ਯਾਸੂਨਾਰੀ ਕਾਵਾਬਾਤਾ

ਯਾਸੂਨਾਰੀ ਕਾਵਾਬਾਤਾ (川端 康成 ਕਾਵਾਬਾਤਾ ਯਾਸੂਨਾਰੀ?, 11 ਜੂਨ 189916 ਅਪਰੈਲ 1972[2]) ਇੱਕ ਜਪਾਨੀ ਨਾਵਲਕਾਰ ਅਤੇ ਕਹਾਣੀਕਾਰ ਹੈ ਜੋ 1968 ਵਿੱਚ ਨੋਬਲ ਸਾਹਿਤ ਪੁਰਸਕਾਰ ਜਿੱਤਣ ਵਾਲਾ ਪਹਿਲਾ ਜਪਾਨੀ ਲੇਖਕ ਬਣਿਆ। ਇਸ ਦੀਆਂ ਰਚਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਮਿਲੀ ਅਤੇ ਇਸਨੂੰ ਅੱਜ ਵੀ ਵੱਡੀ ਗਿਣਤੀ ਵਿੱਚ ਪੜ੍ਹਿਆ ਜਾਂਦਾ ਹੈ।

ਯਾਸੂਨਾਰੀ ਕਾਵਾਬਾਤਾ
ਯਾਸੂਨਾਰੀ ਕਾਵਾਬਾਤਾ ਆਪਣੇ ਘਰ ਵਿੱਚ ਕਾਮਾਕੂਰਾ ਵਿਖੇ
ਯਾਸੂਨਾਰੀ ਕਾਵਾਬਾਤਾ ਆਪਣੇ ਘਰ ਵਿੱਚ ਕਾਮਾਕੂਰਾ ਵਿਖੇ
ਜਨਮ(1899-06-11)11 ਜੂਨ 1899
ਓਸਾਕਾ, ਜਪਾਨ
ਮੌਤ16 ਅਪ੍ਰੈਲ 1972(1972-04-16) (ਉਮਰ 72)
ਜ਼ੂਸ਼ੀ, ਕਾਨਾਗਾਵਾ, ਜਪਾਨ
ਕਿੱਤਾਲੇਖਕ
ਰਾਸ਼ਟਰੀਅਤਾਜਪਾਨੀ
ਨਾਗਰਿਕਤਾਜਪਾਨੀ
ਕਾਲ19241972
ਸ਼ੈਲੀਨਾਵਲ, ਨਿੱਕੀ-ਕਹਾਣੀ
ਪ੍ਰਮੁੱਖ ਅਵਾਰਡਸਾਹਿਤ ਦਾ ਨੋਬਲ ਇਨਾਮ
1968

ਜੀਵਨ

ਇਸ ਦਾ ਜਨਮ ਓਸਾਕਾ, ਜਪਾਨ ਵਿੱਚ ਇੱਕ ਮਸ਼ਹੂਰ ਡਾਕਟਰਾਂ ਦੇ ਪਰਿਵਾਰ ਵਿੱਚ ਹੋਇਆ।[3] ਇਹ 4 ਸਾਲ ਦੀ ਉਮਰ ਵਿੱਚ ਯਤੀਮ ਹੋ ਗਿਆ ਸੀ ਜਿਸਤੋਂ ਬਾਅਦ ਇਹ ਆਪਣੇ ਦਾਦਾ-ਦਾਦੀ ਨਾਲ ਰਹਿਣ ਲੱਗਿਆ। ਇਸ ਦੀ ਵੱਡੀ ਭੈਣ ਨੂੰ ਇੱਕ ਆਂਟੀ ਨੇ ਪਾਲਣਾ ਸ਼ੁਰੂ ਕੀਤਾ ਅਤੇ ਇਹ ਉਸਨੂੰ ਯਤੀਮ ਹੋਣ ਤੋਂ ਬਾਅਦ ਸਿਰਫ਼ ਇੱਕ ਵਾਰ ਹੀ 10 ਸਾਲ ਦੀ ਉਮਰ ਵਿੱਚ ਮਿਲਿਆ ਸੀ (ਜਦ ਇਹ 11 ਸਾਲ ਦਾ ਸੀ ਤਾਂ ਇਸ ਦੀ ਭੈਣ ਦੀ ਮੌਤ ਹੋ ਗਈ ਸੀ)। ਜਦ ਇਹ 7 ਸਾਲਾਂ ਦਾ ਸੀ(ਸਤੰਬਰ 1906) ਤਾਂ ਇਸ ਦੀ ਦਾਦੀ ਦੀ ਮੌਤ ਹੋ ਗਈ ਸੀ ਅਤੇ ਜਦ ਇਹ 15 ਸਾਲਾਂ ਦਾ ਸੀ(ਮਈ 1914) ਤਾਂ ਇਸ ਦੇ ਦਾਦੇ ਦੀ ਮੌਤ ਹੋ ਗਈ ਸੀ।

ਸਾਹਿਤਕ ਸਫ਼ਰ

ਜਦ ਯਾਸੂਨਾਰੀ ਯੂਨੀਵਰਸਿਟੀ ਵਿਦਿਆਰਥੀ ਸੀ ਤਾਂ ਇਸਨੇ ਟੋਕੀਓ ਯੂਨੀਵਰਸਿਟੀ ਦੇ ਸਾਹਿਤਿਕ ਰਸਾਲੇ ਸ਼ੀਨ-ਸ਼ੀਚੋ ("ਚਿੰਤਨ ਦਾ ਨਵਾਂ ਮੌਸਮ") ਦੀ ਮੁੜ ਸਥਾਪਨਾ ਕੀਤੀ ਜੋ 4 ਤੋਂ ਵੱਧ ਸਾਲਾਂ ਤੋਂ ਛਪਣਾ ਬੰਦ ਹੋ ਗਿਆ ਸੀ। ਉੱਥੇ ਉਸਨੇ 1921 ਵਿੱਚ ਆਪਣੀ ਪਹਿਲੀ ਨਿੱਕੀ ਕਹਾਣੀ "ਸ਼ੋਕੋਨਸਾਈ ਇਕੇਈ" ("ਯਾਸਕੂਨੀ ਮੇਲੇ ਦਾ ਇੱਕ ਨਜ਼ਾਰਾ") ਪ੍ਰਕਾਸ਼ਿਤ ਕੀਤੀ। ਯੂਨੀਵਰਸਿਟੀ ਦੌਰਾਨ ਉਸਨੇ ਜਪਾਨੀ ਸਾਹਿਤ ਉੱਤੇ ਕਾਰਜ ਕਰਨਾ ਸ਼ੁਰੂ ਕੀਤਾ ਅਤੇ "ਜਪਾਨੀ ਨਾਵਲ ਦਾ ਸੰਖੇਪ ਇਤਿਹਾਸ" ਨਾਂ ਉੱਤੇ ਆਪਣਾ ਗ੍ਰੈਜੂਏਸ਼ਨ ਥੀਸਸ ਲਿਖਿਆ।

ਰਚਨਾਵਾਂ

  • 雪国 Yukiguni (ਬਰਫ਼ੀਲਾ ਦੇਸ਼)
  • 名人 Meijin (ਸ਼ਾਨਦਾਰ ਮਨੁੱਖ)

ਹਵਾਲੇ