ਰੂਸ ਵਿੱਚ ਸਿੱਖ ਧਰਮ

ਸਿੱਖ ਧਰਮ ਰੂਸ ਵਿੱਚ ਇੱਕ ਘੱਟ-ਗਿਣਤੀ ਧਰਮ ਹੈ, ਜਿਸ ਪੈਰੋਕਾਰਾਂ ਦੀ ਆਬਾਦੀ ਅੰਦਾਜ਼ਨ ਇੱਕ ਹਜ਼ਾਰ ਤੋਂ ਘੱਟ ਹੈ। ਰੂਸ ਵਿੱਚ ਇੱਕ ਗੁਰਦੁਆਰਾ ਮਾਸਕੋ ਵਿੱਚ ਸਥਿਤ ਹੈ।

ਇਤਿਹਾਸ

ਗੁਰੂ ਨਾਨਕ ਦੇਵ ਜੀ ਨੂੰ ਰਵਾਇਤੀ ਤੌਰ 'ਤੇ ਰੂਸ ਵਿਚ ਨਾਨਕ ਕਦਮਦਾਰ ਵਜੋਂ ਜਾਣਿਆ ਜਾਂਦਾ ਹੈ। [1] [2] ਸਿੱਖ ਵਿਦਿਆਰਥੀ 1950 ਦੇ ਦਹਾਕੇ ਤੋਂ ਸ਼ੁਰੂ ਹੋਏ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਰਾਹੀਂ ਸੋਵੀਅਤ ਯੂਨੀਅਨ ਵਿੱਚ ਪੜ੍ਹਨ ਲਈ ਜਾਣ ਲੱਗੇ ਸੀ, ਜਿਸ ਦੌਰਾਨ ਉਨ੍ਹਾਂ ਨੂੰ ਅਸਥਾਈ ਨਿਵਾਸੀ ਦਾ ਦਰਜਾ ਦਿੱਤਾ ਗਿਆ ਸੀ। ਕਮਿਊਨਿਜ਼ਮ ਦਾ ਸਮਰਥਨ ਕਰਨ ਵਾਲੇ ਸਿੱਖਾਂ ਨੂੰ ਸੋਵੀਅਤ ਯੂਨੀਅਨ ਵਿੱਚ ਪਰਵਾਸ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸੋਵੀਅਤ ਯੂਨੀਅਨ ਵਿੱਚ ਬਹੁਤੇ ਸਿੱਖ ਪਰਵਾਸੀਆਂ ਨੇ ਰੇਡੀਓ ਅਤੇ ਪ੍ਰਕਾਸ਼ਨ ਵਿੱਚ ਕੰਮ ਕੀਤਾ। 1991 ਵਿੱਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਸੱਭਿਆਚਾਰਕ ਵਟਾਂਦਰੇ ਦੇ ਪ੍ਰੋਗਰਾਮ ਮੱਠੇ ਪੈ ਗਏ ਸਨ, ਪਰ 1990 ਦੇ ਦਹਾਕੇ ਦੇ ਅਖੀਰ ਤੱਕ ਇਮੀਗ੍ਰੇਸ਼ਨ ਦੀ ਗਿਣਤੀ ਮੁੜ ਤੋਂ ਉੱਪਰ ਵੱਲ ਵਧਣੀ ਸ਼ੁਰੂ ਹੋ ਗਈ। ਹਾਲਾਂਕਿ, 2020 ਤੱਕ ਰੂਸ ਵਿੱਚ ਸਿੱਖ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2% ਤੋਂ ਵੀ ਘੱਟ ਹੈ।[3]

ਗੁਰਦੁਆਰੇ ਦੀ ਉਸਾਰੀ ਤੋਂ ਪਹਿਲਾਂ, ਮਾਸਕੋ ਵਿੱਚ ਸਿੱਖ ਇੱਕ ਕਿਰਾਏ ਦੇ ਕੰਟੀਨ ਹਾਲ ਵਿੱਚ ਪੂਜਾ ਕਰਨ ਲਈ ਜੁੜਦੇ ਵਸਣ। ਮਾਸਕੋ ਗੁਰਦੁਆਰਾ ਕਮੇਟੀ 1996 ਵਿੱਚ ਰਜਿਸਟਰ ਕੀਤੀ ਗਈ ਸੀ, ਅਤੇ ਗੁਰਦੁਆਰਾ ਨਾਨਕ ਦਰਬਾਰ ਦੀ ਸਥਾਪਨਾ ਅਫਗਾਨ ਸਿੱਖ ਭਾਈਚਾਰੇ ਨੇ 2005 ਵਿੱਚ ਕੀਤੀ ਸੀ। [3] [4] ਅਫਗਾਨਿਸਤਾਨ ਤੋਂ ਪਰਵਾਸ ਨੇ 2010 ਦੇ ਦਹਾਕੇ ਦੌਰਾਨ ਸਿੱਖਾਂ ਦੀ ਆਬਾਦੀ ਵਿੱਚ ਵਾਧਾ ਕੀਤਾ। [3]

ਹਵਾਲੇ