ਲੁਧਿਆਣਾ ਜ਼ਿਲ੍ਹਾ

ਪੰਜਾਬ, ਭਾਰਤ ਦਾ ਜ਼ਿਲ੍ਹਾ

ਲੁਧਿਆਣਾ ਜ਼ਿਲ੍ਹਾ ਭਾਰਤੀ ਪੰਜਾਬ ਦੇ ੨੩ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜੋ ਕਿ ਖੇਤਰਫ਼ਲ ਅਤੇ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।  ਲੁਧਿਆਣਾ ਸ਼ਹਿਰ, ਜੋ ਕਿ ਪੰਜਾਬ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜ਼ਿਲ੍ਹਾ ਹੈੱਡਕੁਆਰਟਰ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੭ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ।[1] ੨੦੧੧ ਦੀ ਜਨਗਣਨਾ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁੱਲ ਵਸੋਂ ੩੪,੯੮,੭੩੯ ਸੀ ਅਤੇ ਪਿਛਲੇ ਕੁੱਝ ਅਰਸੇ ਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।[2]

ਪੰਜਾਬ ਰਾਜ ਦੇ ਜ਼ਿਲ੍ਹੇ

ਭੂਗੋਲਿਕ ਸਥਿਤੀ

ਜ਼ਿਲ੍ਹਾ ਲੁਧਿਆਣਾ ਸਭ ਤੋਂ ਕੇਂਦਰੀ ਤੌਰ 'ਤੇ ਸਥਿਤ ਜ਼ਿਲ੍ਹਾ ਹੈ, ਜੋ ਕਿ ਪੰਜਾਬ ਰਾਜ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ। ਇਹ ਜ਼ਿਲ੍ਹਾ ਉੱਤਰ ਵੱਲ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ, ਜੋ ਇਸਨੂੰ ਜਲੰਧਰ ਜ਼ਿਲ੍ਹੇ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਵੱਖ ਕਰਦਾ ਹੈ। ਇਹਨਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹਾ ਪੰਜ ਹੋਰ ਜ਼ਿਲ੍ਹਿਆਂ ਨਾਲ ਵੀ ਸੀਮਾ ਸਾਂਝੀ ਕਰਦਾ ਹੈ: ਰੂਪਨਗਰ, ਪੂਰਬ ਵੱਲ; ਫਤਹਿਗੜ੍ਹ ਸਾਹਿਬ, ਦੱਖਣੀ-ਪੂਰਬ ਵੱਲ; ਮਲੇਰਕੋਟਲਾ ਅਤੇ ਬਰਨਾਲਾ, ਦੱਖਣ ਵੱਲ; ਅਤੇ ਮੋਗਾ, ਪੱਛਮ ਵੱਲ ਹਨ।

ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂ

  • ਆਜ਼ਾਦੀ ਘੁਲਾਟੀਏ

ਕਰਤਾਰ ਸਿੰਘ ਸਰਾਭਾ
ਬਾਬਾ ਗੁਰਮੁਖ ਸਿੰਘ
ਬਾਬਾ ਹਰੀ ਸਿੰਘ ਉਸਮਾਨ
ਭਾਈ ਰਾਮ ਸਿੰਘ
ਦੀਵਾਨ ਜਗਦੀਸ਼ ਚੰਦਰ
ਲਾਲਾ ਲਾਜਪਤ ਰਾਇ
ਮੌਲਾਨਾ ਹਬੀਬ-ਉਰ-ਰਹਮਾਨ
ਨਿਰਮਲਜੀਤ ਸਿੰਘ ਸੇਖੋਂ
ਸੁਖਦੇਵ ਥਾਪਰ

ਕਰਮ ਸਿੰਘ ਪਿੰਡ ਸੇਹ

  • ਕਲਾਕਾਰ

ਅਮਰ ਸਿੰਘ ਚਮਕੀਲਾ
ਚੰਨੀ ਸਿੰਘ
ਧਰਮਿੰਦਰ
ਦਿਵਿਆ ਦੱਤਾ
ਹਰਪਾਲ ਟਿਵਾਣਾ
ਇੰਦਰਜੀਤ ਹਸਨਪੁਰੀ
ਇਸ਼ਮੀਤ ਸਿੰਘ

  • ਸਾਹਿਤ ਨਾਲ ਸੰਬੰਧਤ[3]

ਦਲੀਪ ਕੌਰ ਟਿਵਾਣਾ
ਡਾ. ਕੇਵਲ ਧੀਰ
ਕ੍ਰਿਸ਼ਨ ਅਦੀਬ
ਪ੍ਰੋ. ਮੋਹਨ ਸਿੰਘ
ਸਾਅਦਤ ਹਸਨ ਮੰਟੋ
ਪ੍ਰਿ. ਸਰਵਣ ਸਿੰਘ
ਸੁਧਾ ਸੇਨ
ਸਾਹਿਰ ਲੁਧਿਆਣਵੀ
ਸਵ. ਡਾ. ਸੁਖਦੇਵ ਸਿੰਘ
ਸੁਰਜੀਤ ਪਾਤਰ ਸੰਤ ਸਿੰਘ ਸੇਖੌਂ

ਹਵਾਲੇ