ਸਮੌਗ

ਸਮੌਗ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਧੁੰਦ ਵਿਚਲੇ ਪਾਣੀ ਦੇ ਤੁਪਕੇ ਜਦੋਂ ਘਰਾਂ, ਫੈਕਟਰੀਆਂ ਅਤੇ ਵਾਹਨਾਂ ਆਦਿ ਵਿੱਚੋਂ ਨਿਕਲੇ ਧੂੰਏਂ ਅਤੇ ਉਸ ਦੇ ਕਣਾਂ ਨਾਲ ਮਿਲਦੇ ਹਨ। ਇਹ ਨੁਕਸਾਨਦੇਹ ਕਣ ਕਈ ਵਾਰੀ ਵਾਯੂਮੰਡਲ ਵਿੱਚ ਕਾਫ਼ੀ ਉਚਾਈ ਇਹ ਨੁਕਸਾਨਦੇਹ ਕਣ ਨਹੀਂ ਜਾ ਸਕਦੇ। ਇਸ ਦੇ ਉਪਰ ਗਰਮ ਹਵਾ ਦੀ ਇੱਕ ਪਰਤ ਜੰਮ ਜਾਂਦੀ ਹੈ ਜੋ ਸਮੌਗ ਦੀ ਪਰਤ ਨੂੰ ਢੱਕਣ ਵਾਂਗੂੰ ਢਕ ਲੈਂਦੀ ਹੈ। ਦੁਨੀਆ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਇਸ ਦਾ ਬਣਨਾ ਇੱਕ ਮੁੱਖ ਪ੍ਰਦੁਸ਼ਣ ਦੀ ਸਮੱਸਿਆ ਹੈ। 1952 ਵਿੱਚ ਲੰਡਨ ਸ਼ਹਿਰ ਨੂੰ ਭੂਰੇ ਰੰਗ ਦੀ ਫੋਟੋ ਕੈਮੀਕਲ ਸਮੌਗ ਨੇ ਪੰਜ ਦਿਨਾਂ ਲਈ ਪੂਰੀ ਤਰ੍ਹਾਂ ਢਕ ਲਿਆ ਸੀ ਜਿਸ ਕਾਰਨ ਲਗਭਗ 4,000 ਵਿਅਕਤੀਆਂ ਦੀ ਮੌਤ ਹੋ ਗਈ। ਇਹਨਾਂ 'ਚ ਬਹੁਤੇ ਦਮੇ ਤੇ ਦਿਲ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋਏ ਸਨ।[1] ਭਾਰਤ ਦੇ ਮੈਟਰੋ ਸ਼ਹਿਰ ਦਿੱਲੀ 'ਚ ਹਰ ਸਾਲ 10,500 ਮੌਤਾਂ ਦਾ ਕਾਰਨ ਪ੍ਰਦੂਸ਼ਣ ਹੀ ਹੈ।

ਉੱਤਰੀ ਭਾਰਤ 'ਚ ਪ੍ਰਦੁਸ਼ਣ

ਨੁਕਸਾਨ

ਇਹ ਸਾਹ ਤੇ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ।

ਹਵਾਲੇ