ਰੇਡੀਓ-ਫ੍ਰੀਕੁਐਂਸੀ ਪਛਾਣ

ਰੇਡੀਓ-ਫ੍ਰੀਕੁਐਂਸੀ ਪਛਾਣ (ਜਾਂ ਆਰਐਫਆਈਡੀ) ਵਸਤੂਆਂ ਨਾਲ ਜੁੜੇ ਹੋਏ ਟੈਗਸ ਨੂੰ ਆਟੋਮੈਟਿਕ ਪਛਾਣਨ ਅਤੇ ਟ੍ਰੈਕ ਕਰਨ ਲਈ ਇਲੈਕਟ੍ਰੋਮੈਗਨੈਟਿਕ ਫੀਲਡ ਵਰਤਦਾ ਹੈ। ਟੈਗਾਂ ਵਿੱਚ ਇਲੈਕਟ੍ਰਾਨਿਕਲੀ ਜਾਣਕਾਰੀ ਸ਼ਾਮਲ ਹੁੰਦੀ ਹੈ। ਪੈਸਿਵ ਟੈਗਾਂ ਨੇੜਲੇ ਆਰਐਫਆਈਡੀ ਰੀਡਰ ਦੀਆਂ ਰੇਡੀਓ ਤਰੰਗਾਂ ਤੋਂ ਊਰਜਾ ਇਕੱਠੀ ਕਰਦੇ ਹਨ। ਐਕਟਿਵ ਟੈਗਾਂ ਕੋਲ ਇੱਕ ਸਥਾਨਕ ਪਾਵਰ ਸ੍ਰੋਤ ਹੁੰਦਾ ਹੈ ਜਿਵੇਂ ਕਿ ਇੱਕ ਬੈਟਰੀ ਅਤੇ ਇਹ ਆਰਐਫਆਈਡੀ ਰੀਡਰ ਤੋਂ ਸੈਂਕੜੇ ਮੀਟਰਾਂ ਦੂਰ ਕੰਮ ਕਰ ਸਕਦੇ ਹਨ। ਬਾਰਕੋਡ ਦੇ ਉਲਟ, ਟੈਗ ਨੂੰ ਰੀਡਰ ਦੀ ਦ੍ਰਿਸ਼ਟੀ ਦੇ ਅੰਦਰ ਹੋਣਾ ਲਾਜ਼ਮੀ ਨਹੀਂ ਹੈ। ਆਰਐਫਆਈਡੀ ਆਟੋਮੈਟਿਕ ਪਛਾਣ ਅਤੇ ਡਾਟਾ ਕੈਪਚਰ (ਏ.ਆਈ.ਡੀ.ਸੀ.) ਦਾ ਇੱਕ ਤਰੀਕਾ ਹੈ।[1]

ਕਈ ਉਦਯੋਗਾਂ ਵਿੱਚ ਆਰਐਫਆਈਡੀ ਟੈਗ ਵਰਤੇ ਜਾਂਦੇ ਹਨ, ਉਦਾਹਰਣ ਲਈ, ਉਤਪਾਦਨ ਦੇ ਦੌਰਾਨ ਇੱਕ ਆਟੋਮੋਬਾਈਲ ਨਾਲ ਜੁੜੇ ਆਰਐਫਆਈਡੀ ਟੈਗ ਅਸੈਂਬਲੀ ਲਾਈਨ ਦੁਆਰਾ ਆਪਣੀ ਤਰੱਕੀ ਨੂੰ ਟਰੈਕ ਕਰਨ ਲਈ ਵਰਤਿਆ ਜਾ ਸਕਦਾ ਹੈ; ਜਾਨਵਰਾਂ ਅਤੇ ਪਾਲਤੂ ਜਾਨਵਰਾਂ ਵਿਚ ਆਰਐੱਫਆਈਡੀ ਮਾਈਕ੍ਰੋਚਿੱਪਾਂ ਨੂੰ ਲਗਾਉਣ ਨਾਲ ਜਾਨਵਰਾਂ ਦੀ ਸਕਾਰਾਤਮਕ ਪਛਾਣ ਵਿੱਚ ਮਦਦ ਮਿਲਦੀ ਹੈ ਅਤੇ ਇਸ ਦੇ ਨਾਲ-ਨਾਲ ਆਰਐਫਆਈਡੀ ਟੈਗਡ ਦਵਾਈਆਂ ਨੂੰ ਵੇਅਰਹਾਊਸਾਂ ਵਿੱਚ ਟ੍ਰੈਕ ਕੀਤਾ ਜਾ ਸਕਦਾ ਹੈ।

ਕਿਉਂਕਿ ਆਰ.ਐਫ.ਆਈ.ਡੀ. ਟੈਗ ਕੈਸ਼, ਕਪੜੇ ਅਤੇ ਚੀਜ਼ਾਂ ਨਾਲ ਜੋੜੇ ਜਾ ਸਕਦੇ ਹਨ, ਜਾਂ ਜਾਨਵਰਾਂ ਅਤੇ ਲੋਕਾਂ ਵਿੱਚ ਪੱਕਾ ਲਗਾਇਆ ਜਾ ਸਕਦਾ ਹੈ, ਇਸ ਲਈ ਸਹਿਮਤੀ ਤੋਂ ਬਿਨਾਂ ਨਿੱਜੀ ਤੌਰ 'ਤੇ ਜੁੜੀ ਜਾਣਕਾਰੀ ਪੜ੍ਹਨ ਦੀ ਸੰਭਾਵਨਾ ਨੇ ਗੰਭੀਰ ਗੋਪਨੀਯਤਾ ਸੰਬੰਧੀ ਚਿੰਤਾਵਾਂ ਨੂੰ ਉਠਾਇਆ ਹੈ।[2][3]

2014 ਵਿੱਚ, ਵਿਸ਼ਵ ਆਰਐਫਆਈਡੀ ਮਾਰਕਿਟ ਯੂਐਸ $8.89 ਬਿਲੀਅਨ ਦੇ ਬਰਾਬਰ ਹੈ, ਜੋ 2013 ਵਿੱਚ ਯੂਐਸ 7.77 ਬਿਲੀਅਨ ਅਤੇ 2012 ਵਿੱਚ ਯੂਐਸ 6.96 ਬਿਲੀਅਨ ਤੋਂ ਵੱਧ ਹੈ। ਇਸ ਵਿੱਚ ਆਰਐਫਆਈਡੀ ਕਾਰਡ, ਲੇਬਲ, ਫੌਬਸ, ਟੈਗ, ਰੀਡਰ ਅਤੇ ਸਾਫਟਵੇਅਰ/ਸੇਵਾਵਾਂ ਸ਼ਾਮਲ ਹਨ। 2026 ਤੱਕ ਇਸਦਾ ਬਜ਼ਾਰ ਮੁੱਲ 18.68 ਅਰਬ ਡਾਲਰ ਹੋ ਜਾਣ ਦੀ ਸੰਭਾਵਨਾ ਹੈ।

ਵਰਤੋਂ

ਵਾਲ-ਮਾਰਟ ਦੁਆਰਾ ਵਰਤੇ ਜਾ ਰਹੇ ਆਰਐਫਆਈਡੀ ਟੈਗ।

ਆਰਐਫਆਈਡੀ ਮੈਨੂਅਲ ਸਿਸਟਮ ਜਾਂ ਬਾਰ ਕੋਡਾਂ ਦੀ ਵਰਤੋਂ ਨਾਲੋਂ ਜ਼ਿਆਦਾ ਫਾਇਦੇ ਪ੍ਰਦਾਨ ਕਰਦਾ ਹੈ। ਰੀਡਰ ਦੀ ਮਦਦ ਨਾਲ ਟੈਗ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ, ਭਾਵੇਂ ਇਹ ਕਿਸੇ ਆਬਜੈਕਟ ਦੁਆਰਾ ਢੱਕਿਆ ਹੋਵੇ ਜਾਂ ਨਾ ਹੋਵੇ। ਟੈਗ ਨੂੰ ਕਿਸੇ ਕੇਸ, ਡੱਬੇ, ਬਕਸੇ ਜਾਂ ਹੋਰ ਕੰਟੇਨਰ ਦੇ ਅੰਦਰ ਪੜ੍ਹਿਆ ਜਾ ਸਕਦਾ ਹੈ, ਅਤੇ ਬਾਰਕੋਡਾਂ ਦੇ ਉਲਟ, ਆਰਐਫਆਈਡੀ ਟੈਗ ਇੱਕ ਸਮੇਂ ਸੈਂਕੜੇ ਪੜ੍ਹੇ ਜਾ ਸਕਦੇ ਹਨ ਪਰ ਬਾਰ ਕੋਡਾਂ ਮੌਜੂਦਾ ਡਿਵਾਈਸਾਂ ਵਰਤਦੇ ਸਮੇਂ ਕੇਵਲ ਇੱਕ ਹੀ ਪੜ੍ਹਿਆ ਜਾ ਸਕਦਾ ਹੈ।

ਰੀਟੇਲ ਸਟੋਰਾਂ ਵਿੱਚ ਆਈਟਮ ਲੈਵਲ ਟੈਗਿੰਗ ਲਈ ਆਰਐਫਆਈਡੀ ਨੂੰ ਅਪਣਾਇਆ ਜਾ ਰਿਹਾ ਹੈ। ਲਾਇਬ੍ਰੇਰੀਆਂ ਵਿੱਚ ਲਾਈਬਰੇਰੀ ਚੀਜ਼ਾਂ 'ਤੇ ਬਾਰਕੋਡਾਂ ਨੂੰ ਬਦਲਣ ਲਈ ਆਰਐਫਆਈਡੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਟੈਗ ਵਿੱਚ ਪਛਾਣ ਜਾਣਕਾਰੀ ਹੋ ਸਕਦੀ ਹੈ ਜਾਂ ਡੇਟਾਬੇਸ ਲਈ ਸਿਰਫ ਇੱਕ ਕੁੰਜੀ ਹੋ ਸਕਦੀ ਹੈ। ਇੱਕ ਆਰਐਫਆਈਡੀ ਸਿਸਟਮ ਬਾਰ ਕੋਡ ਨੂੰ ਬਦਲ ਜਾਂ ਪੂਰਕ ਕਰ ਸਕਦਾ ਹੈ ਅਤੇ ਪ੍ਰਸ਼ਾਸਨ ਦੁਆਰਾ ਵਸਤੂ ਪ੍ਰਬੰਧਨ ਅਤੇ ਸਵੈ-ਸੇਵਾ ਚੈੱਕਆਉਟ ਦੀ ਇੱਕ ਹੋਰ ਤਰੀਕਾ ਪੇਸ਼ ਕਰ ਸਕਦਾ ਹੈ। ਇਹ ਇੱਕ ਸੁਰੱਖਿਆ ਯੰਤਰ ਦੇ ਰੂਪ ਵਿੱਚ ਵੀ ਕੰਮ ਕਰ ਸਕਦਾ ਹੈ, ਜਿਆਦਾ ਰਵਾਇਤੀ ਇਲੈਕਟ੍ਰੋਮੈਗਨੈਟਿਕ ਸੁਰੱਖਿਆ ਪੱਟੀ ਦੀ ਥਾਂ ਲੈ ਕੇ।[4]

ਹਵਾਲੇ