ਮਾਂਝੀ - ਦਾ ਮਾਉਨਟੇਨ ਮੈਨ

ਮਾਂਝੀ - ਦਾ ਮਾਉਨਟੇਨ ਮੈਨ ਦਸਰਥ ਮਾਂਝੀ[2] ਦੇ ਜੀਵਨ ਤੇ ਆਧਾਰਿਤ ਇੱਕ ਬਾਲੀਵੁੱਡ ਫ਼ਿਲਮ ਹੈ। ਦਸਰਥ ਮਾਂਝੀ, ਜਿਸ ਨੂੰ "ਪਰਬਤ ਮਨੁੱਖ" ਵੀ ਕਹਿੰਦੇ ਹਨ, ਗਯਾ, ਬਿਹਾਰ, ਭਾਰਤ ਦੇ ਪਿੰਡ ਗਹਲੋਰ ਦਾ ਇੱਕ ਗਰੀਬ ਕਿਰਤੀ ਸੀ, ਜਿਸਨੇ 22 ਸਾਲ ਤੱਕ ਇਕੱਲੇ ਇੱਕ ਪਹਾੜ ਕੱਟ ਕੇ ਆਪਣੇ ਪਿੰਡ ਲਈ ਰਸਤਾ ਬਣਾਇਆ ਸੀ[3][4]। ਇਸ ਫ਼ਿਲਮ ਦਾ ਨਿਰਦੇਸ਼ਨ ਕੇਤਨ ਮਹਿਤਾ ਅਤੇ ਇਸ ਦਾ ਪ੍ਰਦਰਸ਼ਨ ਵਾਇਕੋਮ 18 ਮੋਸ਼ਨ ਪਿਕਚਰ ਅਤੇ ਐਨਐਫਡੀਸੀ ਇੰਡੀਆ ਨੇ ਸਾਂਝੇ ਤੌਰ ਤੇ ਕੀਤਾ।.[5][6][7][8]

ਮਾਂਝੀ - ਦਾ ਮਾਉਨਟੇਨ ਮੈਨ
ਨਿਰਦੇਸ਼ਕਕੇਤਨ ਮਹਿਤਾ
ਲੇਖਕKetan Mehta
Anjum Rajabali
Mahendra Jhakar
ਨਿਰਮਾਤਾਨੀਨਾ ਲਾਥ ਗੁਪਤਾ
ਦੀਪਾ ਸਾਹੀ
ਸਿਤਾਰੇ
  • Nawazuddin Siddiqui
  • Radhika Apte
  • Tigmanshu Dhulia
  • Gaurav Dwivedi
ਪ੍ਰੋਡਕਸ਼ਨ
ਕੰਪਨੀਆਂ
ਵਾਇਕੋਮ 18 ਮੋਸ਼ਨ ਪਿਕਚਰ
ਐਨਐਫਡੀਸੀ ਇੰਡੀਆ
ਡਿਸਟ੍ਰੀਬਿਊਟਰਮਾਯਾ ਮੂਵੀਸ
ਰਿਲੀਜ਼ ਮਿਤੀ
  • 21 ਅਗਸਤ 2015 (2015-08-21)
ਦੇਸ਼India
ਭਾਸ਼ਾਹਿੰਦੀ
ਬਾਕਸ ਆਫ਼ਿਸ10.23 c (10 days worldwide) (US$Bad rounding hereFormatting error: invalid input when rounding)[1]

ਇਸ ਫ਼ਿਲਮ ਵਿੱਚ ਨਵਾਜ਼ੁਦੀਨ ਸਿਦੀਕੀ ਨੇ ਦਸਰਥ ਮਾਂਝੀ ਅਤੇ ਰਾਧਿਕਾ ਆਪਟੇ ਨੇ ਉਸ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਦੁਨੀਆ ਭਰ ਵਿੱਚ 21 ਅਗਸਤ 2015 ਨੂੰ ਰੀਲੀਜ਼ ਹੋਈ। ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਲੱਗਣ ਤੋਂ ਪਹਿਲਾ ਹੀ 10 ਅਗਸਤ 2015 ਨੂੰ ਇੰਟਰਨੇਟ ਤੇ ਲੀਕ ਹੋ ਗਈ। ਬਾਂਦਰਾ-ਕੁਰਲਾ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ। 30 ਜੁਲਾਈ 2015 ਨੂੰ ਬਿਹਾਰ ਸਰਕਾਰ ਨੇ ਇਸ ਫ਼ਿਲਮ ਨੂੰ ਟੈਕਸ ਫਰੀ ਐਲਾਨ ਕੀਤਾ।

ਹਵਾਲੇ