ਮੋਚੀ

ਮੋਸ਼ੀ ਇੱਕ ਜਪਾਨੀ ਚਾਵਲ ਦਾ ਕੇਕ ਹੈ। ਇਹ ਮੋਸ਼ੀਗੋਮੇ ਅਤੇ ਜਪੋਨਿਕ ਚਿਪਚਿਪੇ ਚਾਵਲ ਦਾ ਬਣਿਆ ਹੁੰਦਾ ਹੈ। ਇਸ ਨੂੰ ਬਣਾਉਣ ਲਈ ਚਾਵਲ ਨੂੰ ਪੀਸ ਕੇ ਇੱਛਾ ਅਨੁਸਾਰ ਆਕਾਰ ਦੇ ਦਿਤਾ ਜਾਂਦਾ ਹੈ। ਜਾਪਾਨ ਵਿੱਚ ਇਹ ਰਵਾਇਤੀ ਰਸਮ ਮੋਸ਼ੀਤਸੂਕੀ ਦੇ ਸਮੇ ਬਣਾਇਆ ਜਾਂਦਾ ਹੈ।[1] ਇਸ ਨੂੰ ਜਪਾਨੀ ਲੋਕ ਸਾਰਾ ਸਾਲ ਵੀ ਖਾਂਦੇ ਹਨ। ਮੋਸ਼ੀ ਜਾਪਾਨ ਵਿੱਚ ਨਵੇਂ ਵਰੇ ਉਪਰ ਜਪਾਨੀਆਂ ਦਾ ਰਵਾਇਤੀ ਖਾਨਾ ਹੈ।

ਕਿਰਮੋਸ਼ੀ ਅਤੇ ਕਕੂਮੋਸ਼ੀ ਚਾਵਲ ਦਾ ਕੇਕ
ਮਰੂਮੋਸ਼ੀ ਚਾਵਲ ਦਾ ਕੇਕ
(video) ਤਾਜੇ ਮੋਸ਼ੀ ਨੂੰ ਪੀਸਦੇ ਹੋਏ ਵਿਅਕਤੀ
ਮੋਸ਼ੀ ਨੂੰ ਬਣਾਉਣ ਲਈ ਨਵੀਂ ਤਕਨੀਕ ਦੀ ਵਰਤੋਂ
ਮੋਸ਼ੀ ਨੂੰ ਕੁੰਡੇ ਵਿੱਚ ਲਕੜ ਦੇ ਘੋਟਨੇ ਨਾਲ ਪੀਸਦੇ ਹੋਏ ਵਿਅਕਤੀ
ਮੋਸ਼ੀ ਬਣਾਉਣ ਲਏ ਚਿਪਚਿਪੇ ਚਾਵਲ ਦੀ ਪਿਸਾਈ

ਮੋਸ਼ੀ ਵਿੱਚ ਬਹੁਤ ਸਾਰੇ ਰਸਾਇਨੀਕ ਪਦਾਰਥ ਜਿਵੇ ਪੋਲਯਸੱਚਾਰੀਡੇਸ, ਲਿਪਿੱਡਸ, ਪ੍ਰੋਟੀਨ ਅਤੇ ਪਾਣੀ ਹੁੰਦਾ ਹੈ।[2] ਮੋਸ਼ੀ ਨੂੰ ਤਿਆਰ ਕਰਨ ਵਾਲੇ ਚਾਵਲ ਵਿੱਚ ਜੋ ਸਟਾਰਚ ਹੁੰਦਾ ਹੈ ਉਸ ਵਿੱਚ ਅਮਯਲੋਜ ਘੱਟ ਮਾਤਰਾ ਵਿੱਚ ਹੁੰਦਾ ਹੈ ਅਤੇ ਪ੍ਰੋਟੀਨ ਦੀ ਮਾਤਰਾ ਆਮ ਚਾਵਲ ਨਾਲੋਂ ਵਧੇਰੇ ਹੁੰਦੀ ਹੈ। ਮੋਸ਼ੀ ਵਿੱਚ ਨਰਮ ਅਤੇ ਤਰਲਤਾ ਦੀ ਸਮਾਨਤਾ ਦੀ ਖਾਸੀਅਤ ਦਾ ਕਰਨ ਮੋਸ਼ੀ ਚਾਵਲ ਵਿੱਚ ਅਮਯਲੋਜ ਦੀ ਮਾਤਰਾ ਦਾ ਬਹੁਤ ਘੱਟ ਹੋਣਾ ਹੈ।[3]

ਬਣਾਉਣ ਦਾ ਤਰੀਕਾ

ਰਵਾਇਤੀ ਖਾਣਾ ਮੋਸ਼ੇ ਨੂੰ ਬਣਾਉਣ ਲਈ ਚਾਵਲ ਨੂੰ ਪੀਸਣ ਲਈ ਮਜਦੂਰਾਂ ਦੀ ਲੋੜ ਹੁੰਦੀ ਹੈ।

  1. ਚਾਵਲ ਨੂੰ ਰਾਤ ਨੂੰ ਪਾਣੀ ਵਿੱਚ ਡੋਬ ਕੇ ਰਖਣ ਤੋਂ ਬਾਅਦ ਪਕਾਇਆ ਜਾਂਦਾ ਹੈ।
  2. ਪਕਾਏ ਗਏ ਚਾਵਲ ਨੂੰ ਕੁੰਡੇ ਵਿੱਚ ਲਕੜ ਦੇ ਘੋਟਨੇ ਨਾਲ ਪੀਸੀਆ ਜਾਂਦਾ ਹੈ। ਇਸ ਵਿੱਚ ਦੋ ਵਿਅਕਤੀ ਕੰਮ ਕਰਦੇ ਹਨ।ਇੱਕ ਚੋਲਣ ਨੂੰ ਪੀਸਦਾ ਹੈ ਅਤੇ ਦੂਸਰਾ ਪਾਣੀ ਨਾਲ ਚਾਵਲ ਨੂੰ ਗਿੱਲਾ ਕਰਦਾ ਹੈ।
  3. ਤਿਆਰ ਕੀਤੇ ਗਈ ਲੇਵੀ ਨੂੰ ਚੋਰਸ ਜਾ ਗੋਲ ਆਕਾਰ ਦੇ ਕੇ ਕੇਕ ਤਿਆਰ ਕਰ ਲਿਆ ਜਾਂਦਾ ਹੈ।

ਮੋਸ਼ੀ ਮਿੱਠੇ ਚਾਵਲ ਦੇ ਆਟੇ ਤੋਂ ਵੀ ਬਣਦਾ ਹੈ। ਮਿੱਠੇ ਚਾਵਲ ਦੇ ਆਟੇ ਨੂੰ ਪਾਣੀ ਵਿੱਚ ਘੋਲਣ ਤੇ ਉਹ ਚਿੱਟਾ ਸਘਣਾ ਅਤੇ ਚੀਕਣਾ ਜਿਹਾ ਬਣ ਜਾਂਦਾ ਹੈ ਅਤੇ ਬਾਅਦ ਵਿੱਚ ਉਸਨੂੰ ਸਟੋਵ ਜਾ ਮਾਇਕ੍ਰੋਵੇਬ ਨਾਲ ਉਦੋਂ ਤੱਕ ਪਕਾਈਆਂ ਜਾਂਦਾ ਹੈ[4] ਜਦੋਂ ਤੱਕ ਇਹ ਨਰਮ ਤੇ ਪਾਰਦਰਸ਼ੀ ਜਿਹਾ ਨਾ ਬਣ ਜਾਏ।[5]

ਹਵਾਲੇ