ਲਾਸ ਵੇਗਸ

ਲਾਸ ਵੇਗਸ, ਸੰਯੁਕਤ ਰਾਜ ਅਮਰੀਕਾ ਦੇ ਨਵਾਡਾ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਤੇ ਕਲਾਰਕ ਕਾਊਂਟੀ ਦਾ ਕਾਊਂਟੀ ਸਦਰ ਮੁਕਾਮ ਹੈ।[4] ਇਹ ਕੌਮਾਂਤਰੀ ਪੱਧਰ ਉੱਤੇ ਜੂਏਬਾਜ਼ੀ, ਖ਼ਰੀਦਦਾਰੀ ਅਤੇ ਲਜ਼ੀਜ਼ ਭੋਜਨ ਲਈ ਇੱਕ ਤਫ਼ਰੀਹਖ਼ਾਨਾ ਸ਼ਹਿਰ ਵਜੋਂ ਪ੍ਰਸਿੱਧ ਹੈ। ਇਹ ਸ਼ਹਿਰ ਆਪਣੇ-ਆਪ ਨੂੰ ਦੁਨੀਆਂ ਦੀ ਮੌਜ-ਮੇਲਾ ਰਾਜਧਾਨੀ ਵਜੋਂ ਐਲਾਨਦਾ ਹੈ ਅਤੇ ਇਹ ਇਕੱਤਰਤ ਜ਼ੂਏਖ਼ਾਨੇ-ਹੋਟਲਾਂ ਅਤੇ ਸਬੰਧਤ ਦਿਲ-ਪਰਚਾਵੇ ਲਈ ਵਿਸ਼ਵ-ਪ੍ਰਸਿੱਧ ਹੈ। ਸੇਵਾ-ਮੁਕਤੀ ਅਤੇ ਪਰਿਵਾਰਕ ਸ਼ਹਿਰ ਵਜੋਂ ਵਧਦੇ ਹੋਏ ਇਸ ਸ਼ਹਿਰ ਦੀ ਅਬਾਦੀ 2010 ਮਰਦਮਸ਼ੁਮਾਰੀ ਮੁਤਾਬਕ 583,756 ਸੀ ਜਿਸ ਨਾਲ ਇਹ ਦੇਸ਼ ਦਾ 31ਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਲਾਸ ਵੇਗਸ ਮਹਾਂਨਗਰੀ ਇਲਾਕੇ ਦੀ 2010 ਵਿੱਚ ਅਬਾਦੀ 1,951,269 ਸੀ।[3]1905 ਵਿੱਚ ਸ‍ਥਾਪਿਤ ਲਾਸ ਵੇਗਾਸ ਨੂੰ 1911 ਵਿੱਚ ਦਫ਼ਤਰੀ ਤੌਰ ਤੇ ਸ਼ਹਿਰ ਦਾ ਦਰਜਾ ਦਿੱਤਾ ਗਿਆ। ਉਸ ਦੇ ਬਾਅਦ ਇੰਨੀ ਤਰੱਕੀ ਹੋਈ ਕਿ 20ਵੀਂ ਸਦੀ ਵਿੱਚ ਵਸਾਇਆ ਗਿਆ ਇਹ ਸ਼ਹਿਰ ਸਦੀ ਦੇ ਅੰਤ ਤੱਕ ਅਮਰੀਕਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਬਣ ਗਿਆ (19 ਵੀਂ ਸਦੀ ਵਿੱਚ ਇਹ ਦਰਜਾ ਸ਼ਿਕਾਗੋ ਨੂੰ ਹਾਸਲ ਸੀ)।

ਲਾਸ ਵੇਗਸ
ਸਮਾਂ ਖੇਤਰਯੂਟੀਸੀ−8
 • ਗਰਮੀਆਂ (ਡੀਐਸਟੀ)ਯੂਟੀਸੀ−7 (ਪ੍ਰਸ਼ਾਂਤ ਦੁਪਹਿਰੀ ਸਮਾਂ)

ਹਵਾਲੇ