ਭਾਰਤੀ ਕਰੈਤ

ਭਾਰਤੀ ਕਰੈਤ (ਵਿਗਿਆਨਿਕ ਨਾਂ: Bungarus caeruleus) ਕਰੈਤ ਜਿਨਸ ਦੇ ਸੱਪਾਂ ਦੀ ਇੱਕ ਪ੍ਰਜਾਤੀ ਹੈ ਜੋ ਭਾਰਤੀ ਉੱਪਮਹਾਂਦੀਪ ਵਿੱਚ ਆਮ ਮਿਲਦੇ ਹਨ।[1] ਇਹ ਚਾਰ ਮਸ਼ਹੂਰ ਸੱਪਾਂ ਦੀਆਂ ਪ੍ਰਜਾਤੀਆਂ ਵਿੱਚੋਂ ਇੱਕ ਹੈ ਜੋ ਭਾਰਤ ਵਿੱਚ ਸਭ ਤੋਂ ਜ਼ਿਆਦਾ ਡੰਗਦੇ ਹਨ।

ਭਾਰਤੀ ਕਰੈਤ
Scientific classification
Kingdom:
Animalia
Phylum:
Chordata
Subphylum:
Vertebrata
Class:
Reptilia
Order:
Squamata
Suborder:
Serpentes
Family:
Elapidae
Genus:
ਕਰੈਤ
Species:
B. caeruleus
Binomial name
Bungarus caeruleus
(Schneider, 1801)
Synonyms

Pseudoboa caerulea Schneider, 1801
Bungarus candidus Var. CÆRULEUS Boulenger, 1896

ਹੁਲੀਆ

ਇਹਨਾਂ ਦੀ ਔਸਤ ਲੰਬਾਈ 3 ਫੁੱਟ ਹੁੰਦੀ ਹੈ ਪਰ ਇਹ 5 ਫੁੱਟ 9 ਇੰਚ ਤੱਕ ਵੱਧ ਸਕਦੇ ਹਨ।[1] ਇਹਨਾਂ ਦੇ ਸਿਰ ਚਪਟੇ ਹੁੰਦੇ ਹਨ ਅਤੇ ਸਿਰ ਤੇ ਗਰਦਨ ਵਿੱਚ ਫ਼ਰਕ ਨਜ਼ਰ ਨਹੀਂ ਆਉਂਦਾ।

ਖ਼ੁਰਾਕ

ਇਹ ਸੱਪ ਮੂਲ ਰੂਪ ਵਿੱਚ ਹੋਰ ਸੱਪਾਂ ਨੂੰ ਖਾਂਦੇ ਹਨ ਅਤੇ ਹੋਰ ਕਰੈਤ ਸੱਪਾਂ ਨੂੰ ਵੀ ਖਾਂਦੇ ਹਨ। ਇਹ ਚੂਹੇ, ਛਿਪਕਲੀਆਂ ਅਤੇ ਡੱਡੂਆਂ ਨੂੰ ਵੀ ਖਾਂਦੇ ਹਨ।

ਜ਼ਹਿਰ

ਇਹਨਾਂ ਦਾ ਜ਼ਹਿਰ ਖ਼ਤਰਨਾਕ ਹੁੰਦਾ ਹੈ ਅਤੇ ਇਸ ਨਾਲ ਪੱਠਿਆਂ ਵਿੱਚ ਅਧਰੰਗ ਹੋ ਜਾਂਦਾ ਹੈ। ਇਹਨਾਂ ਦੇ ਡੰਗ ਨਾਲ ਬਹੁਤ ਘੱਟ ਦਰਦ ਹੁੰਦਾ ਹੈ ਜਿਸ ਨਾਲ ਜ਼ਖ਼ਮੀ ਨੂੰ ਗ਼ਲਤਫ਼ਹਿਮੀ ਹੋ ਜਾਂਦੀ ਹੈ। ਇਸ ਨਾਲ 4 ਤੋਂ 8 ਘੰਟਿਆਂ ਬਾਅਦ ਮੌਤ ਹੋ ਸਕਦੀ ਹੈ ਜੋ ਕਿ ਸਾਹ ਘੁੱਟਣ ਨਾਲ ਹੁੰਦੀ ਹੈ।[2]

ਹਵਾਲੇ