ਵਿਧਾ

ਵਿਧਾ ਜਾਂ ਯਾਨਰ (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵੱਖ-ਵੱਖ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।

ਦ੍ਰਿਸ਼ ਕਲਾਵਾਂ

ਚਿੱਤਰਕਾਰੀ ਵਿੱਚ ਵੀ ਵੱਖ-ਵੱਖ ਵਿਧਾਵਾਂ ਹਨ ਜਿਵੇਂ ਕਿ:

  • ਇਤਿਹਾਸ ਚਿੱਤਰਕਾਰੀ
  • ਪੋਟੇਰਟ ਚਿੱਤਰਕਾਰੀ
  • ਯਾਨਰ ਚਿੱਤਰਕਾਰੀ
  • ਲੈਂਡਸਕੇਪ
  • ਜਨੌਰ ਚਿੱਤਰਕਾਰੀ
  • ਸਟਿਲ ਲਾਈਫ਼

ਸਾਹਿਤ

ਸਾਹਿਤ ਨੂੰ ਸਾਹਿਤਕ ਕਿਰਤਾਂ ਦੀ ਬਣਤਰ ਦੇ ਆਧਾਰ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਮੋਟੇ ਤੌਰ ਉੱਤੇ ਸਾਹਿਤ ਦੀਆਂ ਦੋ ਵਿਧਾਵਾਂ ਹਨ; ਗਦ ਅਤੇ ਪਦ। ਇਸਦੇ ਨਾਲ ਹੀ ਸਾਹਿਤ ਨੂੰ ਹੇਠਲੀਆਂ ਵਿਧਾਵਾਂ ਵਿੱਚ ਵੰਡਿਆ ਜਾ ਸਕਦਾ ਹੈ:

  • ਗਲਪ - ਕਹਾਣੀ, ਨੋਵੇਲਾ, ਨਾਵਲ
  • ਵਾਰਤਕ - ਲੇਖ, ਜੀਵਨੀ, ਸਫ਼ਰਨਾਮਾ
  • ਨਾਟਕ