ਬਹੁਲਿੰਗਕਤਾ

ਬਹੁਲਿੰਗਕਤਾ ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਇੱਕ ਤੋਂ ਵੱਧ ਲਿੰਗਾਂ ਜਾਂ ਜੈਂਡਰਾਂ ਲਈ ਪਾਈ ਜਾਂਦੀ ਹੈ। ਇੱਕ ਬਹੁਲਿੰਗੀ ਵਿਅਕਤੀ ਉਹ ਹੁੰਦਾ ਹੈ ਜੋ "ਲਿੰਗਕਤਾ ਦੀਆਂ ਵੱਖ-ਵੱਖ ਪ੍ਰਵਿਰਤੀਆਂ" ਆਪਣੇ ਅੰਦਰ ਰੱਖਦਾ ਹੋਵੇ।[1] ਲੇਖਕ ਲਿੰਡਾ ਗਾਰਨੇਟਸ ਅਤੇ ਡੌਗਲਸ ਕਿੱਮਲ ਅਨੁਸਾਰ ਬਹੁਲਿੰਗ ਇੱਕ ਲਿੰਗਕ ਹੋਂਦ ਹੈ ਜਿਸ ਆਧਾਰ ਉੱਤੇ ਵਿਸ਼ਮਲਿੰਗਕਤਾ, ਦੁਲਿੰਗਕਤਾ ਅਤੇ ਸਮਲਿੰਗਕਤਾ ਦੀਆਂ ਸ਼੍ਰੇਣੀਆਂ ਵਿੱਚ ਵੰਡੇ ਜਾਂਦੇ ਹਨ। ਇਸ ਵਿੱਚ ਇਹ ਗੱਲ ਵੀ ਦੇਖਣਯੋਗ ਹੈ ਕਿ ਦੁਲਿੰਗਕਤਾ ਦੁਫਾੜ ਮਾਨਸਿਕਤਾਵਾਂ ਦਾ ਮਿਸ਼ਰਣ ਹੈ ਜਿਸ ਕਰਕੇ ਇਸ ਲਿੰਗ ਪ੍ਰਵਿਰਤੀ ਵਾਲਾ ਵਿਅਕਤੀ ਇਹ ਨਿਰਣਾ ਨਹੀਂ ਕਰ ਪਾਉਂਦਾ ਕਿ ਉਹ ਸਮਲਿੰਗੀ ਹੈ ਜਾਂ ਵਿਸ਼ਮਲਿੰਗੀ[2] ਹਾਲਾਂਕਿ ਇਹ ਗੱਲ ਬਹਿਸ ਵਾਲੀ ਹੈ ਕਿ ਦੁਲਿੰਗਕਤਾ ਹਮੇਸ਼ਾ ਜੈਂਡਰ ਦੁਫਾੜ ਨਹੀਂ ਪੈਦਾ ਕਰਦੀ।[3]

ਹਵਾਲੇ