ਸਫਦਰਜੰਗ ਦਾ ਮਕਬਰਾ

ਸਫਦਰਜੰਗ ਦਾ ਮਕਬਰਾ ਦਿੱਲੀ ਦੀ ਪ੍ਰਸਿੱਧ ਇਤਿਹਾਸਕ ਇਮਾਰਤਾਂ ਵਿਚੋਂ ਇੱਕ ਹੈ। ਇਹ ਮਕਬਰਾ ਦੱਖਣੀ ਦਿੱਲੀ ਵਿੱਚ ਸ਼੍ਰੀ ਔਰੋਬਿੰਦੋ ਮਾਰਗ ਉਤੇ ਲੋਧੀ ਮਾਰਗ ਦੇ ਪੱਛਮੀ ਹਿੱਸੇ ਦੇ ਸਾਹਮਣੇ ਸਥਿਤ ਹੈ। ਸਫਦਰਗੰਜ ਦਾ ਮਕਬਰਾ ਅੰਤਿਮ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ (1719-1748) ਦੇ ਸ਼ਕਤੀਸ਼ਾਲੀ ਅਤੇ ਕੁਸ਼ਲ ਪ੍ਰਧਾਨ ਮੰਤਰੀ ਸਫਦਰਗੰਜ ਦੀ ਯਾਦ ਵਿੱਚ ਨਵਾਬ ਸਿਰਾਜੂਦੌਲਾ ਦੁਆਰਾ 1754 ਈ. ਵਿੱਚ ਬਣਵਾਇਆ। ਇਥੇ ਸਫਦਰਜੰਗ ਅਤੇ ਉਸਦੀ ਪਤਨੀ ਦੀ ਕਬਰ ਬਣੀ ਹੋਈ ਹੈ। ਇਸ ਨੂੰ ਮੁਗ਼ਲ ਵਾਸਤੂ ਕਾਲ ਦਾ ਉਤਮ ਨਮੰਨਾ ਮੰਨਿਆ ਗਿਆ ਹੈ। ਵਿਚਕਾਰਲੀ ਇਮਾਰਤ ਵਿੱਚ ਇੱਕ ਵੱਡਾ ਗੁੰਬਦ  ਹੈ ਜੋ ਸਫੇਦ ਮਾਰਬਲ  ਪੱਥਰ ਦਾ ਬਣਿਆ ਹੋਇਆ ਹੈ। ਬਾਕੀ ਇਮਾਰਤ ਬਾਲੂ ਪੱਥਰ ਤੋਂ ਬਣੀ ਹੈ। ਇਸਦੀ ਸਥਾਪਨਾ ਹੁਮਾਯੂੰ ਦੇ ਮਕਬਰੇ ਦੇ ਢਾਂਚੇ ਉਤੇ ਆਧਾਰਿਤ ਹੈ। ਇਸਦੇ ਚਾਰੇ ਪਾਸੇ ਪਾਣੀ ਦੀਆਂ  ਚਾਰ ਝੀਲਾਂ ਹਨ।[1]

ਸਫਦਰਗੰਜ 

</ref>

ਹਵਾਲੇ

ਬਾਹਰੀ ਕੜੀਆਂ