ਭਾਈ ਬਾਲਾ

ਭਾਈ ਬਾਲਾ (1466 – 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿੱਚ ਹੋਇਆ।[1][2] ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ। ਕਹਿੰਦੇ ਹਨ ਆਪਣੀ ਉਮਰ ਦੇ 70ਵਿਆਂ ਖਡੂਰ ਸਾਹਿੰਬ ਵਿਖੇ 1544 ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਇਤਹਾਸਕ ਹੋਂਦ ਆਣਹੋਂਦ ਦੇ ਬਾਰੇ ਬਹਿਸ ਚੱਲ ਰਹੀ ਹੈ।.[1][3]

19ਵੀਂ ਸਦੀ ਦਾ ਇੱਕ ਤਨਜੋਰ ਚਿੱਤਰ, ਇਸ ਵਿੱਚ ਸਿੱਖ ਗੁਰੂਆਂ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵਿਖਾਏ ਗਏ ਹਨ।

ਹਵਾਲੇ