ਮਾਇਨਕ੍ਰਾਫਟ

ਮਾਇਨਕ੍ਰਾਫਟ ਇੱਕ ਵੀਡੀਓ ਖੇਡ ਹੈ ਜਿਸਨੂੰ ਮੋਜੈਂਗ ਸਟੂਡੀਓਜ਼ ਨੇ ਸਿਰਜਿਆ ਹੈ। ਮਾਇਨਕ੍ਰਾਫਟ ਨੂੰ ਮਾਰਕਸ "ਨੌਚ" ਪਰਸਨ ਨੇ ਜਾਵਾ ਪ੍ਰੋਗਰਾਮਿੰਗ ਭਾਸ਼ਾ ਵਿੱਚ ਸਿਰਜਿਆ ਸੀ। ਕਈ ਇਮਤਿਹਾਨਾਂ ਤੋਂ ਬਾਅਦ ਇਸਨੂੰ ਨਵੰਬਰ 2011 ਵਿੱਚ ਪੂਰੀ ਤੌਰ ਤੇ ਜਨਤਕ ਕੀਤਾ ਗਿਆ, ਅਤੇ ਨੌਤ ਨੇ ਪ੍ਰਧਾਨਗੀ ਛੱਡਕੇ ਜੈਨਜ਼ "ਜੈੱਬ" ਬਰਗੈਨਸਟਨ ਨੂੰ ਨਵਾਂ ਪ੍ਰਧਾਨ ਬਣਾਇਆ। ਇਸਦੀਆਂ 2021 ਦੇ ਮੁਤਾਬਕ 238 ਮਿਲੀਅਨ ਕਾਪੀਆਂ ਵਿਕ ਚੁੱਕੀਆਂ ਹਨ ਅਤੇ ਇਸ ਨਾਲ ਇਹ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਵੀਡੀਓ ਖੇਡ ਹੈ ਅਤੇ ਇਸਦੇ ਤਕਰੀਬਨ 140 ਮਿਲੀਅਨ ਸੁਰਜੀਤ ਖਿਡਾਰੀ ਹਨ।

ਮਾਇਨਕ੍ਰਾਫਟ ਵਿੱਚ, ਖਿਡਾਰੀ ਇੱਕ ਬੇਅੰਤ ਬਕਸਿਆਂ ਨਾਲ਼ ਬਣੇ ਸੰਸਾਰ ਨੂੰ ਖੋਜਦਾ ਹੈ, ਜਿਸ ਨਾਲ਼ ਉਸਨੂੰ ਕੱਚਾ ਮਾਲ ਮਿਲਣ ਦੀ ਵੀ ਸੰਭਾਵਨਾ ਹੁੰਦੀ ਹੈ, ਜਿਸ ਨਾਲ਼ ਉਹ ਹਥਿਆਰ, ਵਸਤੂਆਂ ਅਤੇ ਢਾਂਚੇ ਬਣਾਅ ਸਕਦਾ ਹੈ। ਖੇਡ ਦੇ ਮੋਡ ਮੁਤਾਬਕ, ਖਿਡਾਰੀ ਕੰਪਿਊਟਰ ਵੱਲੋਂ ਕਾਬੂ ਕੀਤੇ ਗਏ ਦੈਂਤਾਂ ਨਾਲ਼ ਲੜ ਸਕਦਾ ਹੈ ਜਾਂ ਅਸਲ ਖਿਡਾਰੀਆਂ ਨਾਲ਼ ਵੀ। ਖੇਡ ਦੇ ਮੋਡਾਂ ਵਿੱਚ ਸਰਵਾਈਵਲ ਮੋਡ ਹੈ, ਜਿਸ ਵਿੱਚ ਖਿਡਾਰੀ ਨੂੰ ਵਸੀਲੇ ਇਕੱਠੇ ਕਰਨੇ ਪੈਂਦੇ ਹਨ ਤਾਂ ਕਿ ਉਹ ਜਿਊਂਦਾ ਰਹਿ ਸਕੇ, ਇਸ ਤੋਂ ਅੱਡ ਇੱਕ ਕ੍ਰੀਏਟਿਵ ਮੋਡ ਹੈ ਜਿਸ ਵਿੱਚ ਖਿਡਾਰੀ ਕੋਲ਼ ਬੇਅੰਤ ਵਸੀਲੇ ਹੁੰਦੇ ਹਨ ਅਤੇ ਨਾਲ਼ ਹੀ ਨਾਲ਼ ਖਿਡਾਰੀ ਉੱਡ ਵੀ ਸਕਦਾ ਹੈ।

ਮਾਇਨਕ੍ਰਾਫਟ
ਡਿਵੈਲਪਰਮੋਜੈਂਗਮਾਈਕ੍ਰੋਸੌਫਟ
ਪਬਲਿਸ਼ਰ
  • ਮੋਜੈਂਗ
  • ਮਾਈਕ੍ਰੋਸੌਫਟ
  • ਸੋਨੀ ਕੰਪਿਊਟਰ ਇੰਟਰਟੇਨਮੈਂਟ
ਡਿਜ਼ਾਇਨਰ
  • ਮਾਰਕਸ ਪਰਸਨ
  • ਜੈੱਨਜ਼ ਬਰਗੈਨਸਟਨ
ਆਰਟਿਸਟ
  • ਕ੍ਰਿਟੋਫਰ ਜ਼ੈੱਟਰਸਟ੍ਰੈਂਡ
  • ਮਾਰਕਸ ਟੋਇਵੋਨੈਨ
ਕੰਪੋਜ਼ਰਡੇਨੀਐਲ ਰੋਜ਼ਨਫੈਲਡ
ਇੰਜਨ
  • Lightweight Java Game Library Edit on Wikidata
ਪਲੇਟਫਾਰਮ
  • Microsoft Windows
  • OS X
  • Linux
  • Android
  • iOS
  • Windows Phone
  • Xbox 360
  • Xbox One
  • PlayStation 3
  • PlayStation 4
  • PlayStation Vita
  • Raspberry Pi
  • Universal Windows Platform
  • Wii U
ਰਿਲੀਜ਼
November 18, 2011
ਸ਼ੈਲੀSandbox, survival
ਮੋਡSingle-player, multiplayer

ਹਵਾਲੇ