ਸਵਾਲਬਾਰਡ ਅਤੇ ਯਾਨ ਮਾਏਨ

ਸਵਾਲਬਾਰਡ ਅਤੇ ਯਾਨ ਮਾਏਨ (ਨਾਰਵੇਈ: [Svalbard og Jan Mayen] Error: {{Lang}}: text has italic markup (help), ਆਈਐਸਓ 3166-1 ਅਲਫਾ -2: ਐਸਜੇ (SJ), ਆਈਐਸਓ 3166-1 ਐਲਫ਼ਾ-3: ਐਸਜੇਐਮ (SJM), ਆਈਐਸਓ 3166-1 ਅੰਕ: 744) ਨਾਰਵੇ ਦੇ ਦੋ ਦੂਰ-ਦੁਰਾਡੇ ਅਧਿਕਾਰ ਖੇਤਰਾਂ ਸਵਾਲਬਾਰਡ ਅਤੇ ਯਾਨ ਮਾਏਨ ਦੇ ਸਮੂਹ ਲਈ ਆਈਐਸਓ 3166-1 ਦੁਆਰਾ ਪਰਿਭਾਸ਼ਤ ਇੱਕ ਅੰਕੜਾ ਨਿਯੁਕਤੀ ਹੈ। ਹਾਲਾਂਕਿ ਦੋਵਾਂ ਨੂੰ ਅੰਤਰਰਾਸ਼ਟਰੀ ਮਿਆਰੀਕਰਣ ਸੰਘ (ਆਈ ਐਸ ਐਸ) ਨੇ ਮਿਲਾ ਕੇ ਪੇਸ਼ ਕੀਤਾ ਹੈ, ਪਰ ਪ੍ਰਸ਼ਾਸਨਿਕ ਤੌਰ ਤੇ ਇਹ ਦੋਵੇਂ ਅਲੱਗ ਹਨ। ਇਸ ਤੋਂ ਇਲਾਵਾ ਇਨ੍ਹਾਂ ਲਈ ਇੱਕ ਵੱਖਰਾ ਡੋਮੇਨ .sj ਵੀ ਦਿੱਤਾ ਗਿਆ ਹੈ ਸੰਯੁਕਤ ਰਾਸ਼ਟਰ ਦੇ ਅੰਕੜੇ ਵਿਭਾਗ ਇਸ ਕੋਡ ਦੀ ਵਰਤੋਂ ਕਰਦਾ ਹੈ, ਪਰ ਉੱਥੇ ਇਸਦਾ ਨਾਂ ਸਵਾਲਬਾਰਡ ਅਤੇ ਯਾਨ ਮਾਏਨ ਟਾਪੂ ਰੱਖਿਆ ਗਿਆ ਹੈ।

ਦੁਨੀਆ ਵਿੱਚ ਸਵਾਲਬਾਰਦ ਅਤੇ ਜਨ ਮਾਏਨ

ਸਵਾਲਬਾਰਡ ਨਾਰਵੇ ਦੀ ਖੁਦਮੁਖਤਿਆਰੀ ਦੇ ਅਧੀਨ ਆਰਕਟਿਕ ਮਹਾਂਸਾਗਰ ਦਾ ਇੱਕ ਦੀਪ ਸਮੂਹ ਹੈ, ਪਰ ਇਸਨੂੰ ਸਵਾਲਬਾਰਡ ਦੀ ਸੰਧੀ ਦੇ ਕਾਰਨ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਯਾਨ ਮਾਏਨ ਆਰਕਟਿਕ ਮਹਾਂਸਾਗਰ ਵਿੱਚ ਇੱਕ ਦੂਰ ਦੁਰਾਡੇ ਸਥਿਤ ਟਾਪੂ ਹੈ; ਇਸਦੀ ਕੋਈ ਸਥਾਈ ਆਬਾਦੀ ਨਹੀਂ ਹੈ ਅਤੇ ਇਸਦਾ ਪ੍ਰਬੰਧਨ ਕਾਉਂਟੀ ਗਵਰਨਰ ਆਫ਼ ਨੌਰਡਲੈਂਡ ਦੁਆਰਾ ਕੀਤਾ ਜਾਂਦਾ ਹੈ। ਸਵਾਲਬਾਰਡ ਅਤੇ ਯਾਨ ਮਾਏਨ ਵਿੱਚ ਇਹ ਸਮਾਨਤਾ ਹੈ ਕਿ ਇਹ ਨਾਰਵੇ ਦੇ ਹਿੱਸੇ ਹਨ ਪਰ ਇਨ੍ਹਾਂ ਨੂੰ ਕਾਉਂਟੀਆਂ ਵਿੱਚ ਨਹੀਂ ਰੱਖਿਆ ਗਿਆ। ਹਾਲਾਂਕਿ ਸਵਾਲਬਾਰਦ ਲਈ ਇੱਕ ਵੱਖਰਾ ਆਈਐਸਓ ਕੋਡ ਸੰਯੁਕਤ ਰਾਸ਼ਟਰ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ, ਪਰ ਇਹ ਨਾਰਵੇਜੀਆਈ ਪ੍ਰਸ਼ਾਸਨ ਸੀ ਜਿਸਨੇ ਕੋਡ ਵਿੱਚ ਯਾਨ ਮਾਏਨ ਨੂੰ ਸ਼ਾਮਲ ਕਰਨ ਲਈ ਪਹਿਲਕਦਮੀ ਕੀਤੀ ਸੀ। ਇਨ੍ਹਾਂ ਖੇਤਰਾਂ ਦੀ ਦਫ਼ਤਰੀ ਭਾਸ਼ਾ ਨਾਰਵੇਜੀਅਨ ਹੈ

ਖੇਤਰ

ਸਵਾਲਬਾਰਡ

ਸਵਾਲਬਾਰਡ ਅਤੇ ਯਾਨ ਮਾਏਨ ਦੋਵਾਂ ਵਿੱਚ ਲਗਭਗ ਪੂਰੀ ਤਰ੍ਹਾਂ ਆਰਕਟਿਕ ਉਜਾੜ ਹੈ, ਜਿਵੇਂ ਕਿ ਸਵਾਲਬਾਰਡ ਵਿੱਚ ਬੈੱਲਸੰਡ।

ਸਵਾਲਬਾਰਡ ਆਰਕਟਿਕ ਦਾ ਦੀਪ ਸਮੂਹ ਹੈ, ਜੋ ਕਿ ਮਹਾਂਦੀਪ ਨਾਰਵੇ ਦੀ ਮੁੱਖ ਧਰਤੀ ਅਤੇ ਉੱਤਰੀ ਧਰੁਵ ਦੇ ਅੱਧ-ਵਿਚਕਾਰ ਸਥਿਤ ਹੈ। ਇਨ੍ਹਾਂ ਟਾਪੂਆ ਦੇ ਸਮੂਹਾਂ ਦਾ ਉੱਤਰੀ ਅਕਸ਼ਾਂਸ਼ 74° ਤੋਂ ਲੈ ਕੇ 81° ਤੱਕ ਹੈ ਅਤੇ ਪੂਰਵੀ ਦੇਸ਼ਾਂਤਰ 10° ਤੋਂ 35° ਤੱਕ ਹੈ।[1][2] ਇਸਦਾ ਖੇਤਰ 61,022 ਵਰਗ ਕਿਲੋਮੀਟਰ (23,561 ਵਰਗ ਮੀਲ) ਹੈ ਅਤੇ 2009 ਵਿੱਚ ਇੱਥੋਂ ਦੀ ਆਬਾਦੀ 2,572 ਸੀ। ਇਸ ਖੇਤਰ ਦਾ ਸਭ ਤੋਂ ਵੱਡਾ ਟਾਪੂਸਪਿਟਸਬਰਗਨ ਹੈ, ਅਤੇ ਇਸ ਪਿੱਛੋਂ ਨਾਰਦਾਊਸਲੈਂਡਟ ਅਤੇ ਐਜਗੋਯਾ ਆਉਂਦੇ ਹਨ।[3] ਇਸ ਖੇਤਰ ਦਾ ਪ੍ਰਬੰਧਕੀ ਕੇਂਦਰ ਲੌਂਗਯਰਬੇਅਨ ਹੈ।

ਯਾਨ ਮਾਏਨ

ਯਾਨ ਮਾਏਨ ਆਰਕਟਿਕ ਸਾਗਰ ਦੇ ਵਿੱਚ ਨਾਰਵੇਜੀਅਨ ਸਾਗਰ ਅਤੇ ਗ੍ਰੀਨਲੈਂਡ ਸਾਗਰ ਦੀਆਂ ਹੱਦਾਂ ਤੇ ਸਥਿਤ ਇੱਕ ਜਵਾਲਾਮੁਖੀ ਟਾਪੂ ਹੈ। ਇਸ ਇੱਕ ਟਾਪੂ ਦਾ ਖੇਤਰ 377 ਵਰਗ ਕਿਲੋਮੀਟਰ ਹੈ (146 ਵਰਗ ਮੀਲ) ਹੈ ਅਤੇ ਇਸਨੂੰ 2277 ਮੀਟਰ ਲੰਮੇ ਬੀਰਨਬਰਗ ਜਵਾਲਾਮੁਖੀ ਨੇ ਘੇਰਿਆ ਹੋਇਆ ਹੈ।

ਹਵਾਲੇ

ਪੁਸਤਕ ਸੂਚੀ