ਲਿਖਾਈ

ਲਿਖਾਈ ਜਾਂ ਤਹਰੀਰ ਭਾਸ਼ਾ ਨੂੰ ਵੱਖ ਵੱਖ ਅਲਾਮਤਾਂ ਅਤੇ ਰਮਜ਼ਾਂ (ਜਿਸ ਨੂੰ ਤਹਰੀਰੀ ਨਿਜ਼ਾਮ ਕਹਿੰਦੇ ਹਨ) ਦੇ ਜ਼ਰੀਏ ਲਿਖਣ ਨੂੰ ਕਿਹਾ ਜਾਂਦਾ ਹੈ। ਗੁਫਾਵਾਂ ਦੀਆਂ ਤਸਵੀਰਾਂ ਅਤੇ ਪੇਂਟਿੰਗਾਂ ਇਸ ਨਾਲੋਂ ਅਲੱਗ ਹੁੰਦੀਆਂ ਹਨ।

ਭਾਰਤ ਦੇ ਇੱਕ ਪਿੰਡ ਵਿੱਚ 70 ਕੁ ਸਾਲ ਪਹਿਲਾਂ ਫੱਟੀ ਲਿਖਦੇ ਮੁੰਡੇ ਦੀ ਲਈ ਗਈ ਫੋਟੋ

ਇੱਕ ਭਾਸ਼ਾ ਪ੍ਰਣਾਲੀ ਦੇ ਅੰਦਰ, ਲਿਖਾਈ ਬੋਲੀ ਵਾਲੀਆਂ ਬਹੁਤ ਸਾਰੀਆਂ ਉਨ੍ਹਾਂ ਹੀ ਬਣਤਰਾਂ 'ਤੇ ਨਿਰਭਰ ਕਰਦੀ ਹੁੰਦੀ ਹੈ, ਜਿਵੇਂ ਸ਼ਬਦਾਵਲੀ, ਵਿਆਕਰਨ ਅਤੇ ਅਰਥਵਿਗਿਆਨ। ਵਾਧੂ ਚੀਜ਼ ਹੁੰਦੀ ਹੈ, ਚਿੰਨ੍ਹਾਂ ਅਤੇ ਨਿਸ਼ਾਨੀਆਂ ਦੀ ਇੱਕ ਪ੍ਰਣਾਲੀ ਜੋ ਆਮ ਤੌਰ 'ਤੇ ਇੱਕ ਰਸਮੀ ਵਰਣਮਾਲਾ ਦੇ ਰੂਪ ਵਿੱਚ ਹੁੰਦਾ ਹੈ, ਉਸ ਉੱਪਰ ਨਿਰਭਰਤਾ। ਇਹ ਬੋਲੀ ਦਾ ਇੱਕ ਪੂਰਕ ਕਹੀ ਜਾਂਦੀ ਹੈ। ਲਿਖਾਈ ਦੇ ਨਤੀਜੇ ਨੂੰ ਆਮ ਤੌਰ 'ਤੇ ਪਾਠ (ਟੈਕਸਟ) ਕਿਹਾ ਜਾਂਦਾ ਹੈ, ਅਤੇ ਪਾਠ ਪੜ੍ਹਨ ਵਾਲੇ ਨੂੰ ਇੱਕ ਪਾਠਕ ਕਹਿੰਦੇ ਹਨ।

🔥 Top keywords: