ ਪੈਸਾ ਲਗਾਉਣ ਦੀ ਮੰਗ ਕੀਤੀ ਜਾਂਦੀ ਹੈ ਅਤੇ ਰਾਸ਼ੀ ਹਾਸਲ ਕੀਤੀ ਜਾਂਦੀ ਹੈ। 
  • ਪੂਰਵ-ਉਤਪਾਦਨ: ਸ਼ੂਟਿੰਗ ਲਈ ਪ੍ਰਬੰਧ ਅਤੇ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਕਾਮੇ ਅਤੇ ਫ਼ਿਲਮ ਦੇ ਕਰਮਚਾਰੀ ਦੀ ਭਰਤੀ ਕਰਨਾ, ਸਥਾਨਾਂ ਦੀ ਚੋਣ ਕਰਨਾ ਅਤੇ ਸੈੱਟਾਂ ਦਾ ਨਿਰਮਾਣ ਕਰਨਾ। 
  • ਉਤਪਾਦਨ: ਫ਼ਿਲਮ ਲਈ ਸ਼ੂਟਿੰਗ ਦੌਰਾਨ ਰਾਅ ਫੁਟੇਜ ਅਤੇ ਹੋਰ ਅੰਸ਼ ਰਿਕਾਰਡ ਕੀਤੇ ਜਾਂਦੇ ਹਨ।
  • ਉੱਤਰ-ਉਤਪਾਦਨ: ਰਿਕਾਰਡ ਕੀਤੀ ਫ਼ਿਲਮ ਦੇ ਚਿੱਤਰਾਂ, ਆਵਾਜ਼ਾਂ ਅਤੇ ਦ੍ਰਿਸ਼ ਪ੍ਰਭਾਵਾਂ ਨੂੰ ਐਡਿਟ ਕੀਤਾ ਜਾਂਦਾ ਹੈ ਅਤੇ ਇੱਕ ਮੁਕੰਮਲ ਉਤਪਾਦ ਵਿੱਚ ਜੋੜ ਦਿੱਤਾ ਜਾਂਦਾ ਹੈ।
  • ਵੰਡ: ਸੰਪੂਰਨ ਕੀਤੀ ਗਈ ਫਿਲਮ ਨੂੰ ਸਿਨੇਮਾਵਾਂ ਵਿੱਚ ਵੰਡਿਆ, ਵੇਚਿਆ ਅਤੇ ਸਕ੍ਰੀਨ ਕੀਤਾ ਜਾਂਦਾ ਹੈ ਅਤੇ/ਜਾਂ ਘਰੇਲੂ ਵੀਡੀਓ ਨੂੰ ਰਿਲੀਜ਼ ਕੀਤਾ ਜਾਂਦਾ ਹੈ। 

ਵਿਕਾਸ

ਇਸ ਪੜਾਅ ਵਿੱਚ, ਪ੍ਰੋਜੈਕਟ ਨਿਰਮਾਤਾ ਇੱਕ ਕਹਾਣੀ ਚੁਣਦਾ ਹੈ, ਜੋ ਕਿਸੇ ਕਿਤਾਬ, ਨਾਟਕ, ਕਿਸੇ ਹੋਰ ਫ਼ਿਲਮ, ਸੱਚੀ ਕਹਾਣੀ, ਵੀਡੀਓ ਗੇਮ, ਕਾਮਿਕ ਕਿਤਾਬ ਜਾਂ ਗ੍ਰਾਫਿਕ ਨਾਵਲ ਤੋਂ ਹੋ ਸਕਦੀ ਹੈ। ਜਾਂ ਨਿਰਮਾਤਾ ਕੋਈ ਨਵਾਂ ਵਿਚਾਰ ਸੰਖੇਪ ਵਿੱਚ ਬਣਾ ਸਕਦਾ ਹੈ। ਥੀਮ ਜਾਂ ਅੰਤਰੀਵ ਸੰਦੇਸ਼ ਦੀ ਪਛਾਣ ਕਰਨ ਤੋਂ ਬਾਅਦ, ਨਿਰਮਾਤਾ ਲੇਖਕਾਂ ਨਾਲ ਇੱਕ ਖਰੜਾ ਤਿਆਰ ਕਰਨ ਲਈ ਕੰਮ ਕਰਦਾ ਹੈ। ਅੱਗੇ ਉਹ ਕਦਮਾਂ ਦੀ ਰੂਪ ਰੇਖਾ ਤਿਆਰ ਕਰਦੇ ਹਨ, ਜੋ ਕਹਾਣੀ ਨੂੰ ਇੱਕ ਪੈਰਾਗ੍ਰਾਫ਼ੀ ਦ੍ਰਿਸ਼ਾਂ ਵਿੱਚ ਵੰਡਦਾ ਹੈ ਜੋ ਨਾਟਕੀ ਸੰਰਚਨਾ ਤੇ ਕੇਂਦ੍ਰਿਤ ਹੁੰਦੇ ਹਨ। ਫਿਰ, ਉਹ ਕਹਾਣੀ, ਇਸ ਦੇ ਮੂਡ ਅਤੇ ਪਾਤਰਾਂ ਦਾ ਇੱਕ 25 ਤੋਂ 30 ਪੰਨੇ ਦਾ ਵਰਣਨ (ਟਰੀਟਮੈਂਟ) ਤਿਆਰ ਕਰਦੇ ਹਨ। ਇਸ ਵਿੱਚ ਆਮ ਤੌਰ ਤੇ ਬਹੁਤ ਘੱਟ ਗੱਲਬਾਤ ਅਤੇ ਸਟੇਜ ਡਾਇਰੈਕਸ਼ਨ ਹੁੰਦੀ ਹੈ, ਪਰ ਅਕਸਰ ਉਹ ਡਰਾਇੰਗਾਂ ਹੁੰਦੀਆਂ ਹਨ ਜੋ ਮੁੱਖ ਨੁਕਤਿਆਂ ਦੀ ਕਲਪਨਾ ਕਰਨ ਵਿੱਚ ਮਦਦ ਕਰਦੀਆਂ ਹਨ। ਇੱਕ ਹੋਰ ਤਰੀਕਾ ਹੈ ਜਦੋਂ ਸਿਨਾਪਸਿਸ ਤਿਆਰ ਹੋ ਗਿਆ ਤਾਂ ਇੱਕ ਸਕਰਿਪਟਮੈਂਟ ਤਿਆਰ ਕਰਨਾ ਜਿਸ ਵਿੱਚ ਸਕਰਿਪਟ ਅਤੇ ਟਰੀਟਮੈਂਟ ਖ਼ਾਸ ਕਰ ਡਾਇਲਾਗ ਇੱਕ ਇਕਾਈ ਵਿੱਚ ਬੰਨ੍ਹ ਲਏ ਜਾਂਦੇ ਹਨ। 

ਅੱਗੇ, ਇੱਕ ਸਕ੍ਰੀਨਲੇਖਕ ਇੱਕ ਕਈ ਮਹੀਨਿਆਂ ਤੋਂ ਜਿਆਦਾ ਦਾ ਸਮਾਂ ਲੈ ਕੇ ਪਟਕਥਾ ਲਿਖਦਾ ਹੈ। ਪਟਕਥਾ ਲੇਖਕ ਨਾਟਕੀ ਰੂਪਾਂਤਰ, ਸਪਸ਼ਟਤਾ, ਸੰਰਚਨਾ, ਪਾਤਰ, ਸੰਵਾਦ ਅਤੇ ਸਮੁੱਚੀ ਸ਼ੈਲੀ ਨੂੰ ਸੁਧਾਰਨ ਲਈ ਇਸਨੂੰ ਕਈ ਵਾਰ ਫਿਰ ਤੋਂ ਲਿਖ ਸਕਦਾ ਹੈ। ਹਾਲਾਂਕਿ, ਨਿਰਮਾਤਾ ਅਕਸਰ ਪਿਛਲੇ ਪੜਾਵਾਂ ਨੂੰ ਛੱਡ ਦਿੰਦੇ ਹਨ ਅਤੇ ਪੇਸ਼ ਪਟਕਥਾ ਦਾ ਵਿਕਾਸ ਕਰਦੇ ਹਨ ਜਿਸਨੂੰ ਨਿਵੇਸ਼ਕ, ਸਟੂਡੀਓ ਅਤੇ ਹੋਰ ਇੱਛਕ ਪਾਰਟੀਆਂ ਸਕਰਿਪਟ ਕਵਰੇਜ਼ ਕਹੀ ਜਾਂਦੀ ਇੱਕ ਪਰਿਕਿਰਿਆ ਦੁਆਰਾ ਆਂਕਦੀਆਂ ਹਨ। ਫਿਲਮ ਵੰਡਣ ਵਾਲੇ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਸੰਭਾਵੀ ਬਾਜ਼ਾਰ ਅਤੇ ਫਿਲਮ ਦੀ ਸੰਭਾਵੀ ਵਿੱਤੀ ਸਫਲਤਾ ਦੀ ਸਮੀਖਿਆ ਲਈ ਸੰਪਰਕ ਕੀਤਾ ਜਾ ਸਕਦਾ ਹੈ। ਹਾਲੀਵੁੱਡ ਦੇ ਡਿਸਟਰੀਬਿਊਟਰ ਕਠੋਰ ਵਪਾਰਕ ਦ੍ਰਿਸ਼ਟੀਕੋਣ  ਅਪਣਾਉਂਦੇ ਹਨ ਅਤੇ ਫਿਲਮ ਵਿਧਾ, ਸੰਭਾਵੀ ਦਰਸ਼ਕ, ਮਿਲਦੀਆਂ ਜੁਲਦੀਆਂ ਫਿਲਮਾਂ ਦੀ ਇਤਿਹਾਸਿਕ ਸਫਲਤਾ, ਐਕਟਰ ਜੋ ਫ਼ਿਲਚ ਆ ਸਕਦੇ ਹਨ ਅਤੇ ਸੰਭਾਵੀ ਨਿਰਦੇਸ਼ਕਾਂ ਵਰਗੇ ਕਾਰਕਾਂ ਉੱਤੇ ਵਿਚਾਰ ਕਰਦੇ ਹਨ। ਇਹ ਸਾਰੇ ਤੱਤ ਸੰਭਵ ਦਰਸ਼ਕਾਂ ਲਈ ਫ਼ਿਲਮ ਦੀ ਇੱਕ ਖਾਸ ਅਪੀਲ ਪੈਦਾ ਕਰਨ ਲਈ ਹੁੰਦੇ ਹਨ। ਸਾਰੀਆਂ ਫ਼ਿਲਮਾਂ ਸਿਰਫ ਨਾਟਕੀ ਰਿਲੀਜ਼ ਤੋਂ ਹੀ ਮੁਨਾਫ਼ਾ ਨਹੀਂ ਕਮਾਉਂਦੀਆਂ, ਇਸ ਲਈ ਫ਼ਿਲਮ ਕੰਪਨੀਆਂ ਡੀਵੀਡੀ ਦੀ ਵਿਕਰੀ ਅਤੇ ਵਿਸ਼ਵਵਿਆਪੀ ਡਿਸਟ੍ਰੀਬਿਊਸ਼ਨ ਅਧਿਕਾਰ ਨੂੰ ਧਿਆਨ ਵਿੱਚ ਰੱਖਦੇ ਹਨ। 

ਨਿਰਮਾਤਾ ਅਤੇ ਪਟਕਥਾ ਲੇਖਕ ਫਿਲਮ ਪਿਚ ਜਾਂ ਟਰੀਟਮੈਂਟ ਤਿਆਰ ਕਰਦੇ ਹਨ ਅਤੇ ਇਸਨੂੰ ਸੰਭਾਵਿਕ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਉਹ ਫਿਲਮ ਨੂੰ ਅਦਾਕਾਰਾਂ ਅਤੇ ਨਿਰਦੇਸ਼ਕਾਂ ਨਾਲ ਵੀ ਰਾਬਤਾ ਕਰਦੇ ਹਨ ਤਾਕਿ ਉਨ੍ਹਾਂ ਨੂੰ ਵੀ ਇਸ ਮਨਸੂਬੇ ਵਿੱਚ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਉਹਨਾਂ ਨੂੰ ਪ੍ਰਾਜੈਕਟ ਦੇ ਨਾਲ ਜੋੜਿਆ ਜਾ ਸਕੇ (ਅਰਥ ਇਹ ਕਿ ਪੱਕਾ ਕੀਤਾ ਜਾਵੇ ਕਿ ਕੀ ਪੈਸਾ ਲਗਾਉਣਾ ਸੁਰੱਖਿਅਤ ਹੈ)। ਬਹੁਤ ਸਾਰੇ ਪ੍ਰੋਜੈਕਟ ਇਸ ਪੜਾਅ ਤੋਂ ਪਾਰ ਜਾਣ ਵਿੱਚ ਅਸਫਲ ਰਹਿੰਦੇ ਹਨ ਅਤੇ ਅਖੌਤੀ ਵਿਕਾਸ ਨਰਕ ਵਿੱਚ ਦਾਖ਼ਲ ਹੋ ਜਾਂਦੇ ਹਨ। ਜੇਕਰ ਪਿਚ ਸਫਲ ਹੁੰਦਾ ਹੈ ਤਾਂ ਫਿਲਮ ਨੂੰ ਹਰੀ ਝੰਡੀ ਮਿਲ ਜਾਂਦੀ ਹੈ, ਮਤਲਬ ਕੁੱਝ ਲੋਕ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ ਜਿਸਦਾ ਮਤਲਬ ਹੈ: ਆਮ ਤੌਰ ਤੇ ਇੱਕ ਵੱਡਾ ਫਿਲਮ ਸਟੂਡੀਓ, ਫਿਲਮ ਕੌਂਸਲ ਜਾਂ ਆਜਾਦ ਨਿਵੇਸ਼ਕ। ਜੁੜੀਆਂ ਹੋਈਆਂ ਪਾਰਟੀਆਂ ਗੱਲਬਾਤ ਕਰਦੀਆਂ ਹਨ ਅਤੇ ਇੱਕ ਸਮਝੌਤੇ ਉੱਤੇ ਹਸਤਾਖਰ ਕਰਦੀਆਂ ਹਨ। .

ਹਵਾਲੇ